ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ UAE

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ UAE

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਪਹੁੰਚੇ ਜਿੱਥੇ ਉਹ ਉਚ ਆਗੂਆਂ ਨਾਲ ਦੁਵੱਲੇ ਅਤੇ ਖੇਤਰੀ ਮੁੱਦਿਆਂ ਉਤੇ ਚਰਚਾ ਕਰਨਗੇ। ਮੋਦੀ ਤਿੰਨ ਦੇਸ਼ਾਂ ਫਰਾਂਸ, ਯੂਏਈ ਅਤੇ ਬਹਰੀਨ ਦੀ ਯਾਤਰਾ ਦੇ ਦੂਜੇ ਪੜਾਅ ਦੇ ਤਹਿਤ ਪੇਰਿਸ ਤੋਂ ਯੂਏਈ ਦੀ ਰਾਜਧਾਨੀ ਅਬੂਧਾਬੀ ਪਹੁੰਚੇ।

 

ਆਪਣੀ ਯਾਤਰਾ ਦੌਰਾਨ ਮੋਦੀ ਅਬੂਧਾਬੀ ਦੇ ਸ਼ਹਜਾਦੇ ਸ਼ੇਖ ਮੁਹੰਮਦ ਬਿਨ ਜਾਯਦ ਅਲ ਨਹਿਆਨ ਨਾਲ ਦੁਵੱਲੀ, ਆਪਸੀ ਹਿੱਤ ਨਾਲ ਜੁੜੇ ਖੇਤਰੀ ਅਤੇ ਅੰਤਰਰਾਸ਼ਟਰੀ ਮਾਮਲਿਆਂ ਉਤੇ ਗੱਲਬਾਤ ਕਰਨਗੇ। ਉਹ ਵਿਦੇਸ਼ਾਂ ਵਿਚ ਨਕਦੀ ਰਹਿਦ ਲੈਣ–ਦੇਣ ਦਾ ਵਿਸਥਾਰ ਕਰਨ ਲਈ ਰੂਪੇ ਕਾਰਡ ਦਾ ਰਸ਼ਮੀ ਤੌਰ ਉਤੇ ਸ਼ੁਭਆਰੰਭ ਵੀ ਕਰਨਗੇ।

 

 

ਮੋਦੀ ਨੇ ਟਵੀਟ ਕੀਤਾ ਕਿ ਅਬੂਧਾਬੀ ਪਹੁੰਚਿਆ ਹਾਂ। ਸ਼ਹਜਾਦੇ ਸ਼ੇਖ ਮੁਹੰਮਦ ਬਿਨ ਜਾਯਦ ਨਾਲ ਗੱਲਬਾਤ ਨੂੰ ਲੈ ਆਸ਼ਾਵਾਦੀ ਹਾਂ ਅਤੇ ਭਾਰਤ ਅਤੇ ਯੂਏਈ ਵਿਚਕਾਰ ਮਿੱਤਰਤਾ ਦੇ ਸਾਰੇ ਪਹਿਲੂਆਂ ਉਤੇ ਚਰਚਾ ਹੋਵੇਗੀ। ਯਾਤਰਾ ਦੌਰਾਨ ਆਰਥਿਕ ਸਬੰਧਾਂ ਨੂੰ ਮਜ਼ਬੂਤ ਬਣਾਉਣਾ ਵੀ ਏਜੰਡੇ ਵਿਚ ਹੋਵੇਗਾ।

 

ਮੋਦੀ ਨੂੰ ਯੂਏਈ ਸਰਕਾਰ ਆਪਣੇ ਸਰਵਉਚ ਨਾਗਰਿਕ ਸਨਮਾਨ ਨਾਲ ਸਨਮਾਨਤ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi arrives in UAE to strenghten bilateral ties