ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਨੇ ਰਾਹੁਲ ਨੂੰ ਕਿਹਾ 'Tubelight' - ਦੇਰੀ ਨਾਲ ਪਹੁੰਚਦਾ ਹੈ ਕਰੰਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਲੋਕ ਸਭਾ 'ਚ ਰਾਸ਼ਟਰਪਤੀ ਦੇ ਅਭਿਭਾਸ਼ਣ 'ਤੇ ਲਿਆਏ ਗਏ ਧੰਨਵਾਦ ਮਤੇ 'ਤੇ ਆਪਣੇ ਸੰਬੋਧਨ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਇਸ ਦੌਰਾਨ ਇੱਕ ਸਮਾਂ ਅਜਿਹਾ ਆਇਆ ਜਦੋਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੌਰਾਨ ਖੜੇ ਹੋ ਕੇ ਕੁਝ ਕਹਿਣਾ ਚਾਹੁੰਦੇ ਸਨ। ਇਸ ਦੇ ਜਵਾਬ 'ਚ ਪੀਐਮ ਮੋਦੀ ਨੇ ਕਿਹਾ ਕਿ ਮੈਂ ਪਿਛਲੇ 30-40 ਮਿੰਟਾਂ ਤੋਂ ਬੋਲ ਰਿਹਾ ਹਾਂ ਪਰ ਕਰੰਟ ਹੁਣ ਪਹੁੰਚਿਆ ਹੈ।
 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਮੈਂ 30-40 ਮਿੰਟਾਂ ਤੋਂ ਬੋਲ ਰਿਹਾ ਸੀ ਪਰ ਕਰੰਟ ਪਹੁੰਚਦੇ-ਪਹੁੰਚਦੇ ਇੰਨੀ ਦੇਰ ਲੱਗੀ। ਬਹੁਤ ਸਾਰੀਆਂ ਟਿਊਬਲਾਈਟਾਂ ਇਹੋ ਜਿਹੀਆਂ ਹੁੰਦੀਆਂ ਹਨ।" ਪ੍ਰਧਾਨ ਮੰਤਰੀ ਮੋਦੀ ਦੇ ਇਹ ਕਹਿਣ ਤੋਂ ਬਾਅਦ ਪੂਰਾ ਸਦਨ ਹਾਸੇ ਨਾਲ ਗੂੰਜ ਉੱਠਿਆ।
 

 

ਪੀਐਮ ਮੋਦੀ ਨੇ ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਚੌਧਰੀ ਨੂੰ ਵੀ ਕਰੜੇ ਹੱਥੀਂ ਲਿਆ। ਜਦੋਂ ਪ੍ਰਧਾਨ ਮੰਤਰੀ ਬੋਲ ਰਹੇ ਸਨ ਤਾਂ ਅਧੀਰ ਰੰਜਨ ਚੌਧਰੀ ਨੇ ਉਨ੍ਹਾਂ ਨੂੰ ਰੋਕਿਆ। ਇਸ 'ਤੇ ਪ੍ਰਧਾਨ ਮੰਤਰੀ ਨੇ ਕਿਹਾ, "ਅਧੀਰ ਰੰਜਨ ਚੌਧਰੀ ਭਾਰਤ ਸਰਕਾਰ ਦੀ ਫਿਟ ਇੰਡੀਆ ਸਕੀਮ ਨੂੰ ਪ੍ਰਮੋਟ ਕਰਦੇ ਹਨ। ਉਹ ਭਾਸ਼ਣ ਵੀ ਦਿੰਦੇ ਹਨ ਅਤੇ ਜਿੰਮ ਵੀ ਕਰਦੇ ਹਨ।" ਇਹ ਸੁਣਦੇ ਹੀ ਸਦਨ 'ਚ ਬੈਠੇ ਆਗੂ ਹੱਸਣ ਲੱਗੇ।
 

ਜਦੋਂ ਪ੍ਰਧਾਨ ਮੰਤਰੀ ਮੋਦੀ ਬੋਲ ਰਹੇ ਸਨ ਉਦੋਂ ਵਿਰੋਧੀ ਧਿਰ ਦੇ ਨੇਤਾ 'ਮਹਾਤਮਾ ਗਾਂਧੀ ਅਮਰ ਰਹੇ' ਦੇ ਨਾਅਰੇ ਲਗਾ ਰਹੇ ਸਨ। ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਫਿਲਹਾਲ ਇਹ ਟ੍ਰੇਲਰ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜਵਾਬ ਦਿੱਤਾ, "ਮਹਾਤਮਾ ਗਾਂਧੀ ਤੁਹਾਡੇ ਲਈ ਟ੍ਰੇਲਰ ਹੋ ਸਕਦੇ ਹਨ, ਪਰ ਸਾਡੇ ਲਈ ਗਾਂਧੀ ਜੀ ਜ਼ਿੰਦਗੀ ਹਨ।"

 

ਇਹ ਪਬਲਿਕ ਹੈ ਸਭ ਜਾਣਦੀ ਹੈ :
ਨਰਿੰਦਰ ਮੋਦੀ ਦਿੱਲੀ ਦੇ ਸ਼ਾਹੀਨ ਬਾਗ 'ਚ ਅੰਦੋਲਨ ਕਰ ਰਹੇ ਲੋਕਾਂ ਬਾਰੇ ਖੁੱਲ੍ਹ ਕੇ ਬੋਲੇ। ਮੋਦੀ ਨੇ ਸ਼ਾਹੀਨ ਬਾਗ ਦਾ ਅਸਿੱਧੇ ਰੂਪ ਨਾਲ ਜ਼ਿਕਰ ਕਰਦਿਆਂ ਕਿਹਾ ਕਿ ਇਸ ਪ੍ਰਦਰਸ਼ਨ ਨੂੰ ਕਿਸ ਦਾ ਸਮਰਥਨ ਹਾਸਲ ਹੈ, ਇਹ ਉਨ੍ਹਾਂ ਨੂੰ ਪਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਬਲਿਕ ਹੈ ਸਭ ਜਾਣਦੀ ਹੈ। ਵਿਰੋਧੀ ਧਿਰ 'ਤੇ ਤੰਜ਼ ਕੱਸਦੇ ਹੋਏ ਮੋਦੀ ਨੇ ਇਕ ਸ਼ਾਇਰ ਦਾ ਜ਼ਿਕਰ ਕਰਦੇ ਹੋਏ ਕਿਹਾ- 

 

ਖੂਬ ਪਰਦਾ ਹੈ, ਕਿ ਚਿਲਮਨ (ਪਰਦਾ) ਨਾਲ ਲੱਗੇ ਬੈਠੇ ਹਨ।
ਸਾਫ ਛਿਪਦੇ ਵੀ ਨਹੀਂ, ਸਾਹਮਣੇ ਆਉਂਦੇ ਵੀ ਨਹੀਂ।
ਇਹ ਪਬਲਿਕ ਹੈ ਸਭ ਜਾਣਦੀ ਹੈ, ਸਮਝਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pm narendra modi attacks rahul gandhi in parliament says this is happen with many tubelights