ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ ਨਤੀਜੇ 'ਤੇ PM ਨਰਿੰਦਰ ਮੋਦੀ ਨੇ ਹੇਮੰਤ ਸੋਰੇਨ ਨੂੰ ਦਿੱਤੀ ਵਧਾਈ, ਜਾਣੋ ਹੋਰ ਕੀ ਕਿਹਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਨਤੀਜੇ ‘ਤੇ ਹੇਮੰਤ ਸੋਰੇਨ ਅਤੇ ਜੇਐਮਐਮ ਦੀ ਅਗਵਾਈ ਵਾਲੇ ਗੱਠਜੋੜ ਨੂੰ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਕਿਹਾ ਕਿ ਝਾਰਖੰਡ ਚੋਣਾਂ ਵਿੱਚ ਜਿੱਤ ਲਈ ਹੇਮੰਤ ਸੋਰੇਨ ਅਤੇ ਜੇਐਮਐਮ ਦੀ ਅਗਵਾਈ ਵਾਲੇ ਗੱਠਜੋੜ ਨੂੰ ਵਧਾਈਆਂ।

 

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਜਪਾ ਨੂੰ ਕਈ ਸਾਲਾਂ ਤੋਂ ਸੂਬੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਮੈਂ ਪਾਰਟੀ ਲਈ ਵਰਕਰਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਾ ਹਾਂ। ਆਉਣ ਵਾਲੇ ਸਮੇਂ ਵਿੱਚ ਅਸੀਂ ਸੂਬੇ ਦੀ ਸੇਵਾ ਅਤੇ ਰਾਜ ਦੇ ਲੋਕਾਂ ਦੇ ਕੇਂਦ੍ਰਿਤ ਮੁੱਦਿਆਂ ਨੂੰ ਚੁੱਕਦੇ ਰੱਖਾਂਗੇ।

 

 

 

ਦੂਜੇ ਪਾਸੇ ਝਾਰਖੰਡ ਵਿਧਾਨ ਸਭਾ ਚੋਣ ਨਤੀਜੇ ਬਾਰੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਬਿਆਨ ਵੀ ਸਾਹਮਣੇ ਆਇਆ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਫ਼ਤਵੇ ਦਾ ਸਤਿਕਾਰ ਕਰਦੀ ਹੈ ਅਤੇ ਪਾਰਟੀ ਦੇ ਵਿਰੋਧੀ ਗੱਠਜੋੜ ਤੋਂ ਮਿਲੀ ਹਾਰ ਨੂੰ ਮਨਜ਼ੂਰ ਕਰਦੀ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi Congratulated Hemant Soren and the JMM led alliance for the victory in the Jharkhand polls