ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਨੇ 6 ਕਰੋੜ ਕਿਸਾਨਾਂ ਨੂੰ ਦਿੱਤਾ ਨਵੇਂ ਸਾਲ ਦਾ ਤੋਹਫਾ, ਖਾਤਿਆਂ 'ਚ ਆਏ 12000 ਕਰੋੜ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸਾਲ 'ਚ ਦੇਸ਼ ਦੇ 6 ਕਰੋੜ ਕਿਸਾਨਾਂ ਨੂੰ ਇੱਕ ਕਲਿੱਕ 'ਚ 12000 ਕਰੋੜ ਰੁਪਏ ਦਾ ਵੱਡਾ ਤੋਹਫਾ ਦਿੱਤਾ ਹੈ। ਕਰਨਾਟਕ ਦੇ ਤੁਮਕੁਰ 'ਚ ਆਯੋਜਿਤ ਇੱਕ ਵੱਡੇ ਕਿਸਾਨ ਸੰਮੇਲਨ 'ਚ ਪੀਐਮ ਮੋਦੀ ਨੇ ਇਹ ਤੋਹਫਾ ਦਿੱਤਾ। ਇਹ ਪੈਸਾ ਪੀਐਮ ਕਿਸਾਨ ਸਨਮਾਨ ਨਿਧੀ ਸਕੀਮ ਦੇ ਦੂਜੇ ਗੇੜ ਦੀ ਪਹਿਲੀ ਕਿਸ਼ਤ ਤਹਿਤ ਭੇਜਿਆ ਗਿਆ ਹੈ।
 

 

ਨਰਿੰਦਰ ਮੋਦੀ ਨੇ ਕਿਹਾ, "ਇਕ ਸਮਾਂ ਸੀ, ਦੇਸ਼ 'ਚ ਗਰੀਬਾਂ ਅਤੇ ਕਿਸਾਨਾਂ ਲਈ ਇੱਕ ਰੁਪਏ ਭੇਜਿਆ ਜਾਂਦਾ ਸੀ ਪਰ ਉਨ੍ਹਾਂ ਤਕ ਸਿਰਫ 15 ਪੈਸੇ ਪਹੁੰਚਦੇ ਸਨ। 85 ਪੈਸੇ ਵਿਚੌਲੇ ਖਾ ਜਾਂਦੇ ਸਨ। ਅੱਜ ਸਾਰਾ ਪੈਸਾ ਦਿੱਲੀ ਤੋਂ ਕਿਸਾਨਾਂ ਦੇ ਖਾਤਿਆਂ 'ਚ ਜਮਾਂ ਕੀਤਾ ਜਾਂਦਾ ਹੈ।" ਮੋਦੀ ਨੇ ਕਿਹਾ ਕਿ ਜਿਨ੍ਹਾਂ ਸਰਕਾਰਾਂ ਨੇ ਇਸ ਸਕੀਮ ਨੂੰ ਲਾਗੂ ਨਹੀਂ ਕੀਤਾ ਹੈ, ਉਮੀਦ ਕਰਦਾ ਹਾਂ ਕਿ ਹੁਣ ਉਹ ਵੀ ਇਹ ਸੋਚ ਕੇ ਲਾਗੂ ਕਰਨਗੇ ਕਿ ਇਹ ਦੇਸ਼ ਦੀ ਯੋਜਨਾ ਹੈ ਅਤੇ ਇਸ ਨਾਲ ਕਿਸਾਨਾਂ ਨੂੰ ਲਾਭ ਮਿਲੇਗਾ।
 

 

ਇਸ ਦੇ ਨਾਲ ਹੀ ਉਨ੍ਹਾਂ ਨੇ ਕ੍ਰਿਸ਼ੀ ਕਰਮਨ ਐਵਾਰਡ ਵੀ ਦਿੱਤੇ। ਇਸ ਤੋਂ ਪਹਿਲਾਂ ਮੋਦੀ ਨੇ ਸ਼੍ਰੀ ਸਿੱਧਗੰਗਾ ਮਠ 'ਚ ਆਯੋਜਿਤ ਪ੍ਰੋਗਰਾਮ 'ਚ ਸੰਤ ਸ਼ਿਵ ਕੁਮਾਰ ਸਵਾਮੀ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੰਤਾਂ ਦੇ ਦਿਖਾਏ ਮਾਰਗ ਕਾਰਨ ਹੀ 21ਵੀਂ ਸਦੀ ਦੇ ਤੀਜੇ ਦਹਾਕੇ 'ਚ ਉਮੀਦ ਅਤੇ ਉਤਸ਼ਾਹ ਨਾਲ ਕਦਮ ਰੱਖੇ ਜਾ ਸਕੇ ਹਨ।
 

ਜ਼ਿਕਰਯੋਗ ਹੈ ਕਿ ਇਸ ਵਿੱਤੀ ਵਰ੍ਹੇ 'ਚ ਕਿਸਾਨਾਂ ਨੂੰ ਇਹ ਤੀਜੀ ਕਿਸ਼ਤ ਦਿੱਤੀ ਜਾ ਰਹੀ ਹੈ ਜੋ ਲਾਭਪਾਤਰੀਆਂ ਦੇ ਖਾਤੇ 'ਚ ਸਿੱਧੀ ਪਹੁੰਚਾਈ ਜਾਵੇਗੀ। ਜ਼ਿਕਰਯੋਗ ਹੈ ਕਿ ਮੋਦੀ ਨੇ 24 ਫਰਵਰੀ 2019 ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਲਾਂਚ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi disburses Rs 12000 crore to 6 crore farmers