ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਲਵਰ ਸਮੂਹਿਕ ਬਲਾਤਕਾਰ ਕਾਂਡ ਉੱਤੇ ਮੋਦੀ ਦੇ ਬਿਆਨ ਦਾ ਮਾਇਆਵਤੀ ਨੇ ਦਿੱਤਾ ਜਵਾਬ


ਬਸਪਾ ਪ੍ਰਧਾਨ ਮਾਇਆਵਤੀ ਨੇ ਅਲਵਰ ਸਮੂਹਿਕ ਬਲਾਤਕਾਰ ਕਾਂਡ ਮਾਮਲੇ ਨੂੰ ਲੈ ਕੇ ਰਾਜਸਥਾਨ ਦੀ ਕਾਂਗਰਸ ਸਰਕਾਰ ਤੋਂ ਸਮੱਰਥਨ ਵਾਪਸ ਲੈਣ ਦੀ ਚੁਣੌਤੀ ਦੇਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਉੱਤੇ ਪਲਟਵਾਰ ਕਰਦਿਆਂ ਕਿਹਾ ਕਿ ਮੋਦੀ ਇਸ ਘਿਣੌਨੇ ਕਾਂਡ ਦੀ ਆਡ ਵਿੱਚ ਗੰਦੀ ਰਾਜਨੀਤੀ ਨਾ ਕਰਨ। 
 

ਮਾਇਆਵਤੀ ਨੇ ਇਥੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਰਾਜਸਥਾਨ ਦੇ ਅਲਵਰ ਵਿੱਚ ਇੱਕ ਦਲਿਤ ਮਹਿਲਾ ਨਾਲ ਹੋਏ ਸਮੂਹਿਕ ਬਲਾਤਕਾਰ ਕਾਂਡ ਦੇ ਬਾਵਜੂਦ ਉਥੋਂ ਦੀ ਕਾਂਗਰਸ ਸਰਕਾਰ ਤੋਂ ਸਮਰੱਥਨ ਵਾਪਸ ਲੈਣ ਦੀ ਮੰਗ ਕਰਨ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਮੋਦੀ ਇਸ ਘਿਣੌਨੇ ਕਾਂਡ ਦੀ ਆਡ ਵਿੱਚ ਗੰਦੀ ਰਾਜਨੀਤੀ ਨਾ ਕਰਨ।


ਉਨ੍ਹਾਂ ਕਿਹਾ ਕਿ ਇਸ ਬਾਰੇ ਬਸਪਾ ਸਹੀ ਅਤੇ ਸਖ਼ਤ ਕਾਨੂੰਨੀ ਕਾਰਵਾਈ ਨਾ ਹੋਣ ਉੱਤੇ ਸਹੀ ਰਾਜਨੀਤਿਕ ਫ਼ੈਸਲਾ ਜ਼ਰੂਰ ਲਵੇਗੀ। ਪਰ ਮੋਦੀ ਗੁਜਰਾਤ ਦੇ ਉਨ੍ਹਾਂ ਦਲਿਤ ਕਾਂਡ, ਰੋਹਿਤ ਵੇਮੁਲਾ ਕਾਂਡ ਅਤੇ ਗੁਜਰਾਤ ਅਤੇ ਹੋਰ ਭਾਜਪਾ ਸ਼ਾਸਤ ਸੂਬਿਆਂ ਵਿੱਚ ਆਏ ਦਿਨ ਹੋ ਰਹੇ ਦਲਿਤ ਅਤਿੱਆਚਾਰ ਦੀ ਨੈਤਿਕ ਜ਼ਿੰਮੇਵਾਰੀ ਲੈ ਕੇ ਅਪਣੇ ਪਦ ਤੋਂ ਅਸਤੀਫ਼ਾ ਕਿਉਂ ਨਹੀਂ ਦਿੰਦਾ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi doing dirty politics over Alwar gang rape case says Mayawati