ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

5 ਸਾਲਾਂ ’ਚ ਭਾਰਤ ’ਚ ਆਇਆ ਰਿਕਾਰਡ ਐਫਡੀਆਈ: ਪੀਐਮ ਮੋਦੀ

ਮਹਾਰਾਸ਼ਟਰ ਅਤੇ ਹਰਿਆਣਾ ਦੀਆਂ ਚੋਣਾਂ ਨੇੜੇ ਆ ਗਈਆਂ ਹਨ। ਅਜਿਹੇ ਚ ਸਿਆਸਤਦਾਨਾਂ ਵਲੋਂ ਚੋਣ ਰੈਲੀਆਂ ਉੱਤੇ ਪੂਰਾ ਜ਼ੋਰ ਦਿੱਤਾ ਜਾ ਰਿਹਾ ਹੈ, ਇਸੇ ਕੜੀ ਚ ਪੀਐਮ ਨਰਿੰਦਰ ਮੋਦੀ ਨੇ ਵੀ ਅੱਜ ਮਹਾਰਾਸ਼ਟਰ ਦੇ ਜਾਲਨਾ ਚ ਰੈਲੀ ਕੀਤੀ।

 

ਮੋਦੀ ਨੇ ਕਿਹਾ ਕਿ ਅੱਜ ਜਦੋਂ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਬਣਾਉਣ ਦਾ ਟੀਚਾ ਲੈ ਕੇ ਅਸੀਂ ਚੱਲ ਰਹੇ ਹਾਂ ਮਹਾਰਾਸ਼ਟਰ ਵਿਕਾਸ ਦਾ ਉਹ ਇੰਜਣ ਹੈ ਜੋ ਇਸ ਕੰਮ ਨੂੰ ਗਤੀ ਦੇਵੇਗਾ। ਅੱਜ ਭਾਰਤ ਦੀ ਦੁਨੀਆ ਦਾ ਤੀਜਾ ਵੱਡਾ ਸਟਾਰਟ ਅਪ ਫ੍ਰੈਂਡਲੀ ਦੇਸ਼ ਹੈ ਤਾਂ ਇਸ ਚ ਮਹਾਰਾਸ਼ਟਰ ਦੀ ਭੂਮਿਕਾ ਖਾਸ ਹੈ।

 

ਮੋਦੀ ਨੇ ਕਿਹਾ ਕਿ ਜਦੋਂ ਕੋਈ ਖੇਤਰ ਵਿਕਾਸ ਦੇ ਮਾਰਗ 'ਤੇ ਵਧਦਾ ਹੈ ਤਾਂ ਉਸ ਦਾ ਸ਼ਹਿਰੀਕਰਨ ਤੇਜ਼ੀ ਨਾਲ ਹੁੰਦਾ ਹੈ ਤਾਂ ਉਸ ਨੂੰ ਅਕਸਰ ਬਿਲਡਰ-ਮਾਫੀਆ ਦੀ ਬਿਮਾਰੀ ਵੀ ਜਕੜ ਲੈਂਦੀ ਹੈ। ਸਾਲ 2014 ਤੋਂ ਪਹਿਲਾਂ ਮਹਾਰਾਸ਼ਟਰ ਅਤੇ ਮੁੰਬਈ ਦੀ ਹਾਲਤ ਇਹੀ ਸੀ।

 

ਮੋਦੀ ਨੇ ਕਿਹਾ ਕਿ ਬਲੂ ਇਕੋਨੌਮੀ ਨਵੇਂ ਭਾਰਤ ਦੀ ਪਛਾਣ ਬਣਨ ਵਾਲੀ ਹੈ। ਸਾਡੀ ਕੋਸ਼ਿਸ਼ ਹੈ ਕਿ ਸਮੁੰਦਰ ਚ ਜਿੰਨੇ ਸੰਸਾਧਨ ਹਨ, ਉਨ੍ਹਾਂ ਦਾ ਸੰਭਾਲ ਅਤੇ ਸੁਰੱਖਿਆ ਵੀ ਹੋਵੇ ਅਤੇ ਉਹ ਸਮੁੰਦਰੀ ਕੰਢੇ 'ਤੇ ਵਸੇ ਸਾਡੇ ਸਾਥੀਆਂ ਦੇ ਕੰਮ ਵੀ ਆਏ।

 

ਮੋਦੀ ਨੇ ਕਿਹਾ ਕਿ ਲੰਘੇ 5 ਸਾਲਾਂ ਚ ਭਾਰਤ ਚ ਰਿਕਾਰਡ ਐਫਡੀਆਈ ਆਇਆ ਹੈ, ਵਿਦੇਸ਼ੀ ਨਿਵੇਸ਼ ਹੋਇਆ ਹੈ ਤਾਂ ਇਸਦਾ ਵੱਡਾ ਹਿੱਸਾ ਮਹਾਰਾਸ਼ਟਰ ਚ ਆਇਆ ਹੈ। ਬੀਤੇ 5 ਸਾਲ ਚ ਭਾਰਤ ਚ ਇੰਫ੍ਰਾਸਕਚਰ ਦਾ ਬੇਮਿਸਾਲ ਵਾਧਾ ਹੋਇਆ ਹੈ, ਇਸ ਚ ਵੀ ਮਹਾਰਾਸ਼ਟਰ ਅੱਗੇ ਰਿਹਾ ਹੈ।

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra modi doing rally in jalna of maharastra