ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਧੁਨਿਕ ਯੁੱਗ 'ਚ ਚਮਕੀ ਬੁਖ਼ਾਰ ਨਾਲ ਪੈਦਾ ਹੋਈ ਸਥਿਤੀ ਸਾਡੇ ਸਾਰਿਆਂ ਲਈ ਦੁਖਦ: ਮੋਦੀ

ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਮੁਜ਼ੱਫਰਪੁਰ ਵਿੱਚ ਚਮਕੀ ਬੁਖ਼ਾਰ ਕਾਰਨ ਹੋ ਰਹੀ ਬੱਚਿਆਂ ਦੀ ਮੌਤ ਉੱਤੇ ਪਹਿਲੀ ਵਾਰ ਬੋਲੇ। 

 

ਉਨ੍ਹਾਂ ਕਿਹਾ ਕਿ ਬੀਤੇ ਦਿਨਾਂ ਵਿੱਚ ਬਿਹਾਰ ਦੇ ਚਮਕੀ ਬੁਖ਼ਾਰ ਦੀ ਚਰਚਾ ਹੋਈ ਹੈ। ਆਧੁਨਿਕ ਯੁੱਗ ਵਿੱਚ ਜਿਹੀ ਸਥਿਤੀ ਸਾਡੇ ਸਾਰਿਆਂ ਲਈ ਦੁਖਦ ਅਤੇ ਸ਼ਰਮ ਵਾਲੀ ਗੱਲ ਹੈ। ਇਸ ਦੁਖਦਾਈ ਸਥਿਤੀ ਵਿੱਚ ਅਸੀਂ ਸੂਬੇ ਨਾਲ ਮਿਲ ਕੇ ਮਦਦ ਪਹੁੰਚਾ ਰਹੇ ਹਾਂ। ਜਿਹੀ ਦੁਖ ਦੀ ਘੜੀ ਵਿੱਚ ਸਾਨੂੰ ਮਿਲ ਕੇ ਲੋਕਾਂ ਨੂੰ ਬਚਾਉਣਾ ਹੋਵੇਗਾ।


 

ਰਾਜ ਸਭਾ 'ਚ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ

 

ਆਯੂਸ਼ਮਾਨ ਭਾਰਤ ਸਕੀਮ ਦੀ ਤਾਕਤ ਹਰ ਸੰਸਦ ਮੈਂਬਰ ਨੂੰ ਪਤਾ ਹੈ ਜਿਸ ਨੇ ਕਦੇ ਆਪਣੇ ਇਲਾਕੇ ਦੇ ਗ਼ਰੀਬ ਲੋਕਾਂ ਦੇ ਇਲਾਜ ਲਈ ਪ੍ਰਧਾਨ ਮੰਤਰੀ ਨੂੰ ਕਦੇ ਇਕ ਚਿੱਠੀ ਲਿਖੀ ਹੋਵੇ। ਹੁਣ ਚਿੱਠੀ ਨਹੀਂ ਲਿਖਣੀ ਪੈਂਦੀ, ਕਿਉਂਕਿ ਆਯੂਸ਼ਮਾਨ ਭਾਰਤ ਸਕੀਮ ਗ਼ਰੀਬਾਂ ਨੂੰ ਫਾਇਦਾ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਦੇ ਦਫ਼ਤਰ ਜਾਣ ਦੀ ਹੁਣ ਕੋਈ ਲੋੜ ਨਹੀਂ ਹੈ।


ਐਨਆਰਸੀ ਦਾ ਕ੍ਰੈਡਿਟ ਕਾਂਗਰਸ ਨੂੰ ਵੀ ਲੈਣੀ ਚਾਹੀਦੀ ਹੈ। ਰਾਜੀਵ ਗਾਂਧੀ ਸਰਕਾਰ ਨੇ ਅਸਮ ਵਿੱਚ ਐਨਆਰਸੀ ਨੂੰ ਮਨਜ਼ੂਰ ਕੀਤਾ ਸੀ। ਸਾਨੂੰ ਸੁਪਰੀਮ ਕੋਰਟ ਦੇ ਹੁਕਮ ਕੀਤਾ ਤਾਂ ਅਸੀਂ ਉਸ ਨੂੰ ਲਾਗੂ ਕਰ ਰਹੇ ਹਾਂ। ਤੁਸੀਂ ਵੀ ਕ੍ਰੈਡਿਟ ਲਵੋ। ਵੋਟ ਵੀ ਲੈਣਾ ਹੈ ਅਤੇ ਕ੍ਰੇੈਡਿਟ ਵੀ ਨਹੀਂ ਲੈਣਾ। ਅੱਧਾ ਬੋਲਣਾ ਅਤੇ ਅੱਧਾ ਨਾ  ਬੋਲਣਾ ਇਸ ਤਰ੍ਹਾਂ ਨਾ ਕਰੋ।


ਸਰਦਾਰ ਸਾਹਿਬ ਨੂੰ ਕਾਂਗਰਸ ਨੇ ਦੇਸ਼ ਦੇ ਪਹਿਲਾ ਗ੍ਰਹਿ ਮੰਤਰੀ ਬਣਾਇਆ ਸੀ, ਉਹ ਪੱਕੇ ਕਾਂਗਰਸੀ ਸੀ ਪਰ ਮੈਂ ਹੈਰਾਨ ਹੈ ਕਿ ਜਦੋਂ ਚੋਣਾਂ ਗੁਜਰਾਤ ਵਿੱਚ ਹੁੰਦੀਆਂ ਹਨ, ਉਹ ਕਾਂਗਰਸ ਦੇ ਪੋਸਟਰ ਵਿੱਚ ਨਜ਼ਰ ਆਉਂਦੇ ਹਨ ਪਰ ਉਹ ਦੇਸ਼ ਵਿੱਚ ਕਿਤੇ ਵੀ ਨਹੀਂ ਨਜ਼ਰ ਆਉਂਦੇ।

 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: PM narendra modi first reaction on chamki bukhar in Rajya Sabha on reply to the Motion of Thanks on the President Address