ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਨੇ ਬਹੁਮਤ ਮਿਲਣ ਮਗਰੋਂ ਮਾਂ ਹੀਰਾਬੇਨ ਤੋਂ ਲਿਆ ਆਸ਼ੀਰਵਾਦ

ਲੋਕ ਸਭਾ ਚੋਣਾਂ ਚ ਭਾਜਪਾ ਨੂੰ ਜ਼ਬਰਦਸਤ ਬਹੁਮਤ ਮਿਲਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਆਪਣੀ ਮਾਂ ਹੀਰਾਬੇਨ ਨੂੰ ਮਿਲੇ ਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਪੀਐਮ ਮੋਦੀ ਦੀ ਮਾਂ ਹੀਰਾਬੇਨ ਗਾਂਧੀਨਗਰ ਦੇ ਨੇੜੇ ਰਾਏਸਾਨ ਪਿੰਡ ਚ ਵਰਿੰਦਾਵਨ ਬੰਗਲਾ ਚ ਆਪਣੇ ਛੋਟੇ ਬੇਟੇ ਅਤੇ ਪ੍ਰਧਾਨ ਮੰਤਰੀ ਦੇ ਛੋਟੇ ਭਰਾ ਪੰਕਜ ਨਾਲ ਰਹਿੰਦੀ ਹਨ।

 

ਪ੍ਰਧਾਨ ਮੰਤਰੀ ਵਜੋਂ ਆਪਣੇ ਦੂਜੇ ਕਾਰਜਕਾਲ ਲਈ 30 ਮਈ ਦੇ ਦੂਜੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਮੋਦੀ ਇੱਥੇ ਪੁੱਜੇ ਤੇ ਉਨ੍ਹਾਂ ਨੇ ਸ਼ਾਮ ਨੂੰ ਖ਼ਾਨਪੁਰ ਦੇ ਜੇਪੀ ਚੌਕ ਇਲਾਕੇ ਚ ਇਕ ਜੀ ਆਇਆਂ ਨੂੰ ਸਮਾਗਮ ਚ ਹਿੱਸਾ ਲਿਆ।

 

 

ਮੋਦੀ ਆਪਣੀ ਮਾਂ ਕੋਲ ਲਗਭਗ 20 ਮਿੰਟ ਤਕ ਰੁਕੇ ਤੇ ਉਨ੍ਹਾਂ ਨੇ ਮਾਂ ਦੇ ਪੈਰ ਛੂਹ ਕੇ ਉਨ੍ਹਾਂ ਦਾ ਆਸ਼ਿਰਵਾਦ ਲਿਆ। ਉਨ੍ਹਾਂ ਦਾ ਰਾਤ ਨੂੰ ਰਾਜਭਵਨ ਚ ਠਹਿਰਨ ਦਾ ਸਮਾਗਮ ਹੈ। ਉਹ ਸੋਮਵਾਰ ਸਵੇਰ ਉੱਤਰ ਪ੍ਰਦੇਸ਼ ਚ ਆਪਣੇ ਲੋਕ ਸਭਾ ਖੇਤਰ ਵਾਰਾਣਸੀ ਲਈ ਰਵਾਨਾ ਹੋਣਗੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi in Gujarat For mother heeraben Blessing