ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਧਾਨ ਮੰਤਰੀ ਮੋਦੀ ਨੇ ਰਾਜਨੀਤਿਕ ਵਿਸ਼ਲੇਸ਼ਕਾਂ ਨੂੰ ਬਣਾਇਆ ਨਿਸ਼ਾਨਾ

ਪ੍ਰਧਾਨ ਮੰਤਰੀ ਮੋਦੀ ਨੇ ਰਾਜਨੀਤਿਕ ਵਿਸ਼ਲੇਸ਼ਕਾਂ ਨੂੰ ਬਣਾਇਆ ਨਿਸ਼ਾਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਪਹਿਲੀ ਵਾਰ ਵਾਰਾਨਸੀ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਨੇ ਰਾਜਨੀਤਿਕ ਵਿਸ਼ਲੇਸ਼ਕਾਂ ਨੂੰ ਨਿਸ਼ਾਨਾ ਬਣਾਉਣੇ ਹੋਏ ਕਿਹਾ ਕਿ ਉਨ੍ਹਾਂ ਨੂੰ ਮੰਨਣਾ ਪਵੇਗਾ ਕਿ ਅਰਥਮੈਟਿਕ ਤੋਂ ਅੱਗੇ ਵੀ ਕੈਮਿਸਟਰੀ ਹੁੰਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤਿੰਨ ਚੋਣਾਂ ਦੇ ਬਾਅਦ ਵੀ ਰਾਜਨੀਤਿਕ ਪੰਡਿਤਾਂ ਦੀਆਂ ਅੱਖਾਂ ਨਹੀਂ ਖੁੱਲ੍ਹਦੀਆਂ ਤਾਂ ਇਸਦਾ ਮਤਲਬ ਹੈ ਕਿ ਉਨ੍ਹਾਂ ਦੇ ਵਿਚਾਰ 21ਵੀਂ ਸਦੀ ਹੈ ਨਹੀਂ, 20ਵੀਂ ਸਦੀ ਦੇ ਹਨ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਉਤਰ ਪ੍ਰਦੇਸ਼ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇ ਰਿਹਾ ਹੈ। 2014 ਹੋਵੇ, 2017 ਹੋਵੇ, 2019 ਹੋਵੇ, ਇਹ ਹੈਟ੍ਰਿਕ ਛੋਟੀ ਨਹੀਂ ਹੈ। ਉਤਰ ਪ੍ਰਦੇਸ਼ ਦੇ ਪਿੰਡ ਦਾ ਗਰੀਬ ਵਿਅਕਤੀ ਵੀ ਦੇਸ਼ ਦੀ ਸਹੀ ਦਿਸ਼ਾ ਬਾਰੇ ਸੋਚਦਾ ਵੀ ਹੈ ਅਤੇ ਉਸ ਦਿਸ਼ਾ ਵਿਚ ਚਲਦਾ ਵੀ ਹੈ।  ਉਨ੍ਹਾਂ ਕਿਹਾ ਕਿ ਜਿੱਥੇ ਬੇਟੀਆਂ ਨੇ ਜੋ ਸਕੂਟੀ ਯਾਤਰਾ ਕੱਢੀ ਉਸਦੀ ਪੂਰੇ ਦੇਸ਼ ਵਿਚ ਅਤੇ ਸੋਸ਼ਲ ਮੀਡੀਆ ਵਿਚ ਵੱਡੀ ਚਰਚਾ ਹੈ, ਸਕੂਟੀ ਉਤੇ ਬੈਠਕੇ ਸਾਡੀਆਂ ਬੇਟੀਆਂ ਨੇ ਪੂਰੀ ਕਾਸ਼ੀ ਨੂੰ ਆਪਣੇ ਸਿਰ ਉਤੇ ਬੈਠਾ ਲਿਆ ਸੀ।

 

ਵਾਰਾਨਸੀ ਵਿਚ ਸੰਬੋਧਨ ਕਰਦੇ ਹੋਏ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਚੋਣ ਵਿਚ ਜਦੋਂ ਵਰਕਰਾਂ ਨਾਲ ਮੇਰੀ ਮਿਲਣੀ ਹੋਈ ਸੀ ਤਾਂ ਉਸ ਦਿਨ ਮੈਂ ਕਿਹਾ ਸੀ ਕਿ ਇੱਥੇ ਸ਼ਾਇਦ ਨਾਮਜ਼ਦਗੀ ਤਾਂ ਇਕ ਨਰਿੰਦਰ ਮੋਦੀ ਦੀ ਹੋਵੇਗੀ। ਪ੍ਰੰਤੂ ਇਹ ਚੋਣ ਹਰ ਘਰ ਦਾ ਨਰਿੰਦਰ ਮੋਦੀ ਲੜੇਗਾ, ਹਰ ਗਲੀ ਦਾ ਨਰਿੰਦਰ ਮੋਦੀ ਲੜੇਗਾ।

 

ਉਨ੍ਹਾਂ ਕਿਹਾ ਕਿ ਇਸ ਚੋਣ ਵਿਚ ਅਲੱਗ–ਅਲੱਗ ਪਾਰਟੀਆਂ ਦੇ ਸਾਥੀਆਂ ਅਤੇ ਆਜ਼ਾਦ ਸਾਥੀਆਂ ਜੋ ਮੈਦਾਨ ਵਿਚ ਸਨ, ਉਨ੍ਹਾਂ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਪੂਰੀ ਗਰਿਮਾ ਨਾਲ ਕਾਸ਼ੀ ਦੀ ਚੋਣ ਮੁਹਿੰਮ ਨੂੰ ਅੱਗੇ ਵਧਾਇਆ। ਮੈਂ ਸਾਰੇ ਹੋਰ ਉਮੀਦਵਾਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pm narendra modi in varanasi attacks political analysts for elections result 2019