ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਧਾਨ ਮੰਤਰੀ ਵੱਲੋਂ ਭਾਰਤ–ਨੇਪਾਲ ਤੇਲ ਪਾਈਪਲਾਇਨ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਭਾਰਤ–ਨੇਪਾਲ ਤੇਲ ਪਾਈਪਲਾਇਨ ਦਾ ਉਦਘਾਟਨ

ਨੇਪਾਲ ਨਾਲ ਮੋਤੀਹਾਰੀ–ਅਮਲੇਖਗੰਜ ਪਾਈਪ ਲਾਈਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੰਗਲਵਾਰ ਨੂੰ ਉਦਾਘਟਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਈ 2019 ਵਿਚ ਭਾਰਤ ਦੀ ਨੇਪਾਲ ਦੇ ਪ੍ਰਧਾਨ ਮੰਤਰੀ ਯਾਤਰਾ ਦੌਰਾਨ, ਅਸੀਂ ਪੂਰੇ ਪ੍ਰੋਜੈਕਟ ਦੇ ਛੇਤੀ ਉਦਘਾਟਨ ਉਤੇ ਸਹਿਮਤੀ ਪ੍ਰਗਟਾਈ ਸੀ।

 

ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸਾਡੀ ਸਾਂਝੀ ਕੋਸ਼ਿਸ਼ ਨਾਲ ਸਾਡੇ ਦੁਵੱਲੀ ਪਰਿਯੋਜਨਾਵਾਂ ਪ੍ਰਗਤੀ ਕਰ ਰਹੀ ਹੈ ਅਤੇ ਅੱਜ ਅਸੀਂ ਮੋਤੀਹਾਰੀ–ਅਮਲੇਖਗੰਜ ਪਾਈਪ ਲਾਈਨ ਦੇ ਸਾਂਝੇ ਉਦਘਾਟਨ ਵਿਚ ਹਿੱਸਾ ਲੈ ਰਹੇ ਹਾਂ।

 

ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਸਾਡੇ ਉਚ ਪੱਧਰੀ ਰਾਜਨੀਤਿਕ ਪੱਧਰ ਉਤੇ ਨਜ਼ਦੀਕੀ ਆਈ ਹੈ ਅਤੇ ਲਗਾਤਾਰ ਸੰਪਰਕ ਰਿਹਾ ਹੈ। ਪਿਛਲੇ ਡੇਢ ਸਾਲ ਵਿਚ, ਮੇਰੇ ਮਿੱਤਰ ਪ੍ਰਧਾਨ ਮੰਤਰੀ ਓਲੀ ਜੀ ਅਤੇ ਮੈਂ ਚਾਰ ਵਾਰ ਮਿਲ ਚੁੱਕੇ ਹਾਂ।

 

ਉਨ੍ਹਾਂ ਕਿਹਾ ਕਿ ਵਿਕਾਸ ਲਈ ਸਾਡੀ ਸਾਂਝੇਦਾਰੀ ਨੂੰ ਹੋਰ ਸਗਰਮ ਬਣਾਉਣ ਅਤੇ ਨਵੇਂ ਖੇਤਰ ਵਿਚ ਸਹਿਯੋਗ ਨੂੰ ਹੋਰ ਵਧਾਵਾ ਦੇਣ ਲਈ ਅਸੀਂ ਨਵੇਂ ਮੌਕਿਆਂ ਦਾ ਲਾਭ ਚੁੱਕਿਆ ਹੈ। ਸਾਡੇ ਸਾਂਝੇ ਯਤਨਾਂ ਦਾ ਉਦੇਸ਼ ਹੈ ਕਿ ਸਾਡੇ ਲੋਕਾਂ ਨੂੰ ਲਾਭ ਮਿਲੇ, ਉਨ੍ਹਾਂ ਦਾ ਵਿਕਾਸ ਹੋਵੇ।

 

ਉਨ੍ਹਾਂ ਕਿਹਾ ਕਿ ਦੱਖਣੀ ਏਸ਼ੀਆ ਦੀ ਇਹ ਪਹਿਲੀ ਸਰਹੱਦ ਤੋਂ ਬਾਰ ਪੈਟਰੋਲੀਐਮ ਪਾਈਪਲਾਈਨ ਰਿਕਾਰਡ ਸਮੇਂ ਵਿਚ ਪੂਰੀ ਹੋਈ ਹੈ। ਜਿੰਨੀ ਉਮੀਦ ਸੀ, ਉਸ ਤੋਂ ਅੱਧੇ ਸਮੇਂ ਵਿਚ ਇਹ ਬਣਕੇ ਤਿਆਰ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi joint inauguration of Motihari-Amlekhganj Nepal petroleum product pipeline