ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੁੱਧ ਸਰਕਾਰਾਂ ਨਹੀਂ ਲੜਦੀਆਂ, ਪੂਰਾ ਦੇਸ਼ ਲੜਦਾ : ਮੋਦੀ

ਯੁੱਧ ਸਰਕਾਰਾਂ ਨਹੀਂ ਲੜਦੀਆਂ, ਪੂਰਾ ਦੇਸ਼ ਲੜਦਾ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕਾਰਗਿਲ ਜਿੱਤ ਦਿਵਸ ਸਮਾਰੋਹ ਲਈ ਇੰਦਰਾ ਗਾਂਧੀ ਇੰਦੋਰ ਸਟੇਡੀਐਮ ਪਹੁੰਚੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਪ ਜਲਾਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।

ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਯੁੱਧ ਸਰਕਾਰ ਨਹੀਂ ਲੜਦੀ, ਸਗੋਂ ਪੂਰਾ ਦੇਸ਼ ਲੜਦਾ ਹੈ।

 

ਕਾਰਗਿਲ ਜਿੱਤ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਮੌਕੇ ਉਤੇ ਮੈਂ ਉਨ੍ਹਾਂ ਬਹਾਦਰਾਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਕਾਰਗਿਲ ਦੀਆਂ ਚੋਟੀਆਂ ਤੋਂ ਤਿਰੰਗੇ ਨੂੰ ਉਤਾਰਨ ਦੇ ਸੜਯੰਤਰ ਨੂੰ ਅਸਫਲ ਕੀਤਾ।

 

ਉਨ੍ਹਾਂ ਕਿਹਾ ਕਿ ਕਾਰਗਿਲ ਵਿਚ ਜਿੱਤ ਭਾਰਤ ਦੇ ਵੀਰ ਬੇਟੇ, ਬੇਟੀਆਂ ਦੇ ਬੇਮਿਸਾਨ ਹਿੰਮਤ ਦੀ ਜਿੱਤ ਸੀ। ਕਾਰਗਿਲ ਵਿਚ ਜਿੱਤ ਭਾਰਤ ਦੇ ਸਮਰਥ ਅਤੇ ਸੰਯਮ ਦੀ ਜਿੱਤ ਸੀ। ਕਾਰਗਿਲ ਵਿਚ ਜਿੱਤ ਭਾਰਤ ਦੇ ਸੰਕਲਪਾਂ ਦੀ ਜਿੱਤ ਸੀ। ਉਨ੍ਹਾਂ ਕਿਹਾ ਕਿ ਆਪਣਾ ਖੂਨ ਬਹਾਕੇ ਜਿਨ੍ਹਾਂ ਜ਼ਿੰਦਗੀ ਕੁਰਬਾਨ ਕੀਤੀ ਹੈ ਉਨ੍ਹਾਂ ਸ਼ਹੀਦਾਂ ਨੂੰ, ਉਨ੍ਹਾਂ ਨੂੰ ਜਨਮ ਦੇਣ ਵਾਲੀਆਂ ਬਹਾਦਰ ਮਾਵਾਂ ਨੂੰ ਵੀ ਨਮਨ ਕਰਦਾ ਹਾਂ।

 

ਉਨ੍ਹਾਂ ਕਿਹਾ ਕਿ ਇਸ ਵਾਰ ਸਰਕਾਰ ਬਣਦਿਆਂ ਹੀ ਪਹਿਲਾਂ ਫੈਸਲਾ ਸ਼ਹੀਦਾਂ ਦੇ ਬੱਚਿਆਂ ਦੇ ਵਜੀਫੇ ਵਧਾਉਣ ਦਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ‘ਨੈਸ਼ਨਲ ਵਾਰ ਮੈਮੋਰੀਅਲ’ ਵੀ ਅੱਜ ਸਾਡੇ ਬਹਾਦਰਾਂ ਦੀਆਂ ਗਾਥਾਵਾਂ ਨਾਲ ਦੇਸ਼ ਨੂੰ ਪ੍ਰੇਰਿਤ ਕਰ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra modi Kargil Vijay Diwas commemorative function Live Update Rajnath Singh IGI stadium