ਅਗਲੀ ਕਹਾਣੀ

ਛੱਤੀਸਗੜ੍ਹ ਵਿਧਾਨ ਸਭਾ ਚੋਣ : ਮੋਦੀ ਦਾ ਹਮਸ਼ਕਲ ਕਰੇਗਾ ਕਾਂਗਰਸ ਦਾ ਪ੍ਰਚਾਰ

ਛੱਤੀਸਗੜ੍ਹ ਵਿਧਾਨ ਸਭਾ ਚੋਣ : ਮੋਦੀ ਦਾ ਹਮਸ਼ਕਲ ਕਰੇਗਾ ਕਾਂਗਰਸ ਦਾ ਪ੍ਰਚਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗੇ ਦਿਖਾਈ ਦੇਣ ਵਾਲੇ ਅਭਿਨੰਦਨ ਪਾਠਕ ਉਨ੍ਹਾਂ ਦੀ ਤਰ੍ਹਾਂ ਹੀ ਕੱਪੜੇ ਪਾਉਂਦੇ ਹਨ ਅਤੇ ਉਨ੍ਹਾਂ ਦੇ ਅੰਦਾਜ਼ `ਚ ਬੋਲਦੇ ਵੀ ਹਨ। ਉਹ ਆਪਣੀਆਂ ਗੱਲਾਂ ਦੀ ਸ਼ੁਰੂਆਤ ਵੀ ‘ਮਿਤਰੋ ਬੋਲਕੇ ਕਰਦੇ ਹਨ, ਪ੍ਰੰਤੂ ਇਸ ਕਹਾਣੀ `ਚ ਰੋਚਕ ਤੱਕ ਇਹ ਹਨ ਕਿ ਉਹ ਭਾਜਪਾ ਦੇ ਖਿਲਾਫ ਕਾਂਗਰਸ ਲਈ ਪ੍ਰਚਾਰ ਕਰ ਰਹੇ ਹਨ।


ਪਠਾਕ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਤ ਬਸਤਰ ਖੇਤਰ `ਚ ਕਾਂਗਰਸ ਦੇ ਪ੍ਰਚਾਰਕ ਹਨ ਜੋ ਕਹਿੰਦੇ ਹਨ ਕਿ ਅੱਛੇ ਦਿਨ ਨਹੀਂ ਆਉਣਗੇ। ਪਾਠਕ ਪਿਛਲੇ ਮਹੀਨੇ ਕਾਂਗਰਸ ਆਗੂ ਰਾਜ ਬੱਬਰ ਦੀ ਹਾਜ਼ਰੀ `ਚ ਪਾਰਟੀ `ਚ ਸ਼ਾਮਲ ਹੋਏ ਸਨ। ਇਸ ਤੋਂ ਪਹਿਲਾਂ ਤੱਕ ਉਹ ਭਾਜਪਾ ਦੀ ਅਗਾਈ ਵਾਲੇ ਰਾਜਗ `ਚ ਸ਼ਾਮਲ ਰਿਪਬਲੀਕਨ ਪਾਰਟੀ ਆਫ ਇੰਡੀਆ (ਅਠਾਵਲੇ) ਦੇ ਮੈਂਬਰ ਸਨ ਅਤੇ ਉਤਰ ਪ੍ਰਦੇਸ਼ `ਚ ਇਸਦੇ ਸੂਬਾ ਮੀਤ ਪ੍ਰਧਾਨ ਦੇ ਅਹੁਦੇ `ਤੇ ਸਨ।


ਪਾਠਕ ਨੇ ਪੀਟੀਆਈ ਨੂੰ ਕਿਹਾ ਕਿ ਮੈਂ ਮੋਦੀ ਵਰਗਾ ਦਿਖਦਾ ਹਾਂ, ਲੋਕ ਹਮੇਸ਼ਾ ਮੈਨੂੰ ਪੁੱਛਣਗੇ ਕਿ ਅੱਛੇ ਦਿਨ ਕਿੱਥੇ ਹਨ, ਜਿਨ੍ਹਾਂ ਦਾ ਵਾਅਦਾ ਮੋਜੀ ਨੇ 2014 ਲੋਕ ਸਭਾ ਚੋਣਾਂ ਤੋਂ ਪਹਿਲਾ ਕੀਤਾ ਸੀ। ਆਦ ਆਦਮੀ ਦੀਆਂ ਸਮੱਸਿਆਵਾਂ ਨੂੰ ਦੇਖਕੇ ਦੁਖੀ ਹੋਕੇ ਮੈਂ ਪਿਛਲੇ ਮਹੀਨੇ ਭਾਜਪਾ ਦਾ ਸਹਿਯੋਗੀ ਪਾਰਟੀ ਛੱਡਕੇ ਕਾਂਗਰਸ `ਚ ਸ਼ਾਮਲ ਹੋ ਗਿਆ।


ਜਗਦਲਪੁਰ, ਦਾਂਤੇਵਾੜਾ, ਕੋਡਾਗਾਓ ਅਤੇ ਬਸਤਰ ਸਮੇਤ ਖੇਤਰ ਦੀਆਂ ਵੱਖ ਵੱਖ ਸੀਟਾਂ `ਤੇ ਕਾਂਗਰਸ ਲਈ ਪ੍ਰਚਾਰ ਕਰ ਰਹੇ ਪਾਠਕ ਸਥਾਨਕ ਲੋਕਾਂ ਦੇ ਵਿਚ ਖਿੱਚ ਦਾ ਕੇਂਦਰ ਹਨ ਅਤੇ ਲੋਕ ਉਨ੍ਹਾਂ ਨਾਲ ਖੂਬ ਸੈਲਫੀ ਲੈ ਰਹੇ ਹਨ। ਆਪਣੇ ਪ੍ਰਚਾਰ ਮੁਹਿੰਮ ਦੌਰਾਨ ਪਾਠਕ ਅੱਛੇ ਦਿਨ ਦੇ ਵਾਅਦਿਆਂ ਅਤੇ ਵਿਦੇਸ਼ `ਚ ਜਮ੍ਹਾਂ ਕਾਲਾ ਧਨ ਵਾਪਸ ਲਿਆਕੇ ਹਰ ਭਾਰਤੀ ਦੇ ਬੈਂਕ ਖਾਤੇ `ਚ 15 ਲੱਖ ਰੁਪਏ ਜਮ੍ਹਾਂ ਕਰਵਾਉਣ ਦੀ ਗੱਲ ਕਹਿੰਦੇ ਹੋਏ ਪ੍ਰਧਾਨ ਮੰਤਰੀ ਦੀ ਸ਼ੈਲੀ ਦੀ ਨਕਲ ਉਤਾਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹਨ।


ਉਨ੍ਹਾਂ ਇੱਥੇ ਇਕ ਸਕਾਨਕ ਬਾਜ਼ਾਰ `ਚ ਛੋਟੇ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਮਿਤਰੋਂ ਮੈਂ ਇੱਥੇ ਤੁਹਾਨੂੰ ਇੱਥੇ ਸੱਚ ਦੱਸਣ ਆਇਆ ਹਾਂ ਕਿ ਅੱਛੇ ਦਿਨ ਨਹੀਂ ਆਉਣ ਵਾਲੇ। ਇਹ ਝੂਠਾ ਵਾਅਦਾ ਸੀ ਅਤੇ ਕ੍ਰਿਪਾ ਕਾਂਗਰਸ ਨੂੰ ਵੋਟ ਦਿਓ ਜੋ ਤੁਹਾਡੇ ਲਈ ਵਿਕਾਸ ਯਕੀਨੀ ਕਰੇ।


ਪਾਠਕ ਨੇ ਦਾਅਵਾ ਕੀਤਾ ਕਿ ਉਹ 2014 ਤੋਂ ਪਹਿਲੀ ਵਾਰ ਭਾਜਪਾ ਅਤੇ ਮੋਦੀ ਦੇ ਖਿਲਾਫ ਪ੍ਰਚਾਰ ਕਰ ਰਹੇ ਹਨ ਅਤੇ ਹੁਣ ਤੱਕ ਉਹ ਕੇਵਲ ਭਾਜਪਾ ਅਤੇ ਉਸਦੇ ਸਹਿਯੋਗੀ ਪਾਰਟੀਆਂ ਲਈ ਪ੍ਰਚਾਰ ਕਰਦੇ ਸਨ। ਪਿਛਲੇ ਲੋਕ ਸਭਾ ਚੋਣਾਂ `ਚ ਪਾਠਕ ਸਮੇਤ ਮੋਦੀ ਦੇ ਕਈ ਹਮਸ਼ਕਲ ਸਨ ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ `ਚ ਚੋਣ ਪ੍ਰਚਾਰ ਕਰਦੇ ਹੋਏ ਦਿਖਾਈ ਦਿੱਤੇ ਸਨ।


ਹਾਲਾਂਕਿ, ਕਾਂਗਰਸ ਦੀ ਟਿਕਟ `ਤੇ ਫਿਰ ਤੋਂ ਚੋਣ ਲੜ ਰਹੀ ਕਾਂਗਰਸ ਦੀ ਵਰਤਮਾਨ ਵਿਧਾਇਕ ਦੇਵਤੀ ਕਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕੋਈ ਮੋਦੀ ਦਾ ਹਮਸ਼ਕਲ ਉਨ੍ਹਾਂ ਲਈ ਪ੍ਰਚਾਰ ਕਰ ਰਿਹਾ ਹੈ। ‘ਸਲਵਾ ਜੁਡੂਮ ਦੇ ਸੰਸਥਾਪਕ ਮਹਰੂਮ ਮਹਿੰਦਰ ਕਮਰਾ ਦੀ ਪਤਨੀ ਦੇਵਤੀ ਨੇ ਕਿਹਾ ਕਿ ਉਹ ਆਪਣੇ ਪਤੀ ਦੇ ਨਾਮ `ਤੇ ਵੋਟ ਮੰਗ ਰਹੀ ਹੈ।
ਜਿ਼ਕਰਯੋਗ ਹੈ ਕਿ ਛੱਤੀਸਗੜ੍ਹ `ਚ ਇਨ੍ਹਾਂ ਦਿਨੀਂ ਚੁਣਾਵੀਂ ਮਾਹੌਲ ਹੈ ਅਤੇ ਬਸਤਰ ਖੇਤਰ ਦੀ 12 ਵਿਧਾਨ ਸਭਾ ਸੀਟਾਂ ਲਈ ਚੋਣ 12 ਨਵੰਬਰ ਨੂੰ ਹੋਵੇਗੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi lookalike Abhinandan Pathak campaigns for Congress in Chhattisgarh assembly elections