ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਰਿੰਦਰ ਮੋਦੀ ਅੱਜ ਪੇਸ਼ ਕਰਨਗੇ ਸਰਕਾਰ ਬਣਾਉਣ ਦਾ ਦਾਅਵਾ

PM ਮੋਦੀ ਅੱਜ ਪੇਸ਼ ਕਰਨਗੇ ਸਰਕਾਰ ਬਣਾਉਣ ਦਾ ਦਾਅਵਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਸਰਕਾਰ ਦੇ ਗਠਨ ਦਾ ਦਾਅਵਾ ਪੇਸ਼ ਕਰਨ ਲਈ ਸ਼ਨੀਵਾਰ ਰਾਤ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰ ਸਕਦੇ ਹਨ। ਸੂਤਰਾਂ ਨੇ ਇਹ ਜਾਣਕਾਰੀ ਦੱਤੀ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਰਾਤ ਕਰੀਬ ਅੱਠ ਵਜੇ ਰਾਸ਼ਟਰਪਤੀ ਨੂੰ ਮਿਲਣ ਜਾ ਸਕਦੇ ਹਨ ਅਤੇ ਇਸ ਤੋਂ ਪਹਿਲਾਂ ਸ਼ਾਮ ਸੱਤ ਵਜੇ ਐਨਡੀਏ ਦੇ ਆਗੂ ਕੋਵਿੰਦ ਨੂੰ ਮਿਲਣਗੇ।

 

ਲੋਕ ਸਭਾ ਚੋਣਾਂ ਵਿਚ ਐਨਡੀਏ ਵੱਡੇ ਬਹੁਮਤ ਨਾਲ ਜਿੱਤਿਆ ਹੈ ਅਤੇ ਭਾਜਪਾ ਨੇ ਇਕੱਲੇ 303 ਸੀਟਾਂ ਹਾਸਲ ਕੀਤੀਆਂ ਹਨ। 543 ਵਿਚੋਂ 542 ਸੀਟਾਂ ਉਤੇ ਚੋਣ ਹੋਈਆਂ ਸਨ। ਵੇਲੋਰ ਲੋਕ ਸਭਾ ਸੀਟ ਉਤੇ ਪੈਸੇ ਦੀ ਦੁਰਵਰਤੋਂ ਦੇ ਦੋਸ਼ ਨੂੰ ਲੈ ਕੇ ਚੋਣ ਕਮਿਸ਼ਨ ਨੇ ਵੋਟਾਂ ਮੁਅੱਤਲ ਕਰ ਦਿੱਛੀਆਂ ਸਨ, ਜਦੋਂ ਸੂਤਰਾਂ ਤੋਂ ਪੁੱਛਿਆ ਗਿਆ ਕਿ ਕੀ ਮੋਦੀ ਸਹੁੰ ਚੁੱਕ ਸਮਾਰੋਹ ਵਿਚ ਵਿਦੇਸ਼ੀ ਮੇਹਮਾਨਾਂ ਨੂੰ ਸੱਦਣਗੇ ਤਾਂ ਉਨ੍ਹਾਂ ਕਿਹਾ ਕਿ ‘ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਫੈਸਲਾ ਹੋ ਜਾਵੇ ਤਾਂ ਅਸੀਂ ਜਾਣਕਾਰੀ ਸਾਂਝੀ ਕਰਾਂਗੇ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi meet today with the President ramnath kovind and claim to make a new government