ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਲਕਾਤਾ ਪਹੁੰਚੇ ਪੀਐਮ ਮੋਦੀ, ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੱਛਮ ਬੰਗਾਲ ਦੇ ਦੋ ਦਿਨ ਦੇ ਦੌਰੇ ਲਈ ਸਨਿੱਚਰਵਾਰ ਨੂੰ ਕੋਲਕਾਤਾ ਪਹੁੰਚ ਗਏ ਹਨ। ਪੱਛਮ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਅਤੇ ਕੋਲਕਾਤਾ ਦੇ ਮੇਅਰ ਤੇ ਬੰਗਾਲ ਦੇ ਸ਼ਹਿਰੀ ਵਿਕਾਸ ਤੇ ਨਗਰ ਪਾਲਿਕਾ ਮਾਮਲਿਆਂ ਦੇ ਮੰਤਰੀ ਫਿਰਹਾਦ ਖਾਨ ਨੇ ਪੀਐਮ ਮੋਦੀ ਦਾ ਹਵਾਈ ਅੱਡੇ 'ਤੇ ਸਵਾਗਤ ਕੀਤਾ। 
 

 

ਇਸ ਤੋਂ ਬਾਅਦ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜਭਵਨ 'ਚ ਪੀਐਮ ਮੋਦੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਮਮਤਾ ਬੈਨਰਜੀ ਨੇ ਕਿਹਾ, "ਮੈਂ ਪੀਐਮ ਨੂੰ ਕਿਹਾ ਕਿ ਬੰਗਾਲ ਦੇ ਲੋਕਾਂ ਨੂੰ ਐਨਆਰਸੀ ਅਤੇ ਸੀਏਏ ਮਨਜੂਰ ਨਹੀਂ ਹੈ। ਇਸ 'ਤੇ ਪੀਐਮ ਨੇ ਕਿਹਾ ਕਿ ਇੱਥੇ ਮੈਂ ਦੂਜੇ ਪ੍ਰੋਗਰਾਮਾਂ 'ਚ ਸ਼ਾਮਿਲ ਹੋਣ ਲਈ ਆਇਆ ਹਾਂ। ਉਨ੍ਹਾਂ ਕਿਹਾ ਕਿ ਇਸ 'ਤੇ ਗੱਲ ਕਰਨ ਲਈ ਤੁਸੀ ਦਿੱਲੀ ਆਓ।"
 

ਖ਼ਬਰ ਏਜੰਸੀਆਂ ਤੇ ਪੱਛਮੀ ਬੰਗਾਲ ’ਚ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਸੂਤਰਾਂ ਮੁਤਾਬਕ ਭਲਕੇ ਐਤਵਾਰ ਨੂੰ ਹੋਣ ਵਾਲੇ ਇੱਕ ਪ੍ਰੋਗਰਾਮ ਦੌਰਾਨ ਦੋਵੇਂ ਆਗੂ ਇੱਕੋ ਸਟੇਜ ’ਤੇ ਵਿਖਾਈ ਦੇਣਗੇ।
 

 

ਸੱਤਾਧਾਰੀ ਪਾਰਟੀ ਦੇ ਇੱਕ ਬੁਲਾਰੇ ਨੇ ਖ਼ਬਰ ਏਜੰਸੀਆਂ ਪੀਟੀਆਈ/ਭਾਸ਼ਾ ਨੂੰ ਦੱਸਿਆ ਕਿ ਕੁਮਾਰੀ ਮਮਤਾ ਬੈਨਰਜੀ 12 ਜਨਵਰੀ ਨੂੰ ਕੋਲਕਾਤਾ ਪੋਰਟ ਟ੍ਰੱਸਟ (KOPT) ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਹੋਣਗੇ। ਸੂਤਰਾਂ ਮੁਤਾਬਕ ਰਾਜ ਭਵਨ ’ਚ ਸ੍ਰੀ ਮੋਦੀ ਤੇ ਕੁਮਾਰੀ ਮਮਤਾ ਬੈਨਰਜੀ ਦੀ ਇੱਕ ਮੀਟਿੰਗ ਵੀ ਹੋਵੇਗੀ।
 

KOPT ਦੇ 150 ਸਾਲ ਮੁਕੰਮਲ ਹੋਣ ਮੌਕੇ ਐਤਵਾਰ ਦੇ ਪ੍ਰੋਗਰਾਮ ਲਈ ਕੁਮਾਰੀ ਮਮਤਾ ਬੈਨਰਜੀ ਨੂੰ ਸੱਦਾ ਦੇਣ ਲਈ ਜਹਾਜ਼ਰਾਨੀ ਰਾਜ ਮੰਤਰੀ ਮਨਸੁਖ ਮੰਡਾਵੀਆ ਸ਼ੁੱਕਰਵਾਰ ਨੂੰ ਖ਼ੁਦ ਰਾਜ ਸਕੱਤਰੇਤ ਗਏ ਸਨ।
 

ਦੋਵੇਂ ਆਗੂਆਂ ਦੀ ਸੰਭਾਵੀ ਮੁਲਾਕਾਤ ’ਤੇ ਵਿਰੋਧੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੀ ਵਿਧਾਇਕ ਪਾਰਟੀ ਦੇ ਆਗੂ ਸੁਜਾਨ ਚੱਕਰਵਰਤੀ ਨੇ ਦੋਸ਼ ਲਾਇਆ ਕਿ ਹੁਣ ਤ੍ਰਿਣਮੂਲ ਕਾਂਗਰਸ ਦਾ ਦੋਹਰਾ ਮਾਪਦੰਡ ਉਜਾਗਰ ਹੋ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi meets West Bengal CM Mamata Banerjee in Kolkata