ਅਗਲੀ ਕਹਾਣੀ

ਤਿੰਨ ਤਲਾਕ ਬਿਲ ਪਾਸ ਹੋਣ ’ਤੇ PM ਮੋਦੀ ਦਾ ਆਇਆ ਵੱਡਾ ਬਿਆਨ

ਸੰਸਦ ਨੇ ਮੁਸਲਿਮ ਔਰਤਾਂ ਨੂੰ ਤਿੰਨ ਤਲਾਕ ਦੇਣ ਦੀ ਪ੍ਰਥਾ ਤੇ ਰੋਕ ਲਗਾਉਣ ਦੇ ਕਾਨੂੰਨ ਵਾਲੇ ਇਕ ਇਹ ਇਤਿਹਾਸਕ ਬਿਲ ਨੂੰ ਮੰਗਲਵਾਰ ਨੂੰ ਮਨਜ਼ੂਰੀ ਦੇ ਦਿੱਤੀ। ਬਿਲ ਚ ਤਿੰਨ ਤਲਾਕ ਦਾ ਅਪਰਾਧ ਸਾਬਤ ਹੋਣ ਤੇ ਸਬੰਧਤ ਪਤੀ ਨੂੰ ਤਿੰਨ ਸਾਲ ਤਕ ਦੀ ਜੇਲ੍ਹ ਭੇਜਣ ਦਾ ਕਾਨੂੰਨ ਕੀਤਾ ਗਿਆ ਹੈ।

 

ਰਾਜ ਸਭਾ ਚ ਤਿੰਨ ਤਲਾਕ ਬਿਲ ਪਾਸ ਹੋਣ ਮਗਰੋਂ ਪੀਐਮ ਨਰਿੰਦਰ ਮੋਦੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਪੀਐਮ ਮੋਦੀ ਨੇ ਬਿਲ ਪਾਸ ਹੋਣ ਮਗਰੋਂ ਕਿਹਾ ਕਿ ਤਿੰਨ ਤਲਾਕ ਬਿਲ ਪਾਸ ਹੋਣਾ ਲੈਂਗਿੰਗ ਨਿਆਏ ਦੀ ਜਿੱਤ ਹੈ। ਇਸ ਨਾਲ ਸਮਾਜ ਚ ਸਮਾਨਤਾ ਆਵੇਗੀ। ਇਹ ਭਾਰਤ ਲਈ ਖੁਸ਼ੀ ਦਾ ਦਿਨ ਹੈ।

 

ਪੀਐਮ ਮੋਦੀ ਨੇ ਤਿੰਨ ਤਲਾਕ ਬਿਲ ਤੇ ਕਈ ਟਵੀਟ ਕੀਤੇ। ਉਨ੍ਹਾਂ ਨੇ ਟਵੀਟ ਕੀਤਾ, ਪੂਰੇ ਦੇਸ਼ ਲਈ ਅੱਜ ਇਕ ਇਤਿਹਾਸਕ ਦਿਨ ਹੈ। ਅੱਜ ਕਰੋੜਾਂ ਮੁਸਲਿਮ ਮਾਤਾਵਾਂ-ਭੈਣਾਂ ਦੀ ਜਿੱਤ ਹੋਈ ਹੈ ਤੇ ਉਨ੍ਹਾਂ ਨੂੰ ਸਤਿਕਾਰ ਨਾਲ ਜੀਊਣ ਦਾ ਹੱਕ ਮਿਲਿਆ ਹੈ। ਸਦੀਆਂ ਤੋਂ ਤਿੰਨ ਤਲਕਾ ਦੀ ਮਾੜੀਪ੍ਰਥਾ ਨਾਲ ਪੀੜਤ ਮੁਸਲਿਮ ਔਰਤਾਂ ਨੂੰ ਅੱਜ ਇਨਸਾਫ ਮਿਲਿਆ ਹੈ। ਇਸ ਇਤਿਹਾਸਕ ਮੌਕੇ ਤੇ ਸਾਰੇ ਸੰਸਦ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ।

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi on Triple Talaq bill after Passed by Rajya sabha