ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

73 ਸਾਲ ਦੀ ਹੋਈ ਸੋਨੀਆ ਗਾਂਧੀ, ਮੋਦੀ ਨੇ ਦਿੱਤੀ ਜਨਮ ਦਿਨ ਦੀ ਵਧਾਈ

ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅੱਜ 73 ਸਾਲ ਦੀ ਹੋ ਗਈ ਹੈ। ਔਰਤਾਂ ਨਾਲ ਵੱਧ ਰਹੇ ਅਪਰਾਧ ਨੂੰ ਵੇਖਦਿਆਂ ਇਸ ਸਾਲ ਉਨ੍ਹਾਂ ਨੇ ਆਪਣਾ ਜਨਮ ਦਿਨ ਨਾ ਮਨਾਉਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਾਂਗਰਸ ਅਤੇ ਭਾਜਪਾ ਦੇ ਕਈ ਆਗੂਆਂ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਜਨਮ ਦਿਨ ਦੀ ਵਧਾਈ ਦਿੱਤੀ। ਨਰਿੰਦਰ ਮੋਦੀ ਨੇ ਵੀ ਟਵੀਟ ਕਰ ਕੇ ਕਾਂਗਰਸ ਪ੍ਰਧਾਨ ਨੂੰ ਚੰਗੀ ਸਿਹਤ ਅਤੇ ਲੰਮੀ ਉਮਰ ਲਈ ਵਧਾਈ ਦਿੱਤੀ।
 

ਮੋਦੀ ਨੇ ਟਵੀਟ ਕੀਤਾ, "ਸ੍ਰੀਮਤੀ ਸੋਨੀਆ ਗਾਂਧੀ ਜੀ ਨੂੰ ਜਨਮ ਦਿਨ ਦੀ ਵਧਾਈ। ਉਨ੍ਹਾਂ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।" ਕਾਂਗਰਸ ਨੇ ਆਪਣੇ ਟਵਿਟਰ ਹੈਂਡਲ 'ਤੇ ਲਿਖਿਆ, "ਸੋਨੀਆ ਗਾਂਧੀ ਸਾਡੀ ਸ਼ਕਤੀ ਅਤੇ ਸਾਡੀ ਵੱਡੀ ਨੇਤਾ ਹਨ। ਉਸ ਸ਼ਖਸ ਨੂੰ ਜਨਮ ਦਿਨ ਦੀ ਵਧਾਈ, ਜਿਸ ਨੇ ਔਰਤਾਂ ਦੀ ਸ਼ਕਤੀ, ਸਾਡੇ ਦੇਸ਼ ਦੇ ਸੱਭਿਆਚਾਰ ਅਤੇ ਸਾਡੇ ਦੇਸ਼ ਦੇ ਲੋਕਾਂ ਦੀ ਭਲਾਈ ਲਈ ਕੰਮ ਕੀਤੇ।"
 

 

ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਕਿਹਾ, "ਸੋਨੀਆ ਗਾਂਧੀ ਨੂੰ ਜਨਮ ਦਿਨ 'ਤੇ ਬਹੁਤ ਸਾਰੀ ਸ਼ੁਭ ਕਾਮਨਾਵਾਂ। ਤੁਹਾਡਾ ਦੇਸ਼ ਲਈ ਤਿਆਗ, ਵਫਾਦਾਰੀ, ਮਜ਼ਬੂਤ ਫੈਸਲੇ ਅਤੇ ਅਣਥੱਕ ਮਿਹਨਤ ਹਮੇਸ਼ਾ ਸਾਨੂੰ ਪ੍ਰੇਰਿਤ ਕਰਦੇ ਹਨ। ਪਰਮਾਤਮਾ ਤੋਂ ਤੁਹਾਡੀ ਚੰਗੀ ਸਿਹਤ ਅਤੇ ਲੰਮੀ ਉਮਰ ਦੀ ਕਾਮਨਾ ਕਰਦੀ ਹਾਂ।"
 

 

ਡੀਐਮਕੇ ਨੇਤਾ ਐਮ.ਕੇ. ਸਟਾਲਿਨ, ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਅਤੇ ਕਈ ਹੋਰ ਆਗੂਆਂ ਨੇ ਵੀ ਜਨਮ ਦਿਨ ਦੀ ਵਧਾਈ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi others wish Sonia Gandhi on her 73rd birthday