ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੈਰ ਜ਼ਰੂਰੀ ਆਯਾਤ `ਚ ਕਟੌਤੀ ਕਰੇਗੀ ਸਰਕਾਰ, ਨਿਰਯਾਤ ਵਧਾਏਗੀ : ਜੇਤਲੀ

ਗੈਰ ਜ਼ਰੂਰੀ ਆਯਾਤ `ਚ ਕਟੌਤੀ ਕਰੇਗੀ ਸਰਕਾਰ, ਨਿਰਯਾਤ ਵਧਾਏਗੀ : ਜੇਤਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਵਿੱਤ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਆਰਥਿਕ ਸਥਿਤੀ ਦੀ ਸਮੀਖਿਆ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਵਿੱਤ ਮੰਤਰੀ ਅਰੁਣ ਜੇਤਲੀ ਨੇ ਦੱਸਿਆ ਕਿ ਸਰਕਾਰ ਗੈਰ ਜ਼ਰੂਰੀ ਆਯਾਤ `ਚ ਕਟੌਤੀ ਕਰੇਗੀ, ਨਿਰਯਾਤ ਵਧਾਏਗੀ। ਇਸ ਤੋਂ ਇਲਾਵਾ ਸਰਕਾਰ ਚਾਲੂ ਖਾਤਾ ਘਾਟਾ ਕੰਟਰੋਲ ਕਰਨ ਲਈ ਈਸੀਬੀ, ਮਸਾਲਾ ਬਾਂਡ ਤੋਂ ਰੋਕ ਨੂੰ ਹਟਾਵੇਗੀ।


ਪ੍ਰਧਾਨ ਮੰਤਰੀ ਮੋਦੀ ਆਰਥਿਕ ਸਮੀਖਿਆ ਦੇ ਲਈ ਸ਼ਨੀਵਾਰ ਨੂੰ ਪ੍ਰਮੁੱਖ ਨੀਤੀ ਨਿਰਮਾਤਾਵਾਂ ਨਾਲ ਇਕ ਹੋਰ ਮੀਟਿੰਗ ਕਰਨਗੇ, ਜਿਸ `ਚ ਡਿੱਗਦੇ ਰੁਪਏ ਨੂੰ ਰੋਕਣ ਅਤੇ ਈਧਣ ਕੀਮਤਾਂ `ਚ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਰੋਕਣ ਦੇ ਉਪਾਅ `ਤੇ ਚਰਚਾ ਕੀਤੀ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਮੋਦੀ ਦੀ ਜੇਤਲੀ ਨਾਲ ਹੋਈ ਮੀਟਿੰਗ `ਚ ਰਾਜਸਵ ਸਕੱਤਰ ਹੰਸਮੁੱਖ ਅਧੀਆ ਅਤੇ ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਵੀ ਹਾਜ਼ਰ ਸਨ। 


ਬੁੱਧਵਾਰ ਨੂੰ ਰੁਪਿਆ ਸਭ ਤੋਂ ਹੇਠਲੇ ਪੱਧਰ 72.91 ਰੁਪਏ ਪ੍ਰਤੀ ਡਾਲਰ ਦੇ ਪੱਧਰ ਤੱਕ ਆ ਗਿਆ ਸੀ। ਹਾਲਾਂਕਿ ਸ਼ੁੱਕਰਵਾਰ ਨੂੰ ਇਹ 71.85 ਰੁਪਏ ਪ੍ਰਤੀ ਡਾਲਰ `ਤੇ ਬੰਦ ਹੋਇਆ। ਉਥੇ ਸ਼ੁੱਕਰਵਾਰ ਨੂੰ ਦਿੱਲੀ `ਚ ਪੈਟਰੋਲ ਦੀ ਕੀਮਤ ਸਭ ਤੋਂ ਜਿ਼ਆਦਾ ਉਚ ਪੱਧਰ 81.28 ਰੁਪਏ ਅਤੇ ਮੁੰਬਈ `ਚ 88.67 ਰੁਪਏ ਰਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pm narendra modi rbi meeting finance minister arun jaitley economy petrol diesel inflation