ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਮ ਪਿਤ੍ਰੋਦਾ ਦੇ ਬਿਆਨ ’ਤੇ ਮੋਦੀ ਬੋਲੇ, ਪਾਕਿ ਨੈਸ਼ਨਲ ਡੇ ਮਨਾਉਣ ਦੀ ਸ਼ੁਰੂਆਤ ਹੋਈ

ਸੈਮ ਪਿਤ੍ਰੋਦਾ ਦੇ ਬਿਆਨ ’ਤੇ ਮੋਦੀ ਬੋਲ, ਪਾਕਿ ਨੈਸ਼ਨਲ ਡੇ ਮਨਾਉਣ ਦੀ ਸ਼ੁਰੂਆਤ ਹੋਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਆਗੂ ਸੈਮ ਪਿਤ੍ਰੋਦਾ ਦੇ ਬਿਆਨ ਉਤੇ ਕਿਹਾ ਕਿ ਕਾਂਗਰਸ ਵਿਚ ਅੱਤਵਾਦੀਆਂ ਨੂੰ ਜਵਾਬ ਦੇਣ ਦੀ ਹਿੰਮਤ ਨਹੀਂ। ਉਨ੍ਹਾਂ ਕਿਹਾ ਕਿ ਪਿਤ੍ਰੋਦਾ ਨੇ ਕਾਂਗਰਸ ਦੀ ਨਾਕਾਮੀ ਸਵੀਕਾਰ ਕੀਤੀ ਹੈ। ਰਾਮਗੋਪਾਲ ਦੇ ਬਿਆਨ ਉਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੇਸ਼ ਦੀ ਫੌਜ ਦਾ ਅਪਮਾਨ ਕੀਤਾ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਦੇ ਸਭ ਤੋਂ ਵਿਸ਼ਵਾਸਯੋਗ ਸਲਾਹਕਾਰ ਨੇ ਭਾਰਤ ਦੀ ਫੌਜ ਦਾ ਅਪਮਾਨ ਕਰਕੇ ਪਾਕਿ ਦੇ ਨੈਸ਼ਨਲ ਡੇ ਉਤੇ ਉਤਸਵ ਦੀ ਸ਼ੁਰੂਆਤ ਕੀਤੀ ਹੈ। ਇਹ ਭਾਰਤ ਫੌਜ ਦਾ ਅਪਮਾਨ ਹੈ। ਇਹ ਸ਼ਰਮ ਦੀ ਗੱਲ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਦੇ ਸ਼ਾਹੀ ਵੰਸ਼ ਦੇ ਵਫਾਦਾਰ ਦਰਬਾਰੀ ਸਵੀਕਾਰ ਕਰਦੇ ਹਨ ਕਿ ਰਾਸ਼ਟਰ ਪਹਿਲਾਂ ਤੋਂ ਹੀ ਜਾਣਦਾ ਸੀ। ਕਾਂਗਰਸ ਅੱਤਵਾਦ ਦਾ ਜਵਾਬ ਦੇਣ ਲਈ ਤਿਆਰ ਨਹੀਂ ਸੀ। ਇਹ ਇਕ ਨਿਊ ਇੰਡੀਆ ਹੈ। ਅਸੀਂ ਅੱਤਵਾਦੀਆਂ ਨੂੰ ਉਸ ਦੀ ਭਾਸ਼ਾ ਵਿਚ ਜਵਾਬ ਦੇਵਾਂਗੇ ਜੋ ਉਹ ਸਮਝਦੇ ਹਨ ਅਤੇ ਵਿਆਜ਼ ਨਾਲ।

 

ਰਾਮਗੋਪਾਲ ਯਾਦਵ ਨੇ ਵੀਰਵਾਰ ਨੂੰ ਕਿਹਾ ਸੀ ਕਿ ਪੈਰਾਮਿਲਿਟਰੀ ਫੋਰਸ ਦੁੱਖੀ ਹਨ ਸਰਕਾਰ ਤੋਂ, ਜਵਾਨ ਮਰ ਦਿੱਤੇ ਗਏ ਵੋਟ ਲਈ। ਚੈਕਿੰਗ ਨਹੀਂ ਸੀ ਜੰਮੂ ਕਸ਼ਮੀਰ ਵਿਚ। ਜਵਾਨ ਨੂੰ ਸਾਧਾਰਣ ਬਸ ਵਿਚ ਭੇਜ ਦਿੱਤਾ ਇਹ ਸਾਜਿਸ਼ ਸੀ, ਅਜੇ ਨਹੀਂ ਕਹਿਣਾ ਚਾਹੁੰਦਾ, ਜਦੋਂ ਸਰਕਾਰ ਬਦਲੇਗੀ, ਇਸਦੀ ਜਾਂਚ ਹੋਵੇਗੀ ਤਾਂ ਵੱਡੇ–ਵੱਡੇ ਲੋਕ ਫਸਣਗੇ। ਇਸ ਉਤੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਅੱਤਵਾਦ ਦਾ ਸਮਰਥਨ ਕਰਨ ਅਤੇ ਹਥਿਆਰਬੰਦ ਬਲਾਂ ਤੋਂ ਸਵਾਲ ਕਰਨ ਦਾ ਆਦੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਰਾਮਗੋਪਾਲ ਯਾਦਵ ਦਾ ਬਿਆਨ ਉਨ੍ਹਾਂ ਸਭ ਦੀ ਬੇਜ਼ਤੀ ਹੈ ਜਿਨ੍ਹਾਂ ਕਸ਼ਮੀਰ ਨੂੰ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ। ਇਹ ਸਾਡੇ ਸ਼ਹੀਦਾਂ ਦੇ ਪਰਿਵਾਰਾਂ ਦਾ ਅਪਮਾਨ ਹੈ।

 

ਪੀਐਮ ਮੋਦੀ ਨੇ ਕਿਹਾ ਕਿ ਵਿਰੋਧੀ ਦਲ ਵਾਰ–ਵਾਰ ਸੈਨਾ ਦੀ ਬੇਇਜ਼ਤੀ ਕਰਦੇ ਹਨ। ਮੈਂ ਆਪਣੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਇਨ੍ਹਾਂ ਲੋਕਾਂ ਤੋਂ ਉਨ੍ਹਾਂ ਦੇ ਬਿਆਨ ਉਤੇ ਸਵਾਲ ਪੁੱਛੋ। ਉਨ੍ਹਾਂ ਨੂੰ ਦੱਸ ਦਿਓ ਕਿ 130 ਕਰੋੜ ਲੋਕ ਉਨ੍ਹਾਂ ਨੂੰ ਮੁਆਫ ਨਹੀਂ ਕਰਨਗੇ। ਪੂਰਾ ਭਾਰਤ ਸਾਡੀ ਫੌਜ ਨਾਲ ਹੈ। ਜਨਤਾ ਮੁਆਫ ਨਹੀਂ ਕਰੇਗੀ।

 

ਜ਼ਿਕਰਯੋਗ ਹੈ ਕਿ ਸਮਾਚਾਰ ਏਜੰਸੀ ਏਐਨਆਈ ਨੂੰ ਦਿੱਤੀ ਇੰਟਰਵਿਊ ਵਿਚ ਸੈਮ ਪਿਤ੍ਰੋਦਾ ਨੇ ਕਿਹਾ ਕਿ ਮੈਂ ਏਅਰ ਸਟ੍ਰਾਈਕ ਵਿਚ 300 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਮਾਰੇ ਜਾਣ ਦੀ ਗੱਲ ਮੰਨਦਾ ਹਾਂ, ਪ੍ਰੰਤੂ ਮੈਂ ਬਸ ਐਨਾ ਚਾਹੁੰਦਾ ਹਾਂ ਕਿ ਆਪ ਮੈਨੂੰ ਇਸ ਨਾਲ ਜੁੜੇ ਹੋਰ ਤੱਥ ਦੇ ਦਿਓ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮੀਡੀਆ ਖੈਬਰ ਪਖਤੂਨਖਵਾ ਵਿਚ ਹੋਏ ਹਮਲੇ ਦੀ ਕੋਈ ਦੂਜੀ ਤਸਵੀਰ ਦਿਖਾ ਰਿਹਾ ਹੈ, ਅਜਿਹੇ ਵਿਚ ਭਾਰਤ ਦੀ ਜਨਤਾ ਨੂੰ ਸੱਚ ਜਾਨਣ ਦਾ ਅਧਕਾਰ ਹੈ। ਉਨ੍ਹਾਂ ਕਿਹਾ ਕਿ ਮੈਂ ਨਿਊਯਾਰਕ ਟਾਈਮਜ਼ ਅਤੇ ਦੂਜੇ ਅਖ਼ਬਾਰਾਂ ਦੀ ਰਿਪੋਰਟ ਪੜ੍ਹੀ ਹੈ, ਉਸ ਵਿਚ ਕਿਹਾ ਗਿਆ ਹੈ ਕਿ ਹਮਲੇ ਵਿਚ ਕੋਈ ਵੀ ਨਹੀਂ ਮਾਰਿਆ ਗਿਆ। ਅਜਿਹੇ ਵਿਚ ਮੈਂ ਇਸ ਬਾਰੇ ਹੋਰ ਤੱਥ ਜਾਨਣਾ ਚਾਹੁੰਦਾ ਹਾਂ। ਪਿਤ੍ਰੋਦਾ ਨੇ ਕਿਹਾ ਕਿ ਇਕ ਨਾਗਰਿਕ ਵਜੋਂ ਸੱਚ ਜਾਨਣਾ ਮੇਰਾ ਕਰਤਵ ਹੈ ਅਤੇ ਜੇਕਰ ਇਹ ਸਵਾਲ ਉਠਾਦਾ ਹੈ ਤਾਂ ਇਸਦਾ ਮਤਲਬ ਨਹੀਂ ਕਿ ਮੈਂ ਰਾਸ਼ਟਰ ਵਿਰੋਧੀ ਹਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi Reply on Sam Pitroda and ram gopal statment on Pulwama Attack