ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA ਅਤੇ ਧਾਰਾ 370 ਦੇ ਫ਼ੈਸਲੇ 'ਤੇ ਕਾਇਮ ਰਹਾਂਗੇ : ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੱਕ ਦਿਨੀਂ ਦੌਰੇ 'ਤੇ ਆਪਣੇ ਸੰਸਦੀ ਖੇਤਰ ਵਾਰਾਣਸੀ ਪਹੁੰਚੇ। ਇੱਥੇ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਤਿੰਨ ਪ੍ਰੋਗਰਾਮਾਂ 'ਚ ਹਿੱਸਾ ਲਿਆ। ਚੰਦੌਲੀ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਧਾਰਾ 370 ਅਤੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਬਾਰੇ ਸਰਕਾਰ ਦੀ ਨੀਅਤ ਸਪੱਸ਼ਟ ਕੀਤੀ।
 

ਪੀਐਮ ਮੋਦੀ ਨੇ ਕਿਹਾ ਕਿ ਭਾਰਤ ਜੰਮੂ-ਕਸ਼ਮੀਰ 'ਚੋਂ ਧਾਰਾ 370 ਖ਼ਤਮ ਕਰਨ ਅਤੇ ਨਾਗਰਿਕਤਾ ਸੋਧ ਕਾਨੂੰਨ ਲਈ ਕਈ ਸਾਲਾਂ ਤੋਂ ਇੰਤਜਾਰ ਕਰ ਰਿਹਾ ਸੀ। ਰਾਸ਼ਟਰੀ ਹਿੱਤ 'ਚ ਇਹ ਫ਼ੈਸਲੇ ਜ਼ਰੂਰੀ ਸਨ। ਪੀਐਮ ਮੋਦੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਕਈ ਸਾਰੇ ਦਬਾਅ ਵਿਚਕਾਰ ਅਸੀਂ ਆਪਣੇ ਫੈਸਲੇ 'ਤੇ ਕਾਇਮ ਹਾਂ ਅਤੇ ਅੱਗੇ ਵੀ ਰਹਾਂਗੇ।
 

 

ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਲਈ ਇੱਕ ਖੁਦਮੁਖਤਿਆਰੀ ਟਰੱਸਟ ‘ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ’ ਬਣਾਇਆ ਹੈ। ਅਯੁੱਧਿਆ 'ਚ ਰਾਮ ਮੰਦਰ ਦੀ ਉਸਾਰੀ ਅਤੇ ਦੂਜੇ ਪਾਸੇ ਵਾਰਾਣਸੀ 'ਚ ਕਾਸ਼ੀ ਵਿਸ਼ਵਨਾਥ ਧਾਮ; ਭਾਰਤ ਦੇ ਇਤਿਹਾਸ 'ਚ ਇਹ ਦੋਵੇਂ ਇਤਿਹਾਸਕ ਹਨ।
 

ਆਪਣੇ ਸੰਬੋਧਨ ਦੌਰਾਨ ਪੀਐਮ ਮੋਦੀ ਨੇ ਕਿਹਾ, "ਆਜ਼ਾਦੀ ਤੋਂ ਬਾਅਦ ਲੰਮੇ ਅਰਸੇ ਤਕ ਇਨ੍ਹਾਂ ਮੁੱਦਿਆਂ ਨੂੰ ਦਬਾ ਕੇ ਰੱਖਿਆ ਗਿਆ, ਕਿਉਂਕਿ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਿਆਸੀ ਪਾਰਟੀਆਂ ਨੇ ਕੋਈ ਦਿਲਚਸਪੀ ਨਹੀਂ ਵਿਖਾਈ। ਹੁਣ ਹਾਲਾਤ ਬਦਲ ਰਹੇ ਹਨ, ਦੇਸ਼ ਬਦਲ ਰਿਹਾ ਹੈ। ਹੁਣ ਜੋ ਆਖੀਰ 'ਚ ਰਹਿ ਗਿਆ ਹੈ, ਉਸ ਨੂੰ ਪਹਿਲ ਦਿੱਤੀ ਜਾਂਦੀ ਹੈ। ਅੱਜ ਮਹਾਦੇਵ ਦੇ ਅਸ਼ੀਰਵਾਦ ਨਾਲ ਦੇਸ਼ ਵੀ ਅਜਿਹੇ ਫੈਸਲੇ ਲੈ ਰਿਹਾ ਹੈ ਜੋ ਹਮੇਸ਼ਾ ਪਿੱਛੇ ਛੱਡ ਦਿੱਤੇ ਜਾਂਦੇ ਸਨ।"
 

ਦੀਨਦਿਆਲ ਦੇ ਸੁਪਨਿਆਂ ਨੂੰ ਪੂਰਾ ਕਰੇਗੀ ਸਰਕਾਰ : ਮੋਦੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਦੇਸ਼ ਅਤੇ ਹਾਲਾਤ ਬਦਲ ਰਹੇ ਹਨ। ਮੋਦੀ ਨੇ ਚੰਦੌਲੀ 'ਚ ਸਥਿਤ ਪੰਡਿਤ ਦੀਨਦਿਆਲ ਉਪਾਧਿਆਏ ਯਾਦਗਾਰ ਭਵਨ ਵਿਖੇ ਵਾਰਾਣਸੀ ਦੇ 1250 ਕਰੋੜ ਰੁਪਏ ਦੇ 50 ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਤਿੰਨਾਂ ਜੋਤਿਰਲਿੰਗਾਂ ਨੂੰ ਜੋੜਨ ਵਾਲੀ ਮਹਾਕਾਲ ਐਕਸਪ੍ਰੈਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਮੋਦੀ ਨੇ ਕਿਹਾ ਕਿ ਸਰਕਾਰ ਦੀਨਦਿਆਲ ਦੇ ਸੁਪਨਿਆਂ ਨੂੰ ਪੂਰਾ ਕਰੇਗੀ। ਸਿੱਖਿਆ, ਸਿਹਤ, ਸੜਕਾਂ, ਬਿਜਲੀ, ਪਾਣੀ ਦੇਸ਼ ਦੇ ਹਰੇਕ ਵਿਅਕਤੀ ਤਕ ਪਹੁੰਚਾਇਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi said Despite all pressure we stood with decisions like CAA and article 370