ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਨਾਟਕ 'ਚ ਜੋ ਹੋਇਆ, ਉਹ ਲੋਕਤੰਤਰ ਦੀ ਜਿੱਤ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਤੀਜੇ ਗੇੜ ਲਈ ਸੋਮਵਾਰ ਨੂੰ ਬਰਹੀ ਦੇ ਰਸੋਈਧਮਨਾ 'ਚ ਰੈਲੀ ਨੂੰ ਸੰਬੋਧਤ ਕੀਤਾ। ਇਸ ਦੌਰਾਨ ਮੋਦੀ ਨੇ ਕਿਹਾ ਕਿ ਕਰਨਾਟਕ 'ਚ ਜੋ ਹੋਇਆ, ਉਹ ਲੋਕਾਂ ਦੀ ਜਿੱਤ ਹੈ। ਲੋਕਤੰਤਰ ਦੀ ਜਿੱਤ ਹੈ। ਕਰਨਾਟਕ ਚੋਣਾਂ ਦੌਰਾਨ ਉੱਥੇ ਦੀ ਜਨਤਾ ਨੇ ਭਾਜਪਾ ਨੂੰ ਸਰਕਾਰ ਬਣਾਉਣ ਲਈ ਆਪਣੀ ਵੋਟ ਦਿੱਤੀ ਸੀ। 
 

ਕਰਨਾਟਕ ਦੇ ਲੋਕਾਂ ਨੇ ਕਾਂਗਰਸ ਅਤੇ ਉਸ ਦੇ ਸਾਥੀਆਂ ਦੀ ਸਰਕਾਰ ਦੌਰਾਨ ਭ੍ਰਿਸ਼ਟਾਚਾਰ ਅਤੇ ਵਿਕਾਸ ਦੇ ਨਾਲ ਲਾਪਰਵਾਹੀ ਵੇਖੀ ਸੀ। ਇਸ ਲਈ ਉਨ੍ਹਾਂ ਨੇ ਭਾਜਪਾ ਨੂੰ ਵੋਟ ਦਿੱਤੀ ਸੀ। ਪਰ ਕਾਂਗਰਸ ਅਤੇ ਉਸ ਦੇ ਸਾਥੀਆਂ ਨੇ ਮਿਲ ਕੇ ਲੋਕਾਂ ਨੂੰ ਧੋਖਾ ਦਿੱਤਾ ਸੀ ਅਤੇ ਗਠਜੋੜ ਕਰ ਕੇ ਆਪਣੀ ਸਰਕਾਰ ਬਣਾ ਲਈ ਸੀ।
 

ਮੋਦੀ ਨੇ ਕਿਹਾ ਕਿ ਕਾਂਗਰਸ ਦੀ ਸੱਚਾਈ ਨੂੰ ਝਾਰਖੰਡ ਦੇ ਲੋਕਾਂ ਨੂੰ ਵੀ ਯਾਦ ਰੱਖਣਾ ਹੈ। ਕਾਂਗਰਸ ਕਦੇ ਵੀ ਗਠਜੋੜ ਦੇ ਭਰੋਸੇ 'ਤੇ ਖਰੀ ਨਹੀਂ ਉੱਤਰੀ ਹੈ। ਉਹ ਆਪਣੇ ਮਤਲਬ ਲਈ ਗਠਜੋੜ ਅਤੇ ਵੋਟਰਾਂ ਦੀ ਵਰਤੋਂ ਕਰਦੀ ਹੈ। ਫਿਰ ਆਪਣੇ ਹਿੱਤਾਂ ਲਈ ਆਪਣੇ ਸਹਿਯੋਗੀਆਂ ਨੂੰ ਕਠਪੁਤਲੀ ਦੀ ਤਰ੍ਹਾਂ ਵਰਤੋਂ ਕਰਦੀ ਹੈ।
 

ਮੋਦੀ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਦੋ ਕੰਮ ਕੀਤੇ ਹਨ। ਪਹਿਲਾ - ਲੁੱਟਣ ਦੀ ਖੇਡ। ਖੁਦ ਵੀ ਲੁੱਟੋ ਅਤੇ ਹੋਰਾਂ ਨੂੰ ਵੀ ਲੁੱਟਣ ਦਿਓ। ਦੂਜਾ - ਲਟਕਾਉਣ ਦਾ। ਜੇ ਨਹੀਂ ਲੁੱਟ ਸਕੇ ਤਾਂ ਉਸ ਨੂੰ ਲਟਕਾ ਦਿੰਦੇ ਹਨ। ਕਾਂਗਰਸ, ਰਾਜਦ ਅਤੇ ਝਾਮੁਮੋ ਦਾ ਇਤਿਹਾਸ ਹੈ ਆਪਸੀ ਭ੍ਰਿਸ਼ਟਾਚਾਰ ਅਤੇ ਵਿਸ਼ਵਾਸਘਾਤ ਦਾ। 
 

ਉਨ੍ਹਾਂ ਕਿਹਾ ਕਿ ਇਹ ਉਹੀ ਕਾਂਗਰਸ ਹੈ, ਜਿਸ ਨੇ ਭਗਵਾਨ ਰਾਮ ਦੀ ਜਨਮ ਭੂਮੀ ਬਾਰੇ ਚੱਲ ਰਹੇ ਵਿਵਾਦ ਨੂੰ ਆਪਣੀ ਵੋਟ ਬੈਂਕ ਦੀ ਰਾਜਨੀਤੀ ਲਈ ਦਹਾਕਿਆਂ ਤਕ ਲਟਕਾ ਕੇ ਰੱਖਿਆ। ਇਹ ਫੈਸਲਾ ਵੀ ਉਦੋਂ ਆਇਆ ਜਦੋਂ ਤੁਸੀ ਦਿੱਲੀ 'ਚ ਭਾਜਪਾ ਦੀ ਮਜਬੂਤ ਸਰਕਾਰ ਬਣਾਈ। ਜੇ ਤ੍ਰਿਸ਼ੰਕੂ ਨਤੀਜਾ ਆਉਂਦਾ ਤਾਂ ਕਰਨਾਟਕ ਦੀ ਤਰ੍ਹਾਂ ਬਰਬਾਦ ਕਰਨ ਵਾਲੇ ਮੈਦਾਨ 'ਚ ਆ ਜਾਂਦੇ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi said in Jharkhand What happened in Karnataka is a victory for democracy