ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NDA ਦੀ ਲਗਾਤਾਰ ਦੂਜੀ ਵਾਰ ਬਣੇਗੀ ਪੂਰਨ ਬਹੁਮਤ ਦੀ ਸਰਕਾਰ: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ੁੱਕਰਵਾਰ ਨੂੰ ਚੋਣ ਪ੍ਰਚਾਰ ਦੇ ਆਖਰੀ ਦਿਨ ਮੱਧ ਪ੍ਰਦੇਸ਼ ਦੀ ਖਰਗੌਨ ਰੈਲੀ ਚ ਆਪਣਾ ਤੇਜ਼ ਤਰਾਰ ਅੰਦਾਜ਼ ਦਿਖਾਉਂਦਿਆਂ ਵਿਰੋਧੀਆਂ ਦੇ ਹੋਸ਼ ਉਡਾ ਕੇ ਰੱਖ ਦਿੱਤੇ। ਪੀਐਮ ਮੋਦੀ ਨੇ ਕਿਹਾ ਕਿ ਮੇਰੇ ਚੋਣ ਪ੍ਰਚਾਰ ਦੀ ਸ਼ੁਰੂਆਤ ਮੇਰਠ ਤੋਂ ਹੋਈ ਸੀ, ਹੁਣ ਆਖਰੀ ਚੋਣ ਰੈਲੀ ਮੱਧ ਪ੍ਰਦੇਸ਼ ਦੇ ਖਰਗੌਨ ਚ ਹੋਈ। ਉਨ੍ਹਾਂ ਕਿਹਾ ਕਿ ਇਸ ਵਾਰ ਭਾਜਪਾ ਦੀ ਸਰਕਾਰ ਪੂਰਨ ਬਹੁਮਤ ਨਾਲ ਬਣੇਗੀ।

 

 

ਮੋਦੀ ਨੇ ਕਿਹਾ ਕਿ ਪੂਰਾ ਦੇਸ਼ ਕਹਿ ਰਿਹਾ ਹੈ ਕਿ ਅਬਕੀ ਬਾਰ 300 ਪਾਰ, ਫਿਰ ਇਕ ਬਾਰ ਮੋਦੀ ਸਰਕਾਰ। ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਇਹੀ ਗੱਲ ਕਹੀ ਜਾ ਰਹੀ ਹੈ। ਮੋਦੀ ਨੇ ਆਪਣੀ ਆਖਰੀ ਰੈਲੀ ਚ ਕਾਂਗਰਸ ਤੇ ਰੱਜ ਕੇ ਹਮਲਾ ਬੋਲਿਆ। ਮੋਦੀ ਨੇ ਕਿਹਾ ਕਿ ਜਦੋਂ ਤਕ ਭਾਜਪਾ ਅਤੇ ਮੋਦੀ ਹੈ ਉਦੋਂ ਤਕ ਜੰਗਲ ਚ ਰਹਿਣ ਵਾਲਿਆਂ ਅਤੇ ਜ਼ਮੀਨਾਂ ਨੂੰ ਕੋਈ ਹੱਥ ਵੀ ਨਹੀਂ ਲਗਾ ਸਕਦਾ ਹੈ। ਆਦਿਵਾਸੀਆਂ ਤੇ ਮੇਰੀ ਕਿਤਾਬ ਹੈ। ਉਸ ਨੂੰ ਪੜ੍ਹ ਕੇ ਤੁਹਾਨੂੰ ਪਤਾ ਚਲੇਗਾ ਕਿ ਆਦਿਵਾਸੀ ਸਮਾਜ ਲਈ ਸਾਡੀ ਭਾਵਨਾ ਕੀ ਹੈ?

 

ਪੀਐਮ ਮੋਦੀ ਨੇ ਕਰਨਾਟਕ ਦੇ ਮੁੱਖ ਮੰਤਰੀ ਐਚਡੀ ਕੁਮਾਰਸੁਆਮੀ ਤੇ ਵੀ ਹਮਲਾ ਬੋਲਿਆ। ਮੋਦੀ ਨੇ ਕਿਹਾ ਕ ਕਰਨਾਟਕ ਚ ਕਾਂਗਰਸ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਹੈ, ਉਨ੍ਹਾਂ ਦਾ ਬਿਆਨ ਕੋਈ ਵੀ ਦੇਸ਼ਵਾਸੀ ਆਉਣ ਵਾਲਾ 100 ਸਾਲ ਤਕ ਕਾਂਗਰਸ ਨੂੰ ਵੋਟ ਨਹੀਂ ਦੇਵੇਗਾ।

 

ਮੋਦੀ ਨੇ ਲੋਕਾਂ ਨੂੰ ਕਿਹਾ ਕਿ ਜੀਵਨ ਚ ਕਦੇ ਕਾਂਗਰਸ ਨੂੰ ਵੋਟ ਨਾ ਪਾਇਓ। ਕਰਨਾਟਕ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਫ਼ੌਜ ਚ ਉਹ ਮੁੰਡੇ ਜਾਂਦੇ ਹਨ ਜ਼ਿਨ੍ਹਾਂ ਨੂੰ ਖਾਣ ਲਈ ਰੋਟੀ ਨਹੀਂ ਮਿਲਦੀ ਹੈ। ਭੁੱਖੇ ਮਰਦੇ ਹਨ, ਇਸ ਲਈ ਫ਼ੌਜ ਚ ਜਾਂਦੇ ਹਨ। ਮੋਦੀ ਨੇ ਕਿਹਾ ਕਿ ਕੁਮਾਰਸੁਆਮੀ ਦਾ ਇਹ ਬਿਆਨ ਦੇਸ਼ਵਾਸੀਆਂ ਦੀ ਬੇਇਜ਼ਤੀ ਹੈ।

 

ਮੋਦੀ ਨੇ ਕਿਹਾ ਕਿ ਦਹਾਕਿਆਂ ਮਗਰੋਂ ਲਗਾਤਾਰ ਦੂਜੀ ਵਾਰ ਪੂਰਨ ਬਹੁਮਤ ਦੀ ਸਰਕਾਰ ਬਣਨ ਵਾਲੀ ਹੈ। ਇਸ ਤੁਸੀਂ ਸਿਰਫ ਇਕ ਵੋਟ ਨਹੀਂ ਪਾਉਣ ਵਾਲੇ ਬਲਕਿ ਇਕ ਵਿਕਸਿਤ ਅਤੇ ਨਵੇਂ ਭਾਰਤ ਦੀ ਨੀਂਹ ਪਾਉਣ ਵਾਲੇ ਹੋ। ਐਨਡੀਏ 130 ਕਰੋੜ ਭਾਰਤੀਆਂ ਦੀ ਪਸੰਦ ਹੈ।

 

ਮੋਦੀ ਨੇ ਕਿਹਾ ਕਿ ਲੋਕਤੰਤਰ ਚ ਚੋਣਾਂ ਸਰਕਾਰ ਬਣਾਉਣ ਲਈ ਹੁੰਦੀਆਂ ਹਨ। ਸਿਆਸੀ ਦਲ ਅਤੇ ਉਮੀਦਵਾਰ ਤੁਹਾਡੇ ਕੋਲੋਂ ਆਪੋ ਆਪਣੀ ਨੀਅਤ ਅਤੇ ਨੀਤੀ ਨਾਲ ਵੋਟਾਂ ਮੰਗਦੇ ਹਨ ਪਰ ਸਾਲ 2019 ਦੀਆਂ ਚੋਣਾਂ ਹੋਰਨਾਂ ਚੋਣਾਂ ਤੋਂ ਵੱਖਰੀਆਂ ਹਨ। ਇਨ੍ਹਾਂ ਚੋਣਾਂ ਦੀ ਅਗਵਾਈ ਜਨਤਾ ਕਰ ਰਹੀ ਹੈ।

 

ਮੋਦੀ ਨੇ ਕਿਹਾ ਕਿ ਕਾਂਗਰਸ ਫੌਜੀਆਂ ਤੋਂ ਵਿਸ਼ੇਸ਼ ਅਧਿਕਾਰ ਵਾਲੇ ਕਾਨੂੰਨ ਅਤੇ ਦੇਸ਼ਧ੍ਰਹ ਕਾਨੂੰਨ ਨੂੰ ਖ਼ਤਮ ਕਰਨ ਦੀ ਗੱਲ ਜਨਤਾ ਵਿਚਾਲੇ ਗਈ ਜਿਸ ਨੂੰ ਲੋਕਾਂ ਨੇ ਠੋਕਰ ਮਾਰ ਦਿੱਤੀ। ਮੋਦੀ ਨੇ ਕਿਹਾ ਕਿ ਸਾਡੇ ਵੀਰ ਜਵਾਨਾਂ ਨੇ ਅੱਤਵਾਦੀਆਂ ਨੂੰ ਘਰ ਚ ਵੜ ਕੇ ਮਾਰਿਆ ਹੈ। ਜਿਹੜੇ ਲੋਕ ਜੰਮੂ-ਕਸ਼ਮੀਰ ਚ ਵੱਖਰੇ ਪ੍ਰਧਾਨ ਮੰਤਰੀ ਦੀ ਮੰਗ ਕਰਦੇ ਹਨ, ਉਨ੍ਹਾਂ ਨੂੰ ਇਨ੍ਹਾਂ ਚੋਣਾਂ ਚ ਸਜ਼ਾ ਦਿੱਤੀ ਜਾਵੇ।

 

ਮੋਦੀ ਨੇ ਕਿਹਾ ਕਿ 2022 ਤਕ ਸਾਡੀ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਹੈ। ਫਸਲਾਂ ਦੀ ਲਾਗਤ ਘੱਟ ਅਤੇ ਸਹੀ ਮੁੱਲ ਮਿਲੇ, ਇਸ ਲਈ ਸਾਡੀ ਕੋਸ਼ਿਸ਼ ਲਗਾਤਾਰ ਰਹੀ ਹੈ। ਕਿਸਾਨ ਆਪਣੀ ਜ਼ਮੀਨ ਤੇ ਸੋਲਰ ਪੈਨਲ ਲਗਾ ਕੇ ਬਿਜਲੀ ਪੈਦਾ ਕਰੇ ਅਤੇ ਸੂਬਾ ਸਰਕਾਰ ਉਸ ਬਿਜਲੀ ਨੂੰ ਖਰੀਦੇ, ਅਜਿਹੀ ਕੋਸ਼ਿਸ਼ ਸਾਡੀ ਸਰਕਾਰ ਕਰ ਰਹੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi Says Country Voting For New India in Khargone Madhya Pradesh