ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ 'ਚ ਰਾਮ ਮੰਦਰ ਬਣਾਉਣ ਲਈ ਪੀਐਮ ਮੋਦੀ ਨੇ ਟਰੱਸਟ ਦਾ ਕੀਤਾ ਐਲਾਨ

ਕੇਂਦਰ ਸਰਕਾਰ ਨੇ ਅਯੁੱਧਿਆ 'ਚ ਰਾਮ ਮੰਦਰ ਦੀ ਉਸਾਰੀ ਲਈ ਅੱਜ ਬੁੱਧਵਾਰ ਨੂੰ ‘ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ’ ਦਾ ਗਠਨ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਬੀਤੇ ਸਾਲ 9 ਨਵੰਬਰ ਨੂੰ ਅਯੁੱਧਿਆ ਮਾਮਲੇ 'ਚ ਫੈਸਲਾ ਸੁਣਾਇਆ ਸੀ। ਇਸ 'ਚ 3 ਮਹੀਨੇ ਦੇ ਅੰਦਰ ਟਰੱਸਟ ਦੇ ਗਠਨ ਦਾ ਆਦੇਸ਼ ਦਿੱਤਾ ਗਿਆ ਸੀ।
 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ 'ਚ ਕਿਹਾ ਕਿ ਇਹ ਟਰੱਸਟ ਮੰਦਰ ਬਣਾਉਣ ਲਈ ਸਾਰੇ ਫੈਸਲੇ ਲੈਣ ਲਈ ਆਜ਼ਾਦ ਰਹੇਗਾ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਗਿਣਤੀ ਨੂੰ ਧਿਆਨ 'ਚ ਰੱਖਦਿਆਂ ਸਰਕਾਰ ਨੇ ਅਯੁੱਧਿਆ 'ਚ ਕਾਨੂੰਨ ਤਹਿਤ ਐਕੁਆਇਰ ਕੀਤੀ ਗਈ 67 ਏਕੜ ਜ਼ਮੀਨ ਨੂੰ ਨਵੇਂ ਬਣੇ ਟਰੱਸਟ 'ਚ ਤਬਦੀਲ ਕਰਨ ਦਾ ਫੈਸਲਾ ਵੀ ਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁੰਨੀ ਵਕਫ਼ ਬੋਰਡ ਨੂੰ 5 ਏਕੜ ਜ਼ਮੀਨ ਦੇਣ ਦੀ ਕੇਂਦਰ ਸਰਕਾਰ ਦੀ ਅਪੀਲ ਨੂੰ ਸੂਬਾ ਸਰਕਾਰ ਨੇ ਮਨਜੂਰ ਕਰ ਲਿਆ ਹੈ।
 

ਲੋਕ ਸਭਾ 'ਚ ਸੈਸ਼ਨ ਦੇ ਪੰਜਵੇਂ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਇਹ ਵਿਸ਼ਾ ਸ੍ਰੀ ਰਾਮ ਜਨਮ ਭੂਮੀ ਨਾਲ ਸਬੰਧਤ ਹੈ। ਕਰੋੜਾਂ ਦੇਸ਼ ਵਾਸੀਆਂ ਦੀ ਤਰ੍ਹਾਂ ਇਹ ਵਿਸ਼ਾ ਮੇਰੇ ਵੀ ਦਿਲ ਦੇ ਨੇੜੇ ਹੈ। ਮੈਂ ਇਸ ਵਿਸ਼ੇ 'ਤੇ ਗੱਲ ਕਰਨ ਲਈ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦਾ ਹਾਂ। ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਇੱਕ ਖੁਦਮੁਖਤਿਆਰੀ ਟਰੱਸਟ ‘ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ’ ਸਥਾਪਤ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ।"
 

 

ਮੋਦੀ ਨੇ ਕਿਹਾ, "ਸਾਰੇ ਧਰਮਾਂ ਦੇ ਲੋਕ ਇੱਕ ਹਨ। ਪਰਿਵਾਰ ਦੇ ਮੈਂਬਰ ਸੁਖੀ ਤੇ ਖੁਸ਼ਹਾਲ ਹੋਣ ਅਤੇ ਦੇਸ਼ ਦਾ ਵਿਕਾਸ ਹੋਵੇ। ਇਸ ਲਈ ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ ਦੇ ਮੰਤਰ 'ਤੇ ਚੱਲ ਰਹੇ ਹਾਂ। ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਲਈ ਸਾਰੇ ਲੋਕ ਇੱਕ ਸੁਰ 'ਚ ਆਪਣੀ ਵੋਟ ਦੇਣ।"
 

ਸੁਪਰੀਮ ਕੋਰਟ ਦੇ ਫੈਸਲੇ ਦੇ 87 ਦਿਨ ਬਾਅਦ ਹੀ ਇਸ ਦੀ ਰੂਪ ਰੇਖਾ ਤਿਆਰ ਹੋ ਚੁੱਕੀ ਹੈ। ਸੂਤਰਾਂ ਮੁਤਾਬਕ ਇਸ ਟਰੱਸਟ 'ਚ ਮਹੰਤ ਨਰਿਤਯ ਗੋਪਾਲ ਦਾਸ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਰਾਮ ਮੰਦਰ ਇੱਕ ਤੀਰਥ ਸਥਲ ਬਣੇਗਾ। ਰਾਮ ਮੰਦਰ ਟਰੱਸਟ 'ਚ ਦਿਗੰਬਰ ਅਖਾੜਾ, ਨਿਰਮੋਹੀ ਅਖਾੜਾ ਅਤੇ ਰਾਮਲੱਲਾ ਬਿਰਾਜਮਾਨ ਤਿੰਨਾਂ 'ਚੋਂ ਇਕ-ਇਕ ਮੈਂਬਰ ਨੂੰ ਸ਼ਾਮਲ ਕੀਤਾ ਜਾਵੇਗਾ। 
 

 

ਇਸ ਦੌਰਾਨ ਸੰਸਦ 'ਚ ਜੈ ਸ੍ਰੀਰਾਮ ਦੇ ਨਾਅਰੇ ਲੱਗੇ। ਦੱਸਣਯੋਗ ਹੈ ਕਿ ਬੀਤੇ ਸਾਲ 9 ਨਵੰਬਰ ਨੂੰ ਅਯੁੱਧਿਆ 'ਚ ਰਾਮ ਮੰਦਰ ਬਣਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਦਿੱਤਾ ਸੀ। ਇਸ ਫੈਸਲੇ 'ਚ ਰਾਮਲੱਲਾ ਬਿਰਾਜਮਾਨ ਨੂੰ ਵਿਵਾਦਿਤ ਜ਼ਮੀਨ ਦਿੱਤੀ ਗਈ ਅਤੇ ਸੁੰਨੀ ਵਕਫ਼ ਬੋਰਡ ਲਈ ਵੱਖ ਤੋਂ ਹੀ ਅਯੁੱਧਿਆ 'ਚ 5 ਏਕੜ ਜ਼ਮੀਨ ਦੇਣ ਦਾ ਐਲਾਨ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi says for development of Ram Temple in Ayodhya A trust has been formed