ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਨਿਕਾਂ ਦਾ ਬਲੀਦਾਨ ਵੀ ਕਿਸਾਨਾਂ ਦੀ ਮੌਤ ਜਿੰਨਾਂ ਅਹਿਮ ਚੁਣਾਵੀਂ ਮੁੱਦਾ : ਮੋਦੀ

ਸੈਨਿਕਾਂ ਦਾ ਬਲੀਦਾਨ ਵੀ ਕਿਸਾਨਾਂ ਦੀ ਮੌਤ ਜਿੰਨਾਂ ਅਹਿਮ ਚੁਣਾਵੀਂ ਮੁੱਦਾ : ਮੋਦੀ

ਚੁਣਾਵੀਂ ਜਿੱਤ ਲਈ ਆਪਣੇ ਭਾਸ਼ਣ ਵਿਚ ਫੌਜ ਦੇ ਨਾਮ ਦੀ ਵਰਤੋਂ ਕਰਨ ਦੇ ਦੋਸ਼ ਨੂੰ ਖਾਰਜ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਸ਼ਟਰਵਾਦ ਅਤੇ ਫੌਜ ਦਾ ਬਲੀਦਾਨ ਵੀ ਓਨਾਂ ਹੀ ਮਹੱਤਵਪੂਰਣ ਚੁਣਵੀਂ ਮੁੱਦੇ ਹਨ ਜਿੰਨਾਂ ਕਿਸਾਨਾਂ ਦੀ ਮੌਤ। ਦੂਰਦਰਸ਼ਨ ਨੂੰ ਦਿੱਤੇ ਇਕ ਇੰਟਰਵਿਊ ਵਿਚ ਮੋਦੀ ਨੇ ਕਿਹਾ ਕਿ ਦੇਸ਼ ਪਿਛਲੇ 40 ਸਾਲ ਤੋਂ ਅੱਤਵਾਦ ਨਾਲ ਲੜ ਰਿਹਾ ਹੈ।

 

ਕਾਂਗਰਸ ਦੀ ਘੱਟੋ ਘੱਟ ਆਮਦਨ ਯੋਜਨਾ ‘ਨਿਆਂ’ ਉਤੇ ਟਿੱਪਣੀ ਕਰਦੇ ਹੋਏ ਮੋਦੀ ਨੇ ਕਿਹਾ ਕਿ ਇਸ ਐਲਾਨ ਨਾਲ ਹੀ ਕਾਂਗਰਸ ਨੇ ਇਹ ਮੰਨ ਲਿਆ ਹੈ ਕਿ ਪਿਛਲੇ 60 ਸਾਲ ਵਿਚ ਉਨ੍ਹਾਂ ਦੇਸ਼ ਦੇ ਲੋਕਾਂ ਨਾਲ ਮਹਾਨ ਅਨਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਲੋਕਾਂ ਨੂੰ ਨਹੀਂ ਦੱਸਾਂਗੇ ਕਿ ਇਸ ਉਤੇ (ਅੱਤਵਾਦ ਉਤੇ) ਸਾਡੇ ਵਿਚਾਰ ਕੀ ਹਨ ਤੇ ਫਿਰ ਇਸ ਵਿਚ ਕੀ ਤਰਕ ਰਹਿ ਜਾਵੇਗਾ। ਕੀ ਕੋਈ ਦੇਸ਼ ਬਿਨਾਂ ਰਾਸ਼ਟਰਵਾਦ ਦੀ ਭਾਵਨਾ ਦੇ ਅੱਗ ਵਧ ਸਕਦਾ ਹੈ?

 

ਮੋਦੀ ਨੇ ਕਿਹਾ ਕਿ ਇਕ ਅਜਿਹੇ ਦੇਸ਼ ਵਿਚ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਇਸਦੇ ਸੈਨਿਕਾਂ ਨੇ ਬਲੀਦਾਨ ਦਿੱਾ ਹੋਵੇ, ਕੀ ਇਹ ਚੁਣਾਵੀਂ ਮੁੱਦਾ ਨਹੀਂ ਹੋਣਾ ਚਾਹੀਦਾ? ਜਦੋਂ ਕਿਸਾਨ ਦੀ ਮੌਤ ਹੁੰਦੀ ਹੈ ਤਾਂ ਉਹ ਚੁਣਾਵੀਂ ਮੁੱਦਾ ਬਣ ਜਾਂਦਾ ਹੈ, ਪ੍ਰੰਤੂ ਜਦੋਂ ਇਕ ਫੌਜੀ ਸ਼ਹੀਦ ਹੁੰਦਾ ਹੈ ਤਾਂ ਉਹ ਚੁਣਾਵੀਂ ਮੁੱਦਾ ਨਹੀਂ ਬਣ ਸਕਦਾ? ਇਹ ਕਿਵੇਂ ਹੋ ਸਕਦਾ ਹੈ?

 

ਪਿਛਲੇ ਹਫਤੇ ਮੋਦੀ ਨੇ ਇਕ ਚੁਣਾਵੀਂ ਸਭਾ ਵਿਚ ਪਹਿਲੀ ਵਾਰ ਵੋਟ ਅਧਿਕਾਰ ਦੀ ਵਰਤੋਂ ਕਰਨ ਵਾਲੇ ਵੋਟਰਾਂ ਨੂੰ ਪ੍ਰਸ਼ਨ ਕੀਤਾ ਸੀ ਕਿ ਕੀ ਉਹ ਅਪਾਣਾ ਪਹਿਲਾਂ ਵੋਟ ਪਾਕਿਸਤਾਨ ਦੇ ਬਾਲਾਕੋਟ ਵਿਚ ਕੀਤੇ ਗਏ ਹਵਾਈ ਹਮਲੇ ਨੂੰ ਸਮਰਪਿਤ ਕਰ ਸਕਦੇ ਹਨ।  ਉਨ੍ਹਾਂ ਲੋਕਾਂ ਤੋਂ ਉਨ੍ਹਾਂ ਦੀ ਵੋਟ ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਸੈਨਿਕਾਂ ਨੂੰ ਸਮਰਪਿਤ ਕਰਨ ਦੀ ਵੀ ਅਪੀਲ ਕੀਤੀ ਸੀ। ਉਨ੍ਹਾਂ ਦੇ ਇਸ ਬਿਆਨ ਉਤੇ ਵਿਰੋਧੀ ਪਾਰਟੀਆਂ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਚੋਣਾਂ ਵਿਚ ਜਿੱਤ ਲਈ ਸੁਰੱਖਿਆ ਬਲਾਂ ਦੇ ਨਾਮ ਦੀ ਵਰਤੋਂ ਕਰ ਰਹੇ ਹਨ।

 

ਚੋਣ ਕਮਿਸ਼ਨ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਉਹ ਮੋਦੀ ਦੇ ਭਾਸ਼ਣ ਦੀ ਸਮੀਖਿਆ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਹ ਬਿਆਨ ਮਹਾਂਰਾਸ਼ਟਰ ਦੇ ਲਾਤੂਰ ਵਿਚ ਦਿੱਤਾ ਸੀ। ਉਥੋਂ ਦੇ  ਚੋਣ ਅਧਿਕਾਰੀਆਂ ਨੇ ਚੋਣ ਕਮਿਸ਼ਨ ਨੂੰ ਸੂਚਿਤ ਕੀਤਾ ਹੈ ਕਿ ਪਹਿਲੀ ਨਜ਼ਰ ਇਹ ਕਮਿਸ਼ਨ ਦੇ ਆਦੇਸ਼ ਦੀ ਉਲੰਘਣਾ ਲੱਗਦੀ ਹੈ। ਕਮਿਸ਼ਨ ਨੇ ਪਾਰਟੀਆਂ ਤੋਂ ਚੋਣਾਂ ਵਿਚ ਸੁਰੱਖਿਆ ਬਲਾਂ ਦੇ ਨਾਮ ਦੀ ਵਰਤੋਂ ਕਰਨ ਉਤੇ ਰੋਕ ਲਗਾਈ ਹੈ।

 

ਮੋਦੀ ਨੇ ਆਪਣੀ ਇੰਟਰਵਿਊ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਤੇ ਦੋਸ਼ ਲਗਾਇਆ ਕਿ ਉਹ ਆਪਣੇ ਪਿਤਾ (ਰਾਜੀਵ ਗਾਂਧੀ ਅਤੇ ਬੋਫਰਜ਼ ਮਾਮਲਾ) ਦੇ ਪਾਪ ਧੋਣ ਲਈ ਵਾਰ–6ਾਰ ਰਾਫੇਲ ਮੁੱਦੇ ਨੂੰ ਉਛਾਲ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਪਿਤਾ ਦੇ ਪਾਪਾ ਨੂੰ ਧੌਣ ਲਈ ਰਾਫੇਲ ਨੂੰ ਮੁੱਦਾ ਬਣਾ ਰਹੇ ਹਨ। ਪਿਛਲੇ ਛੇ ਮਹੀਨੇ ਤੋਂ ਬਿਨਾਂ ਕਿਸੇ ਸਬੂਤ ਦੇ ਇਸ ਨੂੰ ਮੁੱਦਾ ਬਣਾਇਆ ਹੋਇਆ ਹੈ।

 

ਮੋਦੀ ਨੇ ਕਿਹਾ ਕਿ ਪਿਛਲੇ ਪੰਜ ਸਾਲ ਵਿਚ ਉਨ੍ਹਾਂ ਦੀ ਸਰਕਾਰ ਨੇ ਲੋਕਾਂ ਦੀ ਆਧਾਰਭੂਤ ਜ਼ਰੂਰਤਾਂ ਦੇ ਉਨ੍ਹਾਂ ਮੁੱਦਿਆਂ ਉਤੇ ਕੰਮ ਕੀਤਾ ਹੈ ਜਿਨ੍ਹਾਂ ਆਜ਼ਾਦੀ ਦੇ ਬਾਅਦ ਸ਼ੁਰੂਆਤੀ 10 ਤੋਂ 20 ਸਾਲ ਵਿਚ ਪੂਰਾ ਕਰ ਲਿਆ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਖਿਲਾਫ ਉਨ੍ਹਾਂ ਦੀਆਂ ਟਿੱਪਣੀਆਂ ਅਸਲ ਵਿਚ ਵੰਸ਼ਵਾਦੀ ਰਾਜਨੀਤੀ ਖਿਲਾਫ ਹੈ।  ਪਰਿਵਾਰਵਾਦ ਰਾਜਨੀਤੀ ਲੋਕਤੰਤਰ ਲਈ ਸਭ ਤੋਂ ਜ਼ਿਆਦਾ ਖਤਰਨਾਕ ਹੈ। ਉਨ੍ਹਾਂ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਜ਼ਿਕਰ ਕਰਦੇ ਹੋਏ ਸਵਾਲ ਕੀਤਾ ਕਿ ਕੀ ਉਹ ਮੰਚ ਵਿਚ ਨਿਆਂ ਦੇਣਗੇ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi says Nationalism martyrdom of soldiers as much a poll issue as farmer deaths in Interview With Doordarshan