ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸੇ ਨੇ ਨਹੀਂ ਸੋਚਿਆ ਸੀ ਕਿ ਕਾਂਗਰਸ ਆਗੂ ਨੂੰ ਸਜ਼ਾ ਮਿਲੇਗੀ : ਪ੍ਰਧਾਨ ਮੰਤਰੀ

ਕਿਸੇ ਨਹੀਂ ਸੋਚਿਆ ਸੀ ਕਿ ਕਾਂਗਰਸ ਆਗੂ ਨੂੰ ਸਜ਼ਾ ਮਿਲੇਗੀ : ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1984 ਸਿੱਖ ਵਿਰੋਧੀ ਦੰਗਿਆਂ `ਚ ਇਨਸਾਫ `ਚ ਦੇਰੀ `ਤੇ ਮੰਗਲਵਾਰ ਨੂੰ ਕਿਹਾ ਕਿ ਕਿਸੇ ਨੇ ਨਹੀਂ ਸੋਚਿਆ ਸੀ ਕਿ ਕਾਂਗਰਸ ਆਗੂ ਨੂੰ ਇਸ ਮਾਮਲੇ `ਚ ਦੋਸ਼ੀ ਠਹਿਰਾਇਆ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਮੁੰਬਈ ਵਿਖੇ ‘ਰਿਪਬਲਿਕ ਸਮਿਟ’ `ਚ ਇਹ ਬਿਆਨ ਦਿੱਤਾ। ਨਿਊਜ਼ ਏਜੰਸੀ ਭਾਸ਼ਾ ਅਨੁਸਾਰ, ਪ੍ਰਧਾਨ ਮੰਤਰੀ ਨੇ ਕਿਹਾ ਕਿ ਚਾਰ ਸਾਲ ਪਹਿਲਾਂ, ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ 1984 ਦੇ ਸਿੱਖ ਕਤਲੇਆਮ ਮਾਮਲੇ `ਚ ਕਾਂਗਰਸ ਆਗੂ ਨੂੰ ਸਜਾ ਮਿਲੇਗੀ ਅਤੇ ਪੀੜਤਾਂ ਨੂੰ ਇਨਸਾਫ ਮਿਲੇਗਾ।


ਦਿੱਲੀ ਉਚ ਅਦਾਲਤ ਵੱਲੋਂ 1984 ਸਿੱਖ ਕਤਲੇਆਮ ਮਾਮਲੇ `ਚ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਏ ਜਾਣ ਅਤੇ ਉਨ੍ਹਾਂ ਨੂੰ ਉਮਰ ਭਰ ਕੈਦ ਦੀ ਸਜਾ ਸੁਣਾਏ ਜਾਣ ਦੇ ਇਕ ਦਿਨ ਬਾਅਦ ਮੋਦੀ ਨੇ ਇਹ ਬਿਆਨ ਦਿੱਤਾ ਹੈ। ਅਦਾਲਤ ਨੇ ਕੱਲ੍ਹ ਆਪਣੇ ਆਦੇਸ਼ `ਚ ਕਿਹਾ ਸੀ ਕਿ ਇਹ ਦੰਗੇ ‘ਮਾਨਵਤਾ ਦੇ ਖਿਲਾਫ ਅਪਰਾਧ’ ਸਨ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਨਾਲ ਉਨ੍ਹਾਂ ਲੋਕਾਂ ਵੱਲੋਂ ਕੀਤੇ ਗਏ ਇਸ ਅਪਰਾਧ ਲਈ ਰਾਜਨੀਤਿਕ ਸਹਿ ਪ੍ਰਾਪਤ ਸੀ। 


ਉਚ ਅਦਾਲਤ ਨੇ ਕਿਹਾ ਸੀ ਕਿ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੋਸ਼ੀਆਂ ਨੂੰ ਸਜਾ ਦੇਣ `ਚ ਤਿੰਨ ਦਹਾਕੇ ਲਗ ਗਏ, ਪ੍ਰੰਤੂ ਪੀੜਤਾਂ ਨੂੰ ਇਹ ਵਿਸ਼ਵਾਸ ਦੇਣਾ ਜ਼ਰੂਰੀ ਹੈ ਕਿ ਅਦਾਲਤ ਦੇ ਸਾਹਮਣੇ ਪੇਸ਼ ਹੋਣ ਵਾਲੀਆਂ ਚੁਣੌਤੀਆਂ ਦੇ ਬਾਵਜੂਦ ‘ਸੱਚ ਦੀ ਜਿੱਤ ਹੁੰਦੀ ਹੈ ਅਤੇ ਅੰਤ ਨਿਆਂ ਮਿਲਦਾ ਹੈ। ‘ਰਿਪਬਲਿਕ ਸਮਿਟ’ `ਚ ਮੋਦੀ ਨੇ ਰਾਫੇਲ ਸੌਦੇ `ਤੇ ਅਦਾਲਤ ਵੱਲੋਂ ਸੁਣਾਏ ਗਏ ਫੈਸਲੇ ਨੂੰ ਲੈ ਕੇ ਵੀ ਕਾਂਗਰਸ ਨੂੰ ਨਿਸ਼ਾਨਾ ਬਣਾਇਆ।
ਪੀਐਮ ਮੋਦੀ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਭ੍ਰਿਸ਼ਟਾਚਾਰ ਸਬੰਧੀ ਦੋਸ਼ਾਂ ਨੂੰ ਲੈ ਕੇ ਦੇਸ਼ ਦੀ ਸਰਵ ਉਚ ਅਦਾਲਤ ਦਾ ਰੁੱਖ ਕੀਤਾ ਗਿਆ। ਜਿੱਥੇ ਉਨ੍ਹਾਂ ਨੂੰ ਸਪੱਸ਼ਟ ਫੈਸਲਾ ਮਿਲਿਆ ਕਿ ਜੋ ਵੀ ਕੰਮ ਹੋਇਆ (ਰਾਫੇਲ ਸੌਦੇ `ਚ...) ਉਹ ਪਾਰਦਰਸ਼ੀ ਅਤੇ ਇਮਾਨਦਾਰੀ ਨਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਚਾਰ ਸਾਲ ਪਹਿਲਾਂ (ਜਦੋਂ ਕਾਂਗਰਸ ਸੱਤਾ `ਚ ਸੀ) ਕਿਸੇ ਨੇ ਨਹੀਂ ਸੋਚਿਆ ਸੀ ਕਿ ਅਜਿਹਾ ਵੀ ਹੋ ਸਕਦਾ ਹੈ।


ਉਨ੍ਹਾਂ ਕਿਹਾ ਕਿ ਸਾਡੀ ਇਕ ਮਾਨਸਿਕਤਾ ਹੈ ਜਿਸ `ਚ ਅਸੀਂ ਸਰਕਾਰ ਦੇ ਖਿਲਾਫ ਜਿ਼ਆਦਾ ਭ੍ਰਿਸ਼ਟਾਚਾਰ ਦੇ ਦੋਸ਼ੀਆਂ `ਚ ਵਿਸ਼ਵਾਸ ਕਰਦੇ ਹਾਂ। ਚਾਹੇ ਉਹ ਕਦਾਚਾਰ ਜਾਂ ਭ੍ਰਿਸ਼ਟਾਚਾਰ ਦੇ ਦੋਸ਼ੀ ਹੋਣ, ਮਾਨਸਿਕਤਾ ਇਕ ਹੀ ਬਣੀ ਰਹੇਗੀ। ਮੋਦੀ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਇਕ ਦਿਨ ਅਗਸਤਾ ਵੇਸਟਲੈਂਡ ਹੈਲੀਕਾਪਟਰ ਭ੍ਰਿਸ਼ਟਾਚਾਰ ਮਾਮਲੇ ਦਾ ਮੁੱਖ ਦੋਸ਼ੀ ਕ੍ਰਿਸ਼ਚੀਅਨ ਮਿਸ਼ੇਲ ਭਾਰਤ `ਚ ਹੋਵੇਗਾ। ਸਭ ਦੇ ਤਾਰ ਜੋੜੇ ਜਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pm narendra modi says nobody thought Congress leaders will get convicted on anti Sikh riots case