ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਨੇ ਵਾਰਾਣਸੀ ਦੇ ਇੱਕ ਰਿਕਸ਼ਾ ਚਾਲਕ ਨੂੰ ਲਿਖੀ ਚਿੱਠੀ, ਜਾਣੋ ਪੂਰਾ ਮਾਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਸਦੀ ਹਲਕੇ ਵਾਰਾਣਸੀ ਵਿੱਚ ਰਹਿਣ ਵਾਲੇ ਇੱਕ ਰਿਕਸ਼ਾ ਚਾਲਕ ਮੰਗਲ ਕੇਵਟ ਨੂੰ ਇੱਕ ਪੱਤਰ ਭੇਜਿਆ ਹੈ। ਵੀਰਵਾਰ ਨੂੰ ਪੀਐਮ ਮੋਦੀ ਦਾ ਪੱਤਰ ਕੇਵਤ ਪਰਿਵਾਰ ਤੱਕ ਪਹੁੰਚਿਆ, ਜਿਸ ਵਿੱਚ ਪੀਐਮ ਮੋਦੀ ਨੇ ਮੰਗਲ ਕੇਵਟ ਦੀ ਧੀ ਦੇ ਵਿਆਹ ਦੀ ਵਧਾਈ ਦਿੱਤੀ ਹੈ। ਪੱਤਰ ਵਿੱਚ ਪੀਐਮ ਮੋਦੀ ਨੇ ਦੁਲਹਨ ਅਤੇ ਉਸ ਦੇ ਪਰਿਵਾਰ ਨੂੰ ਆਸ਼ੀਰਵਾਦ ਅਤੇ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ ਹਨ। ਪੀਐਮ ਮੋਦੀ ਦੀ ਚਿੱਠੀ ਮਿਲਣ ਤੋਂ ਬਾਅਦ ਪਰਿਵਾਰ ਖੁਸ਼ੀ ਨਾਲ ਝੂਮ ਉਠਿਆ।

 

ਦੱਸ ਦਈਏ ਕਿ ਮੰਗਲ ਕੇਵਟ ਡੋਮਰੀ ਪਿੰਡ ਦਾ ਵਸਨੀਕ ਹੈ, ਜਿਸ ਨੂੰ ਪੀਐਮ ਮੋਦੀ ਨੇ ਗੋਦ ਲਿਆ ਹੈ। ਕੇਵਟ ਨੇ ਆਪਣੀ ਬੇਟੀ ਦੇ ਵਿਆਹ ਦਾ ਸੱਦਾ ਪ੍ਰਧਾਨ ਮੰਤਰੀ ਨੂੰ ਭੇਜਿਆ ਸੀ, ਜਿਸ ਤੋਂ ਬਾਅਦ ਪੀਐਮ ਮੋਦੀ ਨੇ ਉਨ੍ਹਾਂ ਦੇ ਲਈ ਸ਼ੁੱਭਕਾਮਨਾਵਾਂ ਦਾ ਪੱਤਰ ਲਿਖਿਆ ਹੈ। ਮੰਗਲ ਕੇਵਟ ਨੇ ਦੱਸਿਆ ਕਿ 'ਮੇਰੇ ਕੁਝ ਦੋਸਤਾਂ ਨੇ ਮੈਨੂੰ ਮੋਦੀ ਜੀ ਨੂੰ ਸੱਦਾ ਭੇਜਣ ਲਈ ਕਿਹਾ, ਫਿਰ ਮੈਂ ਇਕ ਸੱਦਾ ਦਿੱਲੀ ਅਤੇ ਉਨ੍ਹਾਂ ਦੇ ਵਾਰਾਣਸੀ ਦਫ਼ਤਰ 'ਚ ਭੇਜਿਆ ਸੀ।

 

ਮੰਗਲ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਤੋਂ ਕਿਸੇ ਜਵਾਬ ਦੀ ਉਮੀਦ ਨਹੀਂ ਸੀ ਪਰ ਹੁਣ ਜਦੋਂ ਸਾਨੂੰ ਉਨ੍ਹਾਂ ਦਾ ਪੱਤਰ ਮਿਲਿਆ ਹੈ, ਅਸੀਂ ਬਹੁਤ ਖੁਸ਼ ਹਾਂ। ਮੈਂ ਆਪਣੀ ਧੀ ਦੇ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਪੀਐਮ ਮੋਦੀ ਵੱਲੋਂ ਭੇਜਿਆ ਇੱਕ ਪੱਤਰ ਵਿਖਾਇਆ ਹੈ। 

 

ਮੰਗਲ ਕੇਵਟ ਗੰਗਾ ਦਾ ਭਗਤ ਹੈ ਅਤੇ ਉਹ ਆਪਣੀ ਆਮਦਨੀ ਦਾ ਇੱਕ ਹਿੱਸਾ ਗੰਗਾ ਦੀ ਪੂਜਾ ਵਿੱਚ ਖ਼ਰਚ ਕਰਦਾ ਹੈ। ਇਸ ਤੋਂ ਇਲਾਵਾ ਮੰਗਲ ਦੀ ਸਵੱਛ ਭਾਰਤ ਮੁਹਿੰਮ ਵਿੱਚ ਵੀ ਸਰਗਰਮ ਭਾਗੀਦਾਰੀ ਹੈ। ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕੇਵਟ ਨੂੰ ਪਾਰਟੀ ਦਾ ਮੈਂਬਰ ਨਾਮਜ਼ਦ ਕੀਤਾ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi sent a letter to a varanasi rickshaw puller Mangal Kevat