ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਸਵੱਛਤਾ ਹੀ ਸੇਵਾ' ਮੁਹਿੰਮ ਦੀ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਸ਼ੁਰੂਆਤ

ਸਵੱਛਤਾ ਹੀ ਸੇਵਾ ਅਭਿਆਨ ਸ਼ੁਰੂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਸਵੱਛ ਭਾਰਤ ਮਿਸ਼ਨ `ਚ ਭਾਰਤ ਦੀ ਨਾਰੀ ਸ਼ਕਤੀਦਾ ਬਹੁਤ ਵੱਡਾ ਯੋਗਦਾਨ ਹੈ। ਮੋਦੀ ਨੇ ‘ਸਵੱਛਤਾ ਹੀ ਸੇਵਾ’ ਅਭਿਆਨ ਸ਼ੁਰੂ ਕਰਦੇ ਹੋਏ ਕਿਹਾ ਕਿ ਸਵੱਛ ਭਾਰਤ ਮਿਸ਼ਨ `ਚ ਭਾਰਤ ਦੀ ਨਾਰੀ ਸ਼ਕਤੀ ਦਾ ਯੋਗਦਾਨ ਬਹੁਤ ਵੱਡਾ ਹੈ।


ਮੋਦੀ ਨੇ ਆਪਣੇ ਨਮੋ ਐਪ ਰਾਹੀਂ ਅਸਾਮ ਦੇ ਵਿਦਿਆਰਥੀਆਂ ਨਾਲ ਸੰਵਾਦ ਦੌਰਾਨ ਕਿਹਾ ਕਿ ਨੌਜਵਾਨ ਸਮਾਜਿਕ ਪਰਿਵਰਤਨ ਦੇ ਦੂਤ ਹਨ। ਨੌਜਵਾਨਾਂ ਨੇ ਭਾਰਤ `ਚ ਸਵੱਛਤਾ ਦੇ ਸੰਦੇਸ਼ ਦਾ ਜਿਸ ਤਰ੍ਹਾਂ ਨਾਲ ਪ੍ਰਸਾਰ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਭਾਰਤ `ਚ ਸਕਾਰਾਤਮਕ ਬਦਲਾਅ ਲਿਆਉਣ `ਚ ਨੌਜਵਾਨ ਸਭ ਤੋਂ ਅੱਗੇ ਹੈ।


ਮੋਦੀ ਨੇ ਇਹ ਵੀ ਕਿਹਾ ਕਿ ਦੋ ਅਕਤੂਬਰ ਜਿਸ ਦਿਨ ਗਾਂਧੀ ਜਯੰਤੀ ਹੈ, ਅਸੀਂ ਸਵੱਛ ਭਾਰਤ ਦੇ ਬਾਪੂ ਦੇ ਸੁਪਨੇ ਨੂੰ ਪੂਰਾ ਕਰਨ ਦੀ ਦਿਸ਼ਾ `ਚ ਖੁਦ ਨੂੰ ਫਿਰ ਤੋਂ ਸਮਰਪਿਤ ਕਰ ਦਿੱਤਾ। ਸਵੱਛ ਭਾਰਤ ਮਿਸ਼ਨ ਦੀ ਸਫਲਤਾ `ਤੇ ਚਾਲਣ ਪਾਉਂਦੇ ਹੋਏ ਮੋਦੀ ਨੇ ਕਿਹਾ ਸਵੱਛਤਾ ਕਵਰੇਜ਼ ਹੁਣ 90 ਫੀਸਦੀ ਤੋਂ ਉਪਰ ਹੈ, ਜੋ ਚਾਰ ਸਾਲ ਪਹਿਲਾਂ 40 ਫੀਸਦੀ ਹੋਇਆ ਕਰਦੀ ਸੀ। ਇਹ ਸਿਰਫ ਚਾਰ ਸਾਲਾਂ `ਚ ਹੋਇਆ ਹੈ।


ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸਦਾ ਸਿਹਰਾ ਸਿਰਫ ਸਰਕਾਰ ਨੂੰ ਇਕੱਲੇ ਨਹੀਂ ਸਗੋਂ ਲੋਕਾਂ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿਰਫ ਪਿਛਲੇ ਚਾਰ ਸਾਲਾਂ `ਚ ਨੌ ਕਰੋੜ ਤੋਂ ਜਿ਼ਆਦਾ ਪਖਾਨਿਆਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ 4.5 ਲੱਖ ਤੋਂ ਜਿ਼ਆਦਾ ਪਿੰਡਾਂ `ਚ ਖੁੱਲ੍ਹੇ `ਚ ਸੌਚ ਮੁਕਤ ਐਲਾਨ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi started Swachhta Hi Seva campaign in India Amitabh Bachchan and Ratan Tata joins the campaign