ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ‘ਸਟੈਚੂ ਆਫ਼ ਯੂਨੀਟੀ’ ਨੂੰ ਮੋਦੀ ਨੇ ਦੇਸ਼ ਨੂੰ ਕੀਤਾ ਸਮਰਪਿਤ

ਦੇਸ਼ ਅੱਜ ਸਰਦਾਰ ਵੱਲਭ ਭਾਈ ਪਟੇਲ ਦੀ 143ਵੀਂ ਜਯੰਤੀ ਮਨਾ ਰਿਹਾ ਹੈ। ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਰਹੇ ਵੱਲਭ ਭਾਈ ਪਟੇਲ ਦੀ ਜਯੰਤੀ ਮੌਕੇ ਅੱਜ ਗੁਜਰਾਤ ਦੇ ਨਰਮਦਾ ਜ਼ਿਲ੍ਹੇ 'ਚ ਸਰੋਵਰ ਬੰਨ੍ਹ ਕੋਲ ਸਾਧੂ ਬੇਟ ਟਾਪੂ 'ਤੇ ਸਥਾਪਤ ਕੀਤੀ ਗਈ। ਇਸ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਦੀ ਘੁੰਡ ਚੁਕਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ।

 

 

 

ਇਸ ਮੂਰਤੀ ਦੀ ਖਾਸੀਅਤ ਇਹ ਹੈ ਕਿ ਇਹ ਸਟੈਚੂ ਆਫ ਲਿਬਰਟੀ ਤੋਂ ਦੋਗੁਣੀ ਉੱਚੀ ਹੈ। 182 ਮੀਟਰ ਉੱਚੀ ਇਸ ਮੂਰਤੀ ਨੂੰ ਬਣਾਉਣ ਵਿਚ ਹਜ਼ਾਰਾਂ ਮਜ਼ਦੂਰ ਅਤੇ ਸੈਂਕੜੇ ਇੰਜੀਨੀਅਰ ਕਈ ਮਹੀਨਿਆਂ ਤਕ ਅਮਰੀਕਾ ਤੋਂ ਲੈ ਕੇ ਭਾਰਤ ਦੇ ਸ਼ਿਲਪਕਾਰਾਂ ਨੇ ਸਖਤ ਮਿਹਨਤ ਕੀਤੀ। ਇਸ ਮੂਰਤੀ ਨੂੰ ਬਣਾਉਣ ਵਿਚ 2979 ਕਰੋੜ ਰੁਪਏ ਖਰਚ ਹੋਏ ਹਨ।

 

 

 

ਦੱਸ ਦੇਈਏ ਕਿ ਮੋਦੀ ਵਲੋਂ ਇਸ ਮੂਰਤੀ ਦੀ ਘੁੰਡ ਚੁਕਾਈ ਤੋਂ ਬਾਅਦ ਹਵਾਈ ਫੌਜ ਦੇ 3 ਜਹਾਜ਼ ਉੱਥੋਂ ਉਡਾਣ ਭਰੀ ਅਤੇ ਕੇਸਰੀ, ਸਫੈਦ ਅਤੇ ਹਰੇ ਰੰਗ ਨਾਲ ਆਸਮਾਨ ਵਿਚ ਤਿੰਰਗਾ ਲਹਿਰਾਇਆ। ਸਾਲ 2010 'ਚ ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਸਟੈਚੂ ਆਫ ਯੂਨਿਟੀ ਬਣਾਉਣ ਦੀ ਯੋਜਨਾ ਦੱਸੀ ਸੀ। ਮੋਦੀ ਨੇ ਉਦੋਂ ਕਿਹਾ ਸੀ ਕਿ ਉਹ ਉਸ ਮਹਾਨ ਸ਼ਖਸ ਲਈ ਸ਼ਰਧਾਂਜਲੀ ਹੋਵੇਗੀ, ਜਿਨ੍ਹਾਂ ਨੇ ਭਾਰਤ ਨੂੰ ਇਕ ਕੀਤਾ।

 

 

 

 

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pm narendra modi to inaugurate worlds tallest statue of unity