ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਂਭਾਰਤ 18 ਦਿਨਾਂ ’ਚ ਜਿੱਤਿਆ, ਕੋਰੋਨਾ ਨੂੰ 21 ਦਿਨਾਂ ’ਚ ਜਿੱਤਣਾ ਹੈ: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਕੋਰੋਨਾ ਵਾਇਰਸ ਦੀ ਲਾਗ ਦੇ ਵਿਚਕਾਰ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਨਾਗਰਿਕਾਂ ਨਾਲ ਗੱਲਬਾਤ ਕੀਤੀ।

 

ਵਾਰਾਣਸੀ ਦੇ ਲੋਕਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਨਾ ਤਾਂ ਸਾਡੇ ਸਭਿਆਚਾਰ ਨੂੰ ਮਿਟਾ ਸਕਦਾ ਹੈ ਤੇ ਨਾ ਕਿ ਸਾਡੀ ਸੰਸਕ੍ਰਿਤੀ ਨੂੰ। ਕੋਰੋਨਾ ਦਾ ਜਵਾਬ ਦੇਣ ਦਾ ਇਕ ਹੋਰ ਤਰੀਕਾ ਹੈ ਕਰੁਣਾ (ਰਹਿਮ)। ਰਹਿਮ ਨਾਲ ਅਸੀਂ ਗਰੀਬਾਂ ਅਤੇ ਲੋੜਵੰਦਾਂ ਨੂੰ ਲਾਭ ਪਹੁੰਚਾ ਸਕਦੇ ਹਾਂ

 

ਪੀਐਮ ਮੋਦੀ ਨੇ ਕਿਹਾ ਕਿ ਮਹਾਂਭਾਰਤ ਦਾ ਯੁੱਧ 18 ਦਿਨਾਂ ਵਿਚ ਜਿੱਤਿਆ ਗਿਆ ਸੀ, ਪੂਰਾ ਦੇਸ਼ ਕੋਰੋਨਾ ਦੇ ਵਿਰੁੱਧ ਜੰਗ ਲੜ ਰਿਹਾ ਹੈ ਜਿਸ ਚ 21 ਦਿਨ ਲੱਗਣਗੇ। ਸਾਡੀ ਕੋਸ਼ਿਸ਼ ਹੈ ਕਿ ਇਸ ਨੂੰ 21 ਦਿਨਾਂ ਜਿੱਤ ਲਈਏ। ਮਹਾਭਾਰਤ ਦੇ ਯੁੱਧ ਵਿਚ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਥੀ, ਸਾਰਥੀ ਸਨ, ਅੱਜ ਸਾਨੂੰ ਕੋਰੋਨਾ ਦੇ ਵਿਰੁੱਧ ਇਹ ਲੜਾਈ 130 ਕਰੋੜ ਮਹਾਰਥੀਆਂ ਦੇ ਜ਼ੋਰ 'ਤੇ ਜਿੱਤਣੀ ਹੈ। ਕਾਸ਼ੀਵਾਸੀਆਂ ਦੀ ਇਸ ਵਿੱਚ ਵੱਡੀ ਭੂਮਿਕਾ ਹੈ।

 

ਦੇਸ਼ ਭਰ ਵਿਚ ਲਾਕਡਾਊਨ (ਤਾਲਾਬੰਦੀ) ਦਾ ਐਲਾਨ ਕਰਨ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਸਦੀ ਖੇਤਰ ਦੇ ਨਾਗਰਿਕਾਂ ਨਾਲ ਗੱਲਬਾਤ ਕੀਤੀ ਹੋਵੇ। ਦੱਸ ਦੇਈਏ ਕਿ ਮੰਗਲਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ 12 ਵਜੇ ਤੋਂ ਪੂਰੇ ਦੇਸ਼ ਵਿੱਚ ਤਾਲਾਬੰਦੀ ਦਾ ਐਲਾਨ ਕੀਤਾ ਸੀ।

 

ਦੱਸ ਦੇਈਏ ਕਿ ਭਾਰਤ ਵਿਚ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਪਿਛਲੇ ਦੋ ਦਿਨਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਦੇਸ਼ ਵਿਚ ਹੁਣ ਤੱਕ ਕੋਰੋਨਾ ਦੇ 606 ਮਾਮਲੇ ਸਾਹਮਣੇ ਆਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi to interact varanasi citizens via video conferencing amidst Corona virus outbreak lockdown