ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੀ20 ਸੰਮੇਲਨ 'ਚ ਅੱਜ ਸ਼ਾਮਲ ਹੋਣਗੇ ਪੀਐਮ ਮੋਦੀ, ਕੋਰੋਨਾ 'ਤੇ ਬਣੇਗਾ ਐਕਸ਼ਨ ਪਲਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੀ20 ਸੰਮੇਲਨ 'ਚ ਵੀਡੀਓ ਕਾਨਫ਼ਰੰਸ ਰਾਹੀਂ ਸ਼ਾਮਿਲ ਹੋਣਗੇ। ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਇਹ ਕਾਨਫ਼ਰੰਸ ਵੀਡੀਓ ਕਾਨਫ਼ਰੰਸਿੰਗ ਰਾਹੀਂ ਸਾਊਦੀ ਅਰਬ 'ਚ ਕੀਤੀ ਜਾ ਰਹੀ ਹੈ ਅਤੇ ਇਸ ਦਾ ਨਾਂਅ ਜੀ20 ਵਰਚੁਅਲ ਸੰਮੇਲਨ ਰੱਖਿਆ ਗਿਆ ਹੈ।
 

ਪ੍ਰਧਾਨ ਮੰਤਰੀ ਮੋਦੀ ਨੇ ਜੀ20 ਕਾਨਫ਼ਰੰਸ ਦੀ ਬੈਠਕ ਤੋਂ ਇੱਕ ਦਿਨ ਪਹਿਲਾਂ ਟਵੀਟ ਕਰਦਿਆਂ ਕਿਹਾ ਕਿ ਜੀ20 ਕੋਰੋਨਾ ਵਾਇਰਸ ਮਹਾਂਮਾਰੀ ਦਾ ਮੁਕਾਬਲਾ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰਨ ਵਾਲਾ ਹੈ।
 

 

ਵਰਚੁਅਲ ਸੰਮੇਲਨ ਨੂੰ ਲੈ ਕੇ ਚਰਚਾ ਪ੍ਰਧਾਨ ਮੰਤਰੀ ਮੋਦੀ ਦੀ ਹਾਲ ਹੀ 'ਚ ਸਾਊਦੀ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਵਿਚਕਾਰ ਵੀ ਹੋਈ ਸੀ। ਸਾਊਦੀ ਅਰਬ ਵੱਲੋਂ ਜਾਰੀ ਬਿਆਨ ਅਨੁਸਾਰ ਉਮੀਦ ਹੈ ਕਿ ਜੀ20 ਦੇ ਨੇਤਾਵਾਂ ਵੱਲੋਂ ਲੋਕਾਂ ਅਤੇ ਵਿਸ਼ਵਪੱਧਰੀ ਆਰਥਿਕਤਾ ਨੂੰ ਬਚਾਉਣ ਲਈ ਆਪਸੀ ਤਾਲਮੇਲ ਨਾਲ ਨੀਤੀਆਂ ਤੈਅ ਕੀਤੀਆਂ ਜਾਣਗੀਆਂ।
 

ਜੀ20 ਆਲਮੀ ਇਕਾਈਆਂ ਦੇ ਨਾਲ ਕੰਮ ਕਰੇਗੀ, ਤਾਕਿ ਮਹਾਂਮਾਰੀ ਦੇ ਪ੍ਰਭਾਵ ਨੂੰ ਖ਼ਤਮ ਕੀਤਾ ਜਾ ਸਕੇ। ਜੀ20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਵਿਚਕਾਰ ਸੋਮਵਾਰ ਨੂੰ ਆਲਮੀ ਆਰਥਿਕਤਾ ਤੇ ਮਹਾਂਮਾਰੀ ਦੇ ਫੈਲਣ ਅਤੇ ਵਰਚੁਅਲ ਨੇਤਾਵਾਂ ਦੇ ਸੰਮੇਲਨ ਦੀਆਂ ਤਿਆਰੀਆਂ 'ਤੇ ਗੱਲਬਾਤ ਹੋਈ ਸੀ। ਇਸ ਜੀ20 ਸੰਮੇਲਨ 'ਚ 19 ਉਦਯੋਗਿਕ ਦੇਸ਼ ਅਤੇ ਯੂਰਪੀਅਨ ਯੂਨੀਅਨ ਹਿੱਸਾ ਲੈ ਰਹੇ ਹਨ।
 

ਸਮੁੱਚੇ ਦੇਸ਼ ’ਚ ਅੱਜ ਵੀਰਵਾਰ ਨੂੰ ਮੁਕੰਮਲ ਲੌਕਡਾਊਨ ਦਾ ਦੂਜਾ ਦਿਨ ਹੈ। ਇਸ ਦੌਰਾਨ ਕੋਰੋਨਾ ਵਾਇਰਸ ਦੇ 682 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਹੁਣ ਤੱਕ 12 ਵਿਅਕਤੀ ਇਸ ਵਾਇਰਸ ਦੀ ਭੇਟ ਚੜ੍ਹ ਕੇ ਮਾਰੇ ਜਾ ਚੁੱਕੇ ਹਨ। ਪੂਰੀ ਦੁਨੀਆ ’ਚ ਇਸ ਵਾਇਰਸ ਨੇ ਹੁਣ ਤੱਕ 20,550 ਜਾਨਾਂ ਲੈ ਲਈਆਂ ਹਨ। ਇਸ ਮਾਮਲੇ ’ਚ ਇਟਲੀ ਨੇ ਚੀਨ ਨੂੰ ਵੀ ਪਛਾੜ ਦਿੱਤਾ ਹੈ; ਜਿੱਥੋਂ ਵਾਇਰਸ ਦੇ ਪਹਿਲੇ ਮਰੀਜ਼ ਮਿਲਣੇ ਸ਼ੁਰੂ ਹੋਏ ਸਨ।

 

ਕੋਰੋਨਾ ਵਾਇਰਸ ਨਾਲ ਲੜਨ ਲਈ ਬੀਤੇ ਦਿਨੀਂ ਬੁੱਧਵਾਰ ਤੋਂ ਦੇਸ਼ ਵਿੱਚ ਲਾਕਡਾਊਨ ਸ਼ੁਰੂ ਹੋ ਗਿਆ ਹੈ। ਇਹ ਲਾਕਡਾਊਨ 21 ਦਿਨ ਦਾ ਹੈ। ਪੀਐਮ ਮੋਦੀ ਨੇ ਮੰਗਲਵਾਰ ਰਾਤ ਨੂੰ ਲਾਕਡਾਊਨ ਦਾ ਐਲਾਨ ਕੀਤਾ ਸੀ ਅਤੇ ਲੋਕਾਂ ਨੂੰ ਘਰ ਤੋਂ ਬਾਹਰ ਨਾ ਜਾਣ ਲਈ ਕਿਹਾ ਸੀ। ਉਨ੍ਹਾਂ ਕਿਹਾ ਸੀ ਕਿ ਇਹ ਲਾਕਡਾਊਨ ਕਰਫ਼ਿਊ ਦੀ ਤਰ੍ਹਾਂ ਹੀ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi to join G20 conference today action plan will be made on Corona