ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਇਕ ਦੇਸ਼-ਇਕ ਚੋਣ’ ਮੁੱਦੇ ’ਤੇ ਬਣੇਗੀ ਕਮੇਟੀ, ਸੌਂਪੇਗੀ ਰਿਪੋਰਟ: PM ਮੋਦੀ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ‘ਇਕ ਦੇਸ਼-ਇਕ ਚੋਣ’ ਦੇ ਮੁੱਦੇ ਤੇ ਵਿਚਾਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਕਮੇਟੀ ਬਣਾਉਣਗੇ ਜਿਹੜੀ ਕਿ ਤੈਅ ਸਮੇਂ ਚ ਆਪਣੀ ਰਿਪੋਰਟ ਸੌਂਪੇਗੀ। ਬੁੱਧਵਾਰ ਨੂੰ ਹੋਈ ਸਰਬਦਲੀ ਬੈਠਕ ਮਗਰੋਂ ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਬੈਠਕ ਚ ਮੌਜੂਦ ਸਾਰੀ ਪਾਰਟੀਆਂ ਨਾਲ ਇਸ ਮੱਦੇ ਤੇ ਗੱਲ ਕੀਤੀ ਹੈ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਸਤਾਵਇਕ ਦੇਸ਼-ਇਕ ਚੋਣਨੂੰ ਓਡੀਸ਼ਾ ਦੇ ਮੁੱਖ ਮੰਤਰੀ ਅਤੇ ਬੀਜਦ ਮੁਖੀ ਨਵੀਨ ਪਟਨਾਇਕ ਦੀ ਹਮਾਇਤ ਮਿਲੀ ਹੈ ਸਰਬਦਲੀ ਬੈਠਕ ਮਗਰੋਂ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕਿਹਾ ਕਿ ਸਾਡੀ ਪਾਰਟੀ ਇਕ ਰਾਸ਼ਟਰ ਇਕ ਚੋਣ ਦੇ ਵਿਚਾਰ ਦੀ ਹਮਾਇਤ ਕਰਦੀ ਹੈ

 

ਬੀਜੂ ਜਨਤਾ ਦਲ ਦੇ ਮੁਖੀ ਅਤੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਦੇਸ਼ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠਿਆਂ ਕਰਾਉਣ ਦੇ ਹੱਕ ਹਨ। ਪੀਐਮ ਮੋਦੀ ਦੁਆਰਾ ਇਸ ਮੁੱਦੇ ਤੇ ਸੱਦੀ ਗਈ ਬੈਠਕ ਸ਼ਾਮਲ ਹੋਏ ਪਟਨਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਸੰਵਿਧਾਨ ਦੀ ਪ੍ਰਸਤਾਵਨਾ ਸ਼ਾਂਤੀ ਤੇ ਅਹਿੰਸਾ ਸ਼ਬਦ ਜੋੜਨ ਦਾ ਸੁਝਾਵ ਦਿੱਤਾ ਹੈ

 

ਦੱਸਣਯੋਗ ਹੈ ਕਿ ਮੋਦੀ ਨੇ ਲੋਕ ਸਭਾ ਅਤੇ ਸਾਰੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੱਠਿਆਂ ਕਰਵਾਉਣ ਅਤੇ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਸਬੰਧੀ ਕਰਵਾਏ ਜਾਣ ਵਾਲੇ ਸਮਾਗਮ ਸਮੇਤ ਕਈ ਹੋਰ ਮੁੱਦਿਆਂ ਤੇ ਅੱਜ ਬੁੱਧਵਾਰ ਨੂੰ ਸਰਬਦਲੀ ਬੈਠਕ ਸਦੀ ਸੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi to set up panel to look into issue of simultaneous polls Says Rajnath Singh