ਅਗਲੀ ਕਹਾਣੀ

ਮੈਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਦੇਖਿਆ ਤੇ ਸਮਝਿਆ ਹੈ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਰ ਛੋਟੋ ਰਾਮ ਦੀ 64 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ। ਸਰ ਛੋਟੂ ਰਾਮ ਦੀ ਮੂਰਤੀ ਹਰਿਆਣਾ ਦੀ ਸਭ ਤੋਂ ਉੱਚੀ ਮੂਰਤੀ ਹੈ। ਮੂਰਤੀ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਸਰ ਛੋਟੂ ਰਾਮ ਮਿਊਜ਼ੀਅਮ ਦਾ ਵੀ ਦੌਰਾ ਕੀਤਾ।

 

ਮੂਰਤੀ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸੋਨੀਪਤ ਵਿੱਚ ਰੇਲ ਕੋਚ ਨਵੀਨੀਕਰਨ ਫੈਕਟਰੀ ਦਾ ਨੀਂਹ ਪੱਥਰ ਵੀ ਰੱਖਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਦੀਨ ਬੰਧੂ ਸਮ੍ਰਿਤੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ, ਕਿਹਾ ਕਿ ਇਹ ਮੇਰੀ ਚੰਗੀ ਕਿਸਮਤ ਹੈ ਕਿ ਮੈਨੂੰ ਕਿਸਾਨਾਂ ਦੀ ਆਵਾਜ਼, ਕਿਸਾਨਾਂ ਦੇ ਮਸੀਹਾ, ਰਹਿਬਰ-ਏ-ਆਜ਼ਮ ਦੀਨਬੰਧੂ ਚੌਧਰੀ ਛੋਟੂ ਰਾਮ ਜੀ ਦੀ ਮੂਰਤੀ ਦਾ ਉਦਘਾਟਨ ਕਰਨ ਦਾ ਇੱਕ ਮੌਕਾ ਮਿਲਿਆ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਅਜਿਹੇ ਮਹਾਨ ਲੋਕ ਪੈਦਾ ਹੋਏ ਹਨ, ਜੋ ਆਪਣੇ ਪੂਰੇ ਜੀਵਨ ਨੂੰ ਸਿਰਫ ਸਮਾਜ ਦੀ ਸੇਵਾ ਕਰਨ ਅਤੇ ਦੇਸ਼ ਦੀ ਦਸ਼ਾ ਬਦਲਣ ਲਈ ਸਮਰਪਿਤ ਕਰਦੇ ਹਨ। ਚੌਧਰੀ ਛੋਟੂ ਰਾਮ ਜੀ ਦੇਸ਼ ਦੇ ਸਮਾਜ ਸੁਧਾਰਕਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਭਾਰਤ ਦੇ ਗਠਨ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ. ਉਹ ਕਿਸਾਨਾਂ ਤੇ ਮਜ਼ਦੂਰਾਂ  ਦੀ ਆਵਾਜ਼ ਸਨ।

 

ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਤੇ ਖੇਤੀਬਾੜੀ ਦੀਆਂ ਸਮੱਸਿਆਵਾਂ ਨੂੰ ਮੈਂ ਬਹੁਤ ਨੇੜੇ ਤੋਂ ਵੇਖਿਆ ਹੈ ਤੇ ਸਮਝਿਆ ਵੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi unveils the statue of Deenbandhu Sir Chhotu Ram at Sampla Rohtak