ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਧਾਨ ਮੰਤਰੀ ਮੋਦੀ ਤੇ ਟਰੰਪ ਦੀ ਹੋਈ ਫੋਨ `ਤੇ ਗੱਲਬਾਤ

ਪ੍ਰਧਾਨ ਮੰਤਰੀ ਮੋਦੀ ਤੇ ਟਰੰਪ ਦੀ ਹੋਈ ਫੋਨ `ਤੇ ਗੱਲਬਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੋਨ `ਤੇ ਗੱਲਬਾਤ ਕਰ ਰੱਖਿਆ, ਅੱਤਵਾਦ ਵਿਰੋਧੀ ਕਦਮਾਂ ਅਤੇ ਊਰਜਾ ਦੇ ਖੇਤਰਾਂ `ਚ ਵਧਦੇ ਦੋ ਪੱਖੀ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਦੌਰਾਨ ਭਾਰਤ ਨਾਲ ਅਮਰੀਕਾ ਦੇ ਵਪਾਰ ਘਾਟਾ ਘੱਟ ਕਰਨ ਅਤੇ ਅਫਗਾਨਸਤਾਨ `ਚ ਦੋਵੇਂ ਦੇਸ਼ਾਂ ਦਾ ਸਹਿਯੋਗ ਵਧਣ `ਤੇ ਚਰਚਾ ਹੋਈ।


ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਗੱਲਬਾਤ ਦੌਰਾਨ ਇਕ ਦੂਜੇ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਾਲ 2018 `ਚ ਭਾਰਤ ਅਤੇ ਅਮਰੀਕਾ `ਚ ਰਣਨੀਤਿਕ ਸਾਂਝੀਦਾਰੀ ਲਗਾਤਾਰ ਵਧਣ `ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਨਵੀਂ 2+2 ਵਾਰਤਾ ਵਿਵਸਥਾ ਅਤੇ ਭਾਰਤ, ਅਮਰੀਕਾ ਤੇ ਜਾਪਾਨ ਵਿਚ ਪਹਿਲਾਂ ਤਿੰਨ ਪੱਖੀ ਸਿ਼ਖਰ ਸੰਮੇਲਨ ਦੀ ਵੀ ਪ੍ਰਸ਼ੰਸਾ ਕੀਤੀ।


ਦੋਵਾਂ ਆਗੂਆਂ ਨੇ ਖੇਤਰੀ ਤੇ ਵਿਸ਼ਵ ਮਾਮਲਿਆਂ `ਤੇ ਤਾਲਮੇਲ ਤੋਂ ਇਲਾਵਾ ਰੱਖਿਆ, ਅੱਤਵਾਦ ਰੋਕੋ ਕਦਮਾਂ ਅਤੇ ਊਰਜਾ ਦੇ ਖੇਤਰ `ਚ ਵਧਦੇ ਦੋ ਪੱਖੀ ਸਹਿਯੋਗ ਨੂੰ ਵੀ ਸ਼ਲਾਘਾ ਕੀਤੀ।

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ)ਕਰੋ

https://www.facebook.com/hindustantimespunjabi/

ਅਤੇ

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ

https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ


ਮੋਦੀ ਅਤੇ ਟਰੰਪ ਨੇ ਸੋਮਵਾਰ ਸ਼ਾਮ ਹੋਈ ਗੱਲਬਾਤ `ਚ 2019 `ਚ ਭਾਰਤ-ਅਮਰੀਕੀ ਸਬੰਧਾਂ ਨੂੰ ਅਤੇ ਮਜ਼ਬੂਤ ਬਣਾਉਣ ਅਤੇ ਮਿਲਕੇ ਕੰਮ ਕਰਨ `ਤੇ ਸਹਿਮਤੀ ਪ੍ਰਗਟਾਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi US president Donald Trump discusses trade deficit Afghanistan over phone