ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਡੀਆ ਗੇਟ 'ਤੇ ਹੁਨਰ ਹਾਟ 'ਚ PM ਮੋਦੀ ਨੇ ਲਿਆ ਬਿਹਾਰ ਦੇ ਲਿਟੀ-ਚੋਖਾ ਦਾ ਸਵਾਦ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦਿੱਲੀ ਵਿੱਚ ਇੰਡੀਆ ਗੇਟ ਦੇ ਕੋਲ ਰੱਖੀ ਗਈ ਹੁਨਰ ਹਾਟ ਦਾ ਦੌਰਾ ਕੀਤਾ। ਇਸ ਸਮੇਂ ਉਨ੍ਹਾਂ ਨੇ ਬਿਹਾਰ ਦਾ ਸੁਆਦੀ ਪਕਵਾਨ, ਲਿਟੀ ਚੋਖਾ ਦਾ ਵੀ ਸੁਆਦ ਲਿਆ। ਇਸ ਦੀਆਂ ਤਸਵੀਰਾਂ ਪੀਐਮ ਮੋਦੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

 

ਹੁਨਰ ਹਾਟ ਦੀਆਂ ਵੱਖ-ਵੱਖ ਤਸਵੀਰਾਂ ਸਾਂਝੀਆਂ ਕਰਦਿਆਂ ਪੀਐਮ ਮੋਦੀ ਨੇ ਲਿਖਿਆ, ‘ਇੰਡੀਆ ਗੇਟ ਵਿਖੇ ਹੁਨਰ ਹਾਟ ਵਿਖੇ ਇਕ ਦੁਪਹਿਰ ਬਿਤਾਈ। ਇਸ ਵਿੱਚ ਹੈਂਡਕ੍ਰਾਫਟਸ, ਟੈਕਸਟਾਈਲ ਸਮੇਤ ਬਹੁਤ ਸਾਰੇ ਉਤਪਾਦ ਹਨ। ਨਾਲ ਹੀ ਸੁਆਦੀ ਭੋਜਨ ਵੀ। 

 

 

 

 

ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਆਯੋਜਿਤ ਹੁਨਰ ਹਾਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਭਰ ਦੇ ਕਾਰੀਗਰਾਂ ਦੀਆਂ ਪ੍ਰਦਰਸ਼ਨੀਆਂ ਵੇਖੀਆਂ। ਉਨ੍ਹਾਂ ਨੇ ਪ੍ਰੋਗਰਾਮ ਵਿੱਚ ਕਈ ਕਾਰੀਗਰਾਂ ਨਾਲ ਗੱਲਬਾਤ ਵੀ ਕੀਤੀ।

 

ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਆਯੋਜਿਤ ਹੁਨਰ ਹਾਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਭਰ ਦੇ ਕਾਰੀਗਰਾਂ ਦੀਆਂ ਪ੍ਰਦਰਸ਼ਨੀਆਂ ਵੇਖੀਆਂ। ਉਨ੍ਹਾਂ ਨੇ ਪ੍ਰੋਗਰਾਮ ਵਿੱਚ ਕਈ ਕਾਰੀਗਰਾਂ ਨਾਲ ਗੱਲਬਾਤ ਵੀ ਕੀਤੀ।

 

ਦੱਸ ਦੇਈਏ ਕਿ ‘ਹੁਨਰ ਹਾਟ’ ਦਾ ਆਯੋਜਨ 13 ਫਰਵਰੀ ਤੋਂ 23 ਫਰਵਰੀ 2020 ਤੱਕ ਕੀਤਾ ਜਾ ਰਿਹਾ ਹੈ। ਇਸ ਦਾ ਥੀਮ ਹੈ 'ਕੌਸ਼ਲ ਕੋ ਕਾਮ' ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਵੀ ਮੌਜੂਦ ਸਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pm narendra modi visit hunar haat at india gate new delhi eat litti chokha