ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣਾਂ ਜਿੱਤਣ ਬਾਅਦ ਵਾਰਾਨਸੀ ਪਹੁੰਚੇ ਪ੍ਰਧਾਨ ਮੰਤਰੀ ਮੋਦੀ

ਚੋਣਾਂ ਜਿੱਤਣ ਬਾਅਦ ਵਾਰਾਨਸੀ ਪਹੁੰਚੇ ਪ੍ਰਧਾਨ ਮੰਤਰ ਮੋਦੀ

ਲੋਕ ਸਭਾ ਚੋਣਾਂ ਵਿਚ ਪ੍ਰਚੰਡ ਜਿੱਤ ਹਾਸਿਲ ਕਰਨ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਸਵੇਰੇ ਵਾਰਾਨਸੀ ਪਹੁੰਚੇ। ਚੋਣ ਜਿੱਤਣ ਦੇ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਕਾਂਸ਼ੀ ਪਹੁੰਚੇ ਹਨ। ਇਸ ਤੋਂ ਬਾਅਦ ਪੁਲਿਸ ਲਾਈਨ ਤੋਂ ਕਾਰ ਰਾਹੀਂ ਕਾਸ਼ੀ ਵਿਸ਼ਵਨਾਥ ਮੰਦਰ ਲਈ ਰਵਾਨਾ ਹੋਏ ਹਨ। ਉਨ੍ਹਾਂ ਨਾਲ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਮੌਜੂਦ ਰਹੇ।

 

ਪ੍ਰਧਾਨ ਮੰਤਰੀ ਪੁਲਿਸ ਲਾਈਨ ਤੋਂ ਚੌਕਾਘਾਟ, ਤੇਲੀਆਬਾਗ, ਲਹੁਰਾਬੀਰ, ਮੈਦਾਗਿਨ, ਬਾਂਸਫਾਟਕ ਹੁੰਦੇ ਹੋਏ ਮੰਦਰ ਪਹੁੰਚੇ। ਇਸ ਦੌਰਾਨ ਕਾਰ ਤੋਂ ਹੀ ਉਨ੍ਹਾਂ ਲੋਕਾਂ ਦਾ ਅਭਿਵਾਦਨ ਸਵੀਕਾਰ ਕੀਤਾ। ਪੀਐਮ ਦੇ ਸਵਾਗਤ ਵਿਚ ਚੌਰਾਹੇ ਨੂੰ ਸਜਾਇਆ ਗਿਆ। ਹਰ ਚੌਰਾਹੇ ਉਤੇ ਪਾਰਟੀ ਵਰਕਰਾਂ ਨੇ ਭਾਜਪਾ ਦਾ ਝੰਡਾ ਲਹਿਰਾਕੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਯੋਗੀ ਅਦਿਤਿਆਨਾਥ ਨਾਲ ਬਾਬਾ ਵਿਸ਼ਵਨਾਥ ਦੇ ਮੰਦਰ ਵਿਚ ਪੂਜਾ ਅਰਚਨਾ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pm narendra modi visit kashi today live updates with amit shah prime minister in kash in today