ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਸਾਮ ’ਚ ਬੋਲੇ PM ਮੋਦੀ, ਕੁਝ ਲੋਕ ਡਾਂਗਾਂ ਮਾਰਨ ਦੀ ਗੱਲ ਕਰਦੇ ਨੇ ਪਰ

ਸੰਸਦ ਤੋਂ ਨਾਗਰਿਕਤਾ ਕਾਨੂੰਨ ਪਾਸ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਸਾਮ ਦੀ ਆਪਣੀ ਪਹਿਲੀ ਫੇਰੀ ‘ਤੇ ਕੋਕਰਾਝਰ ਪਹੁੰਚੇ। ਕੋਕਰਾਝਾਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਰਾਹੁਲ ਗਾਂਧੀ ਦਾ ਨਾਮ ਲਏ ਬਿਨਾਂ ਹਮਲਾ ਬੋਲਿਆ।

 

ਪੀਐਮ ਮੋਦੀ ਨੇ ਇਕ ਵਾਰ ਫਿਰ ਰਾਹੁਲ ਗਾਂਧੀ ਦੇ ਡੰਡੇ ਵਾਲੇ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੁਝ ਲੋਕ ਡਾਂਗਾਂ ਮਾਰਨ ਦੀ ਗੱਲ ਕਰਦੇ ਨੇ ਪਰ ਮੇਰੇ ਕੋਲ ਤੁਹਾਡਾ ਕਵਜ ਹੈ, ਮੇਰੇ ਕੋਲ ਡਾਂਗਾਂ ਤੋਂ ਬਚਣ ਲਈ ਮਾਵਾਂ-ਭੈਣਾਂ ਦਾ ਆਸ਼ੀਰਵਾਦ ਹੈ। ਪੀਐਮ ਮੋਦੀ ਨੇ ਬੋਡੋ ਸਮਝੌਤੇ ਲਈ ਉੱਥੋਂ ਦੇ ਲੋਕਾਂ ਦਾ ਧੰਨਵਾਦ ਕੀਤਾ।

 

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਹਾਲ ਹੀ ਵਿੱਚ ਮੁਕੰਮਲ ਹੋਏ ਬੋਡੋ ਸਮਝੌਤੇ ‘ਤੇ ਆਯੋਜਿਤ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਅਸਾਮ ਦੇ ਕੋਕਰਾਝਾਰ ਦੇ ਦੌਰੇ ‘ਤੇ ਹਨ। ਇਹ ਜਨਤਕ ਮੀਟਿੰਗ ਬੋਡੋ ਸਮਝੌਤੇ ਦੀ ਯਾਦ ਵਿਚ ਮਨਾਉਣ ਲਈ ਆਯੋਜਿਤ ਕੀਤੀ ਗਈ ਹੈ।

 

ਬੀ ਟੀ ਏ ਡੀ (ਬੋਡੋਲੈਂਡ ਟੈਰੀਟੋਰੀਅਲ ਏਰੀਆ ਡਿਸਟ੍ਰਿਕਟ) ਜ਼ਿਲ੍ਹਿਆਂ- ਕੋਕਰਾਝਾਰ, ਬਕਸਾ, ਉਦਾਲਗੁਰੀ ਅਤੇ ਚਿਰਾਂਗ ਅਤੇ ਸਾਰੇ ਅਸਾਮ ਦੇ ਚਾਰ ਲੱਖ ਤੋਂ ਵੱਧ ਲੋਕਾਂ ਨੇ ਭਾਗ ਲਿਆ। ਇਸ ਚ ਰਾਜ ਦੇ ਨਸਲੀ ਸਮੂਹਾਂ ਦੇ ਸਭਿਆਚਾਰਕ ਪ੍ਰੋਗਰਾਮ ਵੀ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi visit Kokrajhar in Assam