ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ 'ਮਿਸ਼ਨ ਸ਼ਕਤੀ' ਨਾਲ ਰਚਿਆ ਪੁਲਾੜ ਇਤਿਹਾਸ: PM ਮੋਦੀ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੱਸਿਆ ਕਿ ਭਾਰਤ ਨੇ ਅੱਜ ਇੱਕ ਅਹਿਮ ਪੁਲਾੜ ਉਪਲਬਧੀ ਹਾਸਲ ਕੀਤੀ ਹੈ ਉਨ੍ਹਾਂ ਦੱਸਿਆ ਕਿ 'ਮਿਸ਼ਨ ਸ਼ਕਤੀ' ਨਾਂਅ ਦਾ ਇਹ ਪ੍ਰੋਜੈਕਟ ਬਹੁਤ ਅਹਿਮ ਸੀ ਇਸ ਲਈ ਬਹੁਤ ਤਕਨੀਕੀ ਸਮਰੱਥਾ ਦੀ ਜ਼ਰੂਰਤ ਸੀ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਅੱਜ ਪੁਲਾੜ ਦੇ ਇਤਿਹਾਸ ਵਿੱਚ ਆਪਣਾ ਨਾਂਅ ਦਰਜ ਕਰਵਾਇਆ ਹੈਹੁਣ ਭਾਰਤ ਇੱਕ ਮਿਸਾਇਲ ਰਾਹੀਂ ਕਿਸੇ ਸੈਟੇਲਾਇਟ ਨੂੰ ਵੀ ਮਾਰ ਗਿਰਾਉਣ ਦੀ ਸਮਰੱਥਾ ਦਾ ਮਾਲਕ ਹੋ ਗਿਆ ਹੈ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਸਮੂਹ ਦੇਸ਼ ਵਾਸੀਆਂ ਨੂੰ ਬਹੁਤ–ਬਹੁਤ ਵਧਾਈਆਂ ਦਿੱਤੀਆਂ।

 

 

ਸ੍ਰੀ ਮੋਦੀ ਨੇ ਦੱਸਿਆ ਕਿ ਹਾਲੇ ਤੱਕ ਇਹ ਸਮਰੱਥਾ ਸਿਰਫ਼ ਤਿੰਨ ਦੇਸ਼ਾਂ ਅਮਰੀਕਾ, ਚੀਨ ਤੇ ਰੂਸ ਕੋਲ ਹੀ ਸੀ ਤੇ ਹੁਣ ਭਾਰਤ ਇਸ ਪੁਲਾੜੀ–ਸਮਰੱਥਾ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਫ਼ਲ ਤਜਰਬਾ ਕਰਦੇ ਸਮੇਂ ਕਿਸੇ ਤਰ੍ਹਾਂ ਦੀ ਸੰਧੀ ਦੀ ਕੋਈ ਉਲੰਘਣਾ ਨਹੀਂ ਕੀਤੀ ਗਈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨੇ ਇਹ ਤਜਰਬਾ ਕਿਸੇ ਦੇਸ਼ ਦੇ ਵਿਰੁੱਧ ਨਹੀਂ ਕੀਤਾ ਹੈ।

 

 

ਸ੍ਰੀ ਮੋਦੀ ਨੇ ਦੱਸਿਆ ਕਿ ਭਾਰਤ ਨੇ ਮਿਸਾਇਲ ਰਾਹੀਂ ਧਰਤੀ ਤੋਂ 300 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਪਹਿਲਾਂ ਤੋਂ ਨਿਰਧਾਰਤ ਇੱਕ ਨਿਸ਼ਾਨੇਉਪਗ੍ਰਹਿ ਨੂੰ ਮਾਰ ਗਿਰਾਇਆ। ਉਨ੍ਹਾਂ ਦੱਸਿਆ ਕਿ 300 ਕਿਲੋਮੀਟਰ ਦੀ ਦੂਰੀ ’ਤੇ ਮੌਜੂਦ ਨਿਸ਼ਾਨਾ ਸਿਰਫ਼ ਤਿੰਨ ਮਿੰਟਾਂ ਅੰਦਰ ਹੀ ਵਿੰਨ੍ਹ ਦਿੱਤਾ ਗਿਆ।  ਸ੍ਰੀ ਮੋਦੀ ਨੇ ਕਿਹਾ ਕਿ ਹੁਣ ਦੇਸ਼ ਨੂੰ ਸਿਰਫ਼ ਜ਼ਮੀਨ, ਸਮੁੰਦਰ ਤੇ ਹਵਾ ਤੋਂ ਹੀ ਨਹੀਂ, ਸਗੋਂ ਪੁਲਾੜ ਤੋਂ ਵੀ ਖ਼ਤਰਾ ਹੈ। ਹੁਣ ਭਾਰਤ ਪੁਲਾੜ ਦੇ ਖ਼ਤਰਿਆਂ ਦਾ ਸਾਹਮਣਾ ਕਰਨ ਦੇ ਵੀ ਸਮਰੱਥ ਹੋ ਗਿਆ ਹੈ।

 

 

ਸ੍ਰੀ ਮੋਦੀ ਨੇ ਆਪਣਾ ਅਹਿਮ ਸੰਦੇਸ਼ ਤਿੰਨ ਵਾਰ ‘ਭਾਰਤ ਮਾਤਾ ਕੀ ਜੈ’ ਆਖ ਕੇ ਖ਼ਤਮ ਕੀਤਾ।

 

 

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ (PM) ਸ੍ਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਟਵਿਟਰ ਅਕਾਊਂਟ ਉੱਤੇ ਦੱਸਿਆ ਸੀ ਕਿ ਉਹ ਅੱਜ 11:45 ਵਜੇ ਤੋਂ ਲੈ ਕੇ 12:00 ਵਜੇ ਦੌਰਾਨ ਰਾਸ਼ਟਰ ਨੂੰ ਅਹਿਮ ਸੰਦੇਸ਼ ਦੇਣਗੇ ਉਨ੍ਹਾਂ ਦੱਸਿਆ ਸੀ ਕਿ ਇਹ ਸੰਦੇਸ਼ ਰੇਡੀਓ, ਟੀਵੀ ਤੇ ਸੋਸ਼ਲ ਮੀਡੀਆ ਦੇ ਵੱਖੋ–ਵੱਖਰੇ ਮੰਚਾਂ ਉੱਤੇ ਵੀ ਸੁਣਿਆ ਤੇ ਵੇਖਿਆ ਜਾ ਸਕੇਗਾ।

 

 

ਜਦੋਂ ਹੀ ਇਹ ਸੁਨੇਹਾ ਨਸ਼ਰ ਹੋਇਆ, ਤਿਵੇਂ ਹੀ ਸਾਰੇ ਨਿਊਜ਼ ਚੈਨਲਾਂ ਨੇ ਇਸ ਬਾਰੇ ਕਿਆਸਅਰਾਈਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਕਿ ਪ੍ਰਧਾਨ ਮੰਤਰੀ ਅੱਜ ਕੀ ਐਲਾਨ ਕਰ ਸਕਦੇ ਹਨ। ਜ਼ਿਆਦਾ ਸੰਭਾਵਨਾਵਾਂ ਇਹੋ ਪ੍ਰਗਟਾਈਆਂ ਗਈਆਂ ਸਨ ਕਿ ਸ਼ਾਇਦ ਸ੍ਰੀ ਨਰਿੰਦਰ ਮੋਦੀ ਦੇਸ਼ ਦੀ ਸੁਰੱਖਿਆ ਨਾਲ ਸਬੰਧਤ ਕੋਈ ਅਹਿਮ ਐਲਾਨ ਕਰ ਸਕਦੇ ਹਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narinder Modi s significant message to the Nation