ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਮੀਟਿੰਗ ਪਿੱਛੋਂ PM ਮੋਦੀ ਨੇ ਕਿਹਾ – ਅਭੀਜੀਤ ਦੀਆਂ ਪ੍ਰਾਪਤੀਆਂ ’ਤੇ ਮਾਣ

ਦਿੱਲੀ ’ਚ ਮੀਟਿੰਗ ਪਿੱਛੋਂ PM ਮੋਦੀ ਨੇ ਕਿਹਾ – ਅਭੀਜੀਤ ਦੀਆਂ ਪ੍ਰਾਪਤੀਆਂ ’ਤੇ ਮਾਣ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਨੋਬਲ ਪੁਰਸਕਾਰ ਜੇਤੂ ਅਭੀਜੀਤ ਬੈਨਰਜੀ ਵਿਚਾਲੇ ਅੱਜ ਮੁਲਾਕਾਤ ਹੋਈ। ਇਸ ਮੀਟਿੰਗ ਨੂੰ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਸ਼ਾਨਦਾਰ ਦੱਸਿਆ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਮਨੁੱਖੀ ਸਸ਼ੱਕਤੀਕਰਨ ਪ੍ਰਤੀ ਅਭੀਜੀਤ ਬੈਨਰਜੀ ਹੁਰਾਂ ਦਾ ਜਨੂੰਨ ਸਪੱਸ਼ਟ ਝਲਕਦਾ ਹੈ।

 

 

ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਟਵੀਟ ਕੀਤਾ ਕਿ ਅਸੀਂ ਵੱਖੋ–ਵੱਖਰੇ ਵਿਸ਼ਿਆਂ ਉੱਤੇ ਇੱਕ ਤੰਦਰੁਸਤ ਤੇ ਵਿਆਪਕ ਗੱਲਬਾਤ ਕੀਤੀ। ਭਾਰਤ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਉੱਤੇ ਮਾਣ ਹੈ। ਉਨ੍ਹਾਂ ਦੇ ਭਵਿੱਖ ਲਈ ਉਨ੍ਹਾਂ ਨੂੰ ਸ਼ੁਭ–ਕਾਮਨਾਵਾਂ।

 

 

ਇੱਥੇ ਵਰਨਣਯੋਗ ਹੈ ਕਿ ਪਿੱਛੇ ਜਿਹੇ ਭਾਰਤੀ ਮੂਲ ਦੇ ਅਮਰੀਕੀ ਅਰਥ–ਸ਼ਾਸਤਰੀ ਅਭਜੀਤ ਬੈਨਰਜੀ ਸਮੇਤ ਤਿੰਨ ਵਿਅਕਤੀਆਂ ਨੂੰ ਗ਼ਰੀਬੀ ਉੱਤੇ ਕੰਮ ਕਰਨ ਲਈ ਨੋਬਲ ਪੁਰਸਕਾਰ ਮਿਲਿਆ ਹੈ। ਅਭੀਜੀਤ ਨਾਲ ਨੋਬਲ ਪੁਰਸਕਾਰ ਫ਼ਰੈਂਚ–ਅਮਰੀਕਨ ਐਸਥਰ ਡੁਫ਼ਲੋ ਤੇ ਮਾਈਕਲ ਕ੍ਰੈਮਰ ਨੂੰ ਵੀ ਮਿਲਿਆ ਹੈ। ਐਸਥਰ ਡੁਫ਼ਲੋ ਦਰਅਸਲ ਅਭੀਜੀਤ ਦੀ ਪਤਨੀ ਹਨ।

 

 

ਅਭੀਜੀਤ ਨੇ ਦੁਨੀਆ ਨੂੰ ਰਾਹ ਵਿਖਾਉਣ ਲਈ ਅਰਥ–ਸ਼ਾਸਤਰ ਵਿਸ਼ੇ ਉੱਤੇ ਕਈ ਕਿਤਾਬਾਂ ਲਿਖੀਆਂ ਹਨ। ਪਹਿਲੀ ਕਿਤਾਬ 2005 ਦੌਰਾਨ ‘ਵੋਲਾਟਿਲਿਟੀ ਐਂਡ ਗ੍ਰੋਥ’ ਲਿਖੀ ਸੀ ਪਰ ਉਹ ਪ੍ਰਸਿੱਧ ਹੋਏ ਸਾਲ 2011 ’ਚ ਛਪੀ ਉਨ੍ਹਾਂ ਦੀ ਕਿਤਾਬ ‘ਪੂਅਰ ਇਕਨੌਮਿਕਸ: ਏ ਰੈਡੀਕਲ ਰੀ–ਥਿੰਕਿੰਗ ਆਫ਼ ਦਿ ਵੇ ਟੂ ਫ਼ਾਈਟ ਗਲੋਬਲ ਪਾਵਰਟੀ’ ਤੋਂ।

 

 

ਸ੍ਰੀ ਬੈਨਰਜੀ ਪਹਿਲਾਂ ਬਿਊਰੋ ਆੱਫ਼ ਰਿਸਰਚ ਇਨ ਦਿ ਇਕਨੌਮਿਕ ਐਨਾਲਿਸਿਸ ਆਫ਼ ਡਿਵੈਲਪਮੈਂਟ ਦੇ ਮੁਖੀ ਰਹਿ ਚੁੱਕੇ ਹਨ। ਐੱਨਬੀਈਆਰ ਦੇ ਰੀਸਰਚ ਐਸਸੀਏਟ, ਸੀਈਪੀਆਰ ਦੇ ਰੀਸਰਚ ਫ਼ੈਲੋ, ਅਮਰੀਕੀ ਅਕੈਡਮੀ ਆਫ਼ ਆਰਟਸ ਐਂਡ ਸਾਇੰਸਜ਼ ਦੇ ਮੁਖੀ।

 

 

ਸ੍ਰੀ ਅਭੀਜੀਤ ਬੈਨਰਜੀ ਨੇ ਕੋਲਕਾਤਾ ਦੇ ਸਾਊਥ ਪੁਆਇੰਟ ਤੋਂ ਮੁਢਲੀ ਸਿੱਖਿਆ ਹਾਸਲ ਕੀਤੀ। ਫਿਰ 1981 ’ਚ ਕਲਕੱਤਾ ਯੂਨੀਵਰਸਿਟੀ ਤੋਂ ਬੀਐੱਸਸੀ ਕੀਤੀ। 1983 ’ਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ। 1988 ’ਚ ਸ੍ਰੀ ਬੈਨਰਜੀ ਨੇ ਅਮਰੀਕਾ ਦੀ ਵੱਕਾਰੀ ਹਾਵਰਡ ਯੂਨੀਵਰਸਿਟੀ ਤੋਂ ਪੀ–ਐੱਚ.ਡੀ. ਦੀ ਡਿਗਰੀ ਹਾਸਲ ਕੀਤੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM said after meeting in Delhi Proud of Abhijit s achievements