ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੀਰੂ ਦੇਵਗਨ ਦੀ ਮੌਤ 'ਤੇ PM ਮੋਦੀ ਨੇ ਪ੍ਰਗਟਾਇਆ ਸੋਗ

ਵੀਰੂ ਦੇਵਗਨ ਦੀ ਮੌਤ 'ਤੇ PM ਮੋਦੀ ਨੇ ਪ੍ਰਗਟਾਇਆ ਸੋਗ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਐਕਸ਼ਨ ਡਾਇਰੈਕਟਰ ਵੀਰੂ ਦੇਵਗਨ ਦੇ ਪਰਿਵਾਰ ਨੂੰ ਇੱਕ ਚਿੱਠੀ ਲਿਖ ਕੇ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਚੇਤੇ ਕੀਤਾ ਹੈ। ‘ਰੋਟੀ ਕੱਪੜਾ ਔਰ ਮਕਾਨ’ ਅਤੇ ‘ਮਿਸਟਰ ਨਟਵਰਲਾਲ’ ਜਿਹੀਆਂ ਸੁਪਰ–ਹਿੱਟ ਫ਼ਿਲਮਾਂ ਦੇ ਐਕਸ਼ਨ ਡਾਇਰੈਕਟਰ ਅਤੇ ਅਦਾਕਾਰ ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਮੁੰਬਈ ਵਿਖੇ 77 ਸਾਲਾਂ ਦੀ ਉਮਰ ’ਚ ਬੀਤੀ 27 ਮਈ ਨੂੰ ਦੇਹਾਂਤ ਹੋ ਗਿਆ ਸੀ।

 

 

ਵੀਰੂ ਦੇਵਗਨ ਦੀ ਪਤਨੀ ਵੀਨਾ ਦੇਵਗਨ ਨੂੰ ਲਿਖੀ ਚਿੱਠੀ ਅਜੇ ਦੇਵਗਨ ਨੇ ਅੱਜ ਐਤਵਾਰ ਨੂੰ ਟਵਿਟਰ ’ਤੇ ਸਾਂਝੀ ਕੀਤੀ।

 

 

ਪ੍ਰਧਾਨ ਮੰਤਰੀ ਨੇ 28 ਮਈ, 2019 ਨੂੰ ਲਿਖੀ ਇਸ ਚਿੱਠੀ ਵਿੱਚ ਕਿਹਾ ਹੈ ਕਿ – ‘ਸ੍ਰੀ ਵੀਰੂ ਦੇਵਗਨ ਦੇ ਦੇਹਾਂਤ ਦੀ ਖ਼ਬਰ ਤੋਂ ਮੈਨੂੰ ਬਹੁਤ ਦੁੱਖ ਪੁੱਜਾ, ਜੋ ਹਿੰਦੀ ਫ਼ਿ਼ਲਮ ਉਦਯੋਗ ’ਚ ਆਪਣੇ ਸ਼ਾਨਦਾਰ ਕੰਮ ਲਈ ਮਸ਼ਹੂਰ ਸਨ। ਇਹ ਉਦਯੋਗ ਲਈ ਬਹੁਤ ਵੱਡਾ ਨੁਕਸਾਨ ਹਨ।’

 

 

ਸ੍ਰੀ ਮੋਦੀ ਨੇ ਅੱਗੇ ਕਿਹਾ,‘ਸ੍ਰੀ ਦੇਵਗਨ ਨੇ ਸਟੰਟਮੈਨ, ਐਕਸ਼ਨ ਕੋਰੀਓਗ੍ਰਾਫ਼ਰ, ਡਾਇਰੈਕਟਰ, ਨਿਰਮਾਤਾ ਆਦਿ ਵਜੋਂ ਕੰਮ ਕੀਤਾ। ਆਪਣੇ ਖੇਤਰ ਵਿੱਚ ਉਨ੍ਹਾਂ ਪੂਰੀ ਪ੍ਰਤੀਬੱਧਤਾ ਨਾਲ ਕੰਮ ਕੀਤਾ। ਇਸ ਵਿੱਚ ਯੋਗਦਾਨ ਦੇਣ ਲਈ ਨਵੇਂ ਰਸਤਿਆਂ ਦੀ ਭਾਲ ਕਰਦੇ ਰਹੇ… ਮੈਂ ਸ੍ਰੀ ਵੀਰੂ ਦੇਵਗਨ ਦੇ ਪਰਿਵਾਰ, ਦੋਸਤਾਂ, ਪ੍ਰਸ਼ੰਸਕਾਂ ਤੇ ਸਮੁੱਚੇ ਫ਼ਿਲਮ ਉਦਯੋਗ ਲਈ ਡੂੰਘੀ ਸੰਵੇਦਨ ਪ੍ਰਗਟਾਉਂਦਾ ਹਾਂ।’

 

 

ਸ੍ਰੀ ਮੋਦੀ ਨੇ ਅੱਗੇ ਲਿਖਿਆ ਹੈ ਕਿ – ‘ਸ੍ਰੀ ਦੇਵਗਨ ਨੇ ਅਜਿਹੇ ਵੇਲੇ ਲੋਕਾਂ ਨੂੰ ਰੋਮਾਂਚਿਤ ਕਰਨ ਲਈ ਨਿਜੀ ਤੌਰ ਉੱਤੇ ਬਹੁਤ ਖ਼ਤਰੇ ਉਠਾਏ, ਜਦੋਂ ‘ਵਿਜ਼ੂਅਲ ਇਫ਼ੈਕਟਸ’ ਨਹੀਂ ਹੁੰਦੇ ਸਨ ਤੇ ਉਹ ਜਾਣਦੇ ਸਨ ਕਿ ਉਨ੍ਹਾਂ ਨੂੰ ਇਨ੍ਹਾਂ ਖ਼ਤਰਿਆਂ ਦਾ ਕੋਈ ਸਿਹਰਾ ਨਹੀਂ ਮਿਲੇਗਾ। ਕਿਹਾ ਜਾਂਦਾ ਹੈ ਕਿ ਮਹਾਨ ਚੀਜ਼ਾਂ ਤਦ ਹੀ ਹਾਸਲ ਕੀਤੀਆਂ ਜਾ ਸਕਦੀਆਂ ਹਨ, ਜਦੋਂ ਅਸੀਂ ਉਨ੍ਹਾਂ ਦਾ ਸਿਹਰਾ ਲੈਣ ਬਾਰੇ ਨਹੀਂ ਸੋਚਦੇ ਪਰ ਆਪਣਾ ਬਿਹਤਰ ਪ੍ਰਦਰਸ਼ਨ ਕਰਨ ’ਤੇ ਧਿਆਨ ਕੇਂਦ੍ਰਿਤ ਕਰਦੇ ਰਹਿੰਦੇ ਹਾਂ।’

 

 

ਸ੍ਰੀ ਮੋਦੀ ਦੀ ਇਸ ਚਿੱਠੀ ਦੇ ਜਵਾਬ ਵਿੱਚ ਅਜੇ ਦੇਵਗਨ ਨੇ ਟਵੀਟ ਕੀਤਾ ਹੈ ਕਿ – ‘ਮੇਰੀ ਮਾਂ ਤੇ ਪੂਰਾ ਦੇਵਗਨ ਪਰਿਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਵਿਵਹਾਰ ਲਈ ਸ਼ੁਕਰਗੁਜ਼ਾਰ ਹੈ।’

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM sends condolence message on demise of Veeru Devgan