ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਚ ਆਯੋਜਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਪ੍ਰੋਗਰਾਮ ਨੂੰ ਛੋਟਾ ਕੀਤਾ ਗਿਆ। ਇਹ ਅਜਿਹੇ ਸਮੇਂ ਕੀਤਾ ਗਿਆ ਜਦੋਂ ਇਹ ਰਿਪੋਰਟਾਂ ਆ ਰਹੀਆਂ ਸਨ ਕਿ ਪਾਕਿਸਤਾਨ ਨੇ ਸਵੇਰੇ ਭਾਰਤੀ ਹਵਾਈ ਸੀਮਾ ਦੇ ਉਲੰਘਣਾ ਦਾ ਯਤਨ ਕੀਤਾ ਹੈ।
ਸਮਾਚਾਰ ਏਜੰਸੀ ਏਐਨਆਈ ਮੁਤਾਬਕ ਬੁੱਧਵਾਰ ਦੀ ਸਵੇਰ ਭਾਰਤੀ ਹਵਾਈ ਖੇਤਰ ਦਾ ਪਾਕਿਸਤਾਨ ਦੀ ਸੀਮਾਂ ਤੋਂ ਉਲੰਘਣਾ ਕੀਤੇ ਜਾਣ ਬਾਅਦ ਪ੍ਰਧਾਨ ਮੰਤਰੀ ਆਪਣੇ ਪ੍ਰੋਗਰਾਮ ਨੂੰ ਛੋਟਾ ਕਰ ਸੁਰੱਖਿਆ ਸਥਿਤੀ ਦੀ ਸਮੀਖਿਆ ਮੀਟਿੰਗ ਵਿਚ ਹਿੱਸਾ ਲੈਣ ਲਈ ਆ ਗਏ।
ਏਐਨਆਈ ਮੁਤਾਬਕ ਪੀਐਮ ਮੋਦੀ ਨੈਸ਼ਨਲ ਫੈਸਟੀਵਲ 2019 ਪ੍ਰੋਗਰਾਮ ਵਿਚ ਸਨ ਅਤੇ ਨੌਜਵਾਨਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਦੇ ਅਧਿਕਾਰੀ ਨੇ ਉਨ੍ਹਾਂ ਦੇ ਹੱਥ ਵਿਚ ਪੇਪਰ ਦਾ ਇਕ ਟੁਕੜਾ ਦਿੱਤਾ। ਜਿਸਦੇ ਬਾਅਦ ਪ੍ਰਧਾਨ ਮੰਤਰੀ ਤੁਰੰਤ ਰੁਕ ਗਏ ਅਤੇ ਲੋਕਾਂ ਨੂੰ ਹੱਕ ਦਿਖਾਉਂਦੇ ਹੋਏ ਉਥੋਂ ਨਿਕਲ ਗਏ।
ਇਸ ਤੋਂ ਪਹਿਲਾਂ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗੌਬਾ ਅਤੇ ਆਈਬੀ ਦੇ ਡਾਇਰੈਕਟਰ ਰਾਜੀਵ ਜੈਨ ਸਮੇਤ ਹੋਰ ਉਚ ਲੋਕਾਂ ਨਾਲ ਉਚ ਪੱਧਰੀ ਸੁਰੱਖਿਆ ਮੀਟਿੰਗ ਕੀਤੀ।
ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਇਸ ਮੀਟਿੰਗ ਵਿਚ ਦੇਸ਼ ਦੀ ਸੁਰੱਖਿਆ ਸਥਿਤੀ ਨੂੰ ਲੈ ਕੇ ਵਿਸਥਾਰਤ ਪ੍ਰਜੇਂਟੇਸ਼ਨ ਦਿੱਤਾ ਗਿਆ ਅਤੇ ਸਾਰੇ ਸੰਵੇਦਨਸ਼ੀਲ ਥਾਂਵਾਂ ਉਤੇ ਸੁਰੱਖਿਆ ਯਕੀਨੀ ਕਰਨ ਲਈ ਇਹ ਕਦਮ ਚੁੱਕੇ ਗਏ। ਏਜੰਸੀ ਨੇ ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਜਿਸ ਵਿਚ ਉਨ੍ਹਾਂ ਕਿਹਾ ਕਿ ਰਾਜਨਾਥ ਸਿੰਘ ਨੇ ਸੀਮਾ ਸੁਰੱਖਿਆ ਬਲ ਨੂੰ ਭਾਰਤ–ਪਾਕਿਸਤਾਨ ਸੀਮਾ ਉਤੇ ਹਾਈ ਅਲਰਟ ਰਹਿਣ ਲਈ ਕਿਹਾ ਗਿਆ ਹੈ।