ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਧਾਨ ਮੰਤਰੀ ਅੱਜ ਕਰਨਗੇ ਸਾਰੇ CMs ਨਾਲ ਲੌਕਡਾਊਨ–ਨੀਤੀ ਬਾਰੇ ਗੱਲਬਾਤ

ਪ੍ਰਧਾਨ ਮੰਤਰੀ ਅੱਜ ਕਰਨਗੇ ਸਾਰੇ CMs ਨਾਲ ਲੌਕਡਾਊਨ–ਨੀਤੀ ਬਾਰੇ ਗੱਲਬਾਤ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਸੋਮਵਾਰ ਨੂੰ ਕੋਰੋਨਾ ਸੰਕਟ ਬਾਰੇ ਦੇਸ਼ ਭਰ ਦੇ ਮੁੱਖ ਮੰਤਰੀਆਂ ਨਾਲ ਵਿਡੀਓ ਕਾਨਫ਼ਰੰਸਿੰਗ ਬਾਰੇ ਚਰਚਾ ਕਰਨਗੇ। ਕੋਰੋਨਾ ਵਾਇਰਸ ਦੀ ਮਹਾਮਾਰੀ ਫੈਲੇ ਹੋਣ ਕਾਰਨ ਲੌਕਡਾਊਨ ਦੌਰਾਨ ਉਨ੍ਹਾਂ ਦੀ ਮੁੱਖ ਮੰਤਰੀਆਂ ਨਾਲ ਇਹ ਤੀਜੀ ਵਿਡੀਓ ਕਾਨਫ਼ਰੰਸਿੰਗ ਹੋਵੇਗੀ।

 

 

ਅੱਜ ਦੀ ਮੀਟਿੰਗ ’ਚ ਤਿੰਨ ਮੁੱਦਿਆਂ ’ਤੇ ਚਰਚਾ ਹੋਣੀ ਹੈ। ਇੱਕ ਤਾਂ ਰਾਜਾਂ ’ਚ ਕੋਰੋਨਾ ਦੀ ਲਾਗ ਫੈਲਣ ਦੀ ਮੌਜੂਦਾ ਸਕਿਛੀ ਤੇ ਰੋਕਥਾਮ ਲਈ ਕੀਤੇ ਜਾ ਰਹੇ ਜਤਨ। ਦੂਜੇ, 20 ਅਪ੍ਰੈਲ ਨੂੰ ਗ੍ਰਹਿ ਮੰਤਰਾਲੇ ਵੱਲੋਂ ਦਿੱਤੀਆਂ ਕੁਝ ਛੋਟਾਂ ਲਾਗੂ ਕਰਨ ਬਾਰੇ ਰਾਜਾਂ ਦੀ ਫ਼ੀਡਬੈਕ ਅਤੇ ਤੀਜੇ, ਤਿੰਨ ਮਈ ਤੋਂ ਬਾਅਦ ਲੌਕਡਾਊਨ ਬਾਰੇ ਕੀ ਰਣਨੀਤੀ ਹੋਵੇ।

 

 

ਉਂਝ ਇਸ ਦੌਰਾਨ ਰਾਜਾਂ ਵੱਲੋਂ ਵੀ ਆਪਣੇ ਮੁੱਦੇ ਰੱਖੇ ਜਾ ਸਕਦੇ ਹਨ। ਇਨ੍ਹਾਂ ਵਿੱਚ ਆਰਥਿਕ ਪੈਕੇਜ ਦੀ ਮੰਗ ਪ੍ਰਮੁੱਖ ਹੋ ਸਕਦੀ ਹੈ।

 

 

ਅੱਜ ਦੀ ਮੀਟਿੰਗ ’ਚ ਤਿੰਨ ਮਈ ਨੂੰ ਖ਼ਤਮ ਹੋ ਰਹੇ ਲੌਕਡਾਊਨ ਦੇ ਦੂਜੇ ਗੇੜ ਬਾਰੇ ਵੀ ਚਰਚਾ ਹੋਵੇਗੀ। ਵਿਚਾਰ–ਵਟਾਂਦਰੇ ਦੌਰਾਨ ਭਵਿੱਖ ਦੇ ਕਦਮਾਂ ਨੂੰ ਲੈ ਕੇ ਵੀ ਸੰਕੇਤ ਮਿਲਣਗੇ। ਲੌਕਡਾਊਨ ਨੂੰ ਸਾਰੇ ਰਾਜਾਂ ਨੇ ਪੂਰਾ ਸਮਰਥਨ ਦਿੱਤਾ ਹੈ, ਭਾਵੇਂ ਇਸ ਨਾਲ ਉਨ੍ਹਾਂ ਦੀਆਂ ਆਰਥਿਕ ਤੇ ਹੋਰ ਸਮੱਸਿਆਵਾਂ ਵਧੀਆਂ ਹਨ।

 

 

ਕਈ ਰਾਜਾਂ ਨੇ ਕੇਂਦਰ ਤੋਂ ਆਰਥਿਕ ਪੈਕੇਜ ਦੇਣ ਤੇ ਰਾਜਾਂ ਵਿੱਚ ਸੀਮਤ ਗਤੀਵਿਧੀਆਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਇਯ ਬਾਰੇ ਵੀ ਸੰਕੇਤ ਦੇ ਸਕਦੇ ਹਨ ਕਿ ਰਾਜਾਂ ਦੀ ਮੰਗ ਉੱਤੇ ਕੇਂਦਰ ਕੀ ਕਦਮ ਚੁੱਕ ਸਕਦਾ ਹੈ।

 

 

ਗ੍ਰਹਿ ਮੰਤਰਾਲੇ ਨੇ ਆਪਣੇ ਦਿਸ਼ਾ–ਨਿਰਦੇਸ਼ਾਂ ਵਿੱਚ ਕਈ ਤਰ੍ਹਾਂ ਦੀਆਂ ਛੋਟਾਂ ਦੇ ਕੇ ਆਰਥਿਕ ਗਤੀਵਿਧੀਆਂ ਤੇ ਵਪਾਰਕ ਗਤੀਵਿਧੀਆਂ ਨੂੰ ਕਰਨ ਦੀ ਛੋਟ ਵੀ ਦਿੱਤੀ ਹੈ। ਇਸ ਬਾਰੇ ਹਾਲੇ ਤੱਕ ਅਮਲ ਨੂੰ ਲੈ ਕੇ ਵੀ ਚਰਚਾ ਹੋਵੇਗੀ।

 

 

ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ਵਿੱਚ ਜਿਸ ਤਰ੍ਹਾਂ ਕੋਰੋਨਾ ਨੂੰ ਜਨਤਾ ਦੀ ਜੰਗ ਕਰਾਰ ਦਿੱਤਾ ਹੈ ਤੇ ‘ਸਾਵਧਾਨਾ ਹਟੀ, ਦੁਰਘਟਨਾ ਘਟੀ’ ਸ਼ਬਦ ਵਰਤੇ ਹਨ; ਉਸ ਤੋਂ ਤਾਂ ਇਹੋ ਸੰਕੇਤ ਮਿਲਦੇ ਹਨ ਕਿ ਲੌਕਡਾਊਨ ਹਾਲੇ ਕੁਝ ਹੋਰ ਸਮਾਂ ਜਾਰੀ ਰਹਿ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM to discuss Lockdown Strategy with all CMs today