ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਦਿਸਣਗੇ ਡਿਸਕਵਰੀ ਚੈਨਲ ਦੇ ‘ਮੈਨ ਵਰਸਸ ਵਾਈਲਡ’ ’ਚ

PM ਮੋਦੀ ਦਿਸਣਗੇ ਡਿਸਕਵਰੀ ਚੈਨਲ ਦੇ ‘ਮੈਨ ਵਰਸਸ ਵਾਈਲਡ’ ’ਚ

ਪ੍ਰਧਾਨ ਮੰਤਰੀ (PM) ਸ੍ਰੀ ਨਰਿੰਦਰ ਮੋਦੀ ਆਉਂਦੀ 12 ਅਗਸਤ ਨੂੰ ਡਿਸਕਵਰੀ ਟੀਵੀ ਚੈਨਲ ਦੇ ਹਰਮਨਪਿਆਰੇ ਪ੍ਰੋਗਰਾਮ ‘ਮੈਨ ਵਰਸਸ ਵਾਈਲਡ’ ’ਚ ਵਿਖਾਈ ਦੇਣਗੇ।

 

 

ਇਹ ਟੀਵੀ ਸ਼ੋਅ ਜਾਨਵਰਾਂ ਦੀ ਸੁਰੱਖਿਆ ਤੇ ਵਾਤਾਵਰਣਕ ਤਬਦੀਲੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਬਣਾਇਆ ਗਿਆ ਹੈ।

 

 

ਮੈਨ ਵਰਸਸ ਵਾਈਲਡ (ਮਨੁੱਖ ਬਨਾਮ ਜੰਗਲੀ–ਜੀਵਨ) ਦਾ ਹੁਣ ਇੱਕ ਖ਼ਾਸ ਅੰਕ ਭਾਰਤੀ ਸੂਬੇ ਉਤਰਾਖੰਡ ਸਥਿਤ ਜਿਮ ਕਾਰਬੈਟ ਨੈਸ਼ਨਲ ਪਾਰਕ ਵਿੱਚ ਸ਼ੂਟ ਕੀਤਾ ਗਿਆ ਹੈ।

 

 

ਇਹ ਪ੍ਰੋਗਰਾਮ 12 ਅਗਸਤ ਨੂੰ ਡਿਸਕਵਰੀ ਚੈਨਲ ਉੱਤੇ ਰਾਤੀਂ 9:00 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਨੂੰ ਦੁਨੀਆ ਦੇ 180 ਦੇਸ਼ਾਂ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ।

 

 

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਇਸ ਵੱਕਾਰੀ ਸ਼ੋਅ ਦਾ ਹਿੱਸਾ ਬਣ ਚੁੱਕੇ ਹਨ।

 

 

ਇਸ ਸ਼ੋਅ ਦੇ ਮੇਜ਼ਬਾਨ ਬੀਅਰ ਗ੍ਰਿਲਸ ਨੇ ਟਵਿਟਰ ਉੱਤੇ ਇਸੇ ਖ਼ਾਸ ਅੰਕ ਬਾਰੇ ਇੱਕ ਵਿਡੀਓ ਵੀ ਟਵਿਟਰ ਉੱਤੇ ਸ਼ੇਅਰ ਕੀਤਾ ਹੈ। ਇਸ ਵਿਡੀਓ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਬੀਅਰ ਗ੍ਰਿਲਸ ਨਾਲ ‘ਮੈਨ ਵਰਸਸ ਵਾਈਲਡ’ ਦੇ ਇਸ ਖ਼ਾਸ ਅੰਕ ਵਿੱਚ ਵਿਖਾਈ ਦੇ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM will be seen in Discovery Channel s Man Vs Wild