ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PMC Bank Case: HDIL ਦੇ ਚੇਅਰਮੈਨ ਰਾਕੇਸ਼ ਵਧਾਵਨ ਸਣੇ 3 ਪੁਲਿਸ ਹਿਰਾਸਤ ’ਚ ਭੇਜੇ

ਮੁੰਬਈ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ ਲਿਮਟਡ (ਪੀਐਮਸੀ) ਘੁਟਾਲੇ ਮਾਮਲੇ ਦੇ ਦੋਸ਼ੀ ਸਾਬਕਾ ਚੇਅਰਮੈਨ ਐਸ.ਪੀ. ਵਰਿਆਮ ਸਿੰਘ ਅਤੇ ਐਚਡੀਆਈਐਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਰਾਕੇਸ਼ ਕੁਮਾਰ ਵਧਾਵਨ ਅਤੇ ਉਸ ਦੇ ਸਾਰੰਗ ਵਧਾਵਨ ਨੂੰ 16 ਅਕਤੂਬਰ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

 

ਪੀਐਮਸੀ ਬੈਂਕ ਦੇ ਕੰਮਕਾਜ ਵਿੱਚ ਹੋਈਆਂ ਬੇਨਿਯਮੀਆਂ ਅਤੇ ਰੀਅਲ ਅਸਟੇਟ ਕੰਪਨੀ ਐਚਡੀਆਈਐਲ ਨੂੰ ਦਿੱਤੇ ਗਏ ਕਰਜ਼ਿਆਂ ਬਾਰੇ ਸਹੀ ਜਾਣਕਾਰੀ ਨਾ ਦੇਣ ਲਈ ਰੈਗੂਲੇਟਰੀ ਪਾਬੰਦੀਆਂ ਲਗਾਈਆਂ ਗਈਆਂ ਹਨ। ਬੈਂਕ ਨੇ ਐਚਡੀਆਈਐਲ ਨੂੰ ਆਪਣੇ 8,880 ਕਰੋੜ ਰੁਪਏ ਦੇ ਕੁੱਲ ਕਰਜ਼ੇ ਚੋਂ 6,500 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ।

 

ਇਹ ਇਸ ਦੇ ਕੁਲ ਕਰਜ਼ੇ ਦਾ ਲਗਭਗ 73 ਫੀਸਦ ਹੈ। ਪਿਛਲੇ ਦੋ-ਤਿੰਨ ਸਾਲਾਂ ਤੋਂ ਸਾਰਾ ਕਰਜ਼ਾ ਐਨਪੀਏ (ਗੈਰ-ਪ੍ਰਦਰਸ਼ਨ ਵਾਲੀ ਸੰਪਤੀ) ਰਿਹਾ ਹੈ। ਬੈਂਕ 'ਤੇ ਲਗਾਈਆਂ ਗਈਆਂ ਪਾਬੰਦੀਆਂ ਚ ਉਧਾਰ ਦੇਣ ਅਤੇ ਨਵੀਂਆਂ ਜਮ੍ਹਾਂ ਰਕਮਾਂ ਨੂੰ ਸਵੀਕਾਰਨ 'ਤੇ ਪਾਬੰਦੀਆਂ ਸ਼ਾਮਲ ਹਨ। ਨਾਲ ਹੀ ਬੈਂਕ ਪ੍ਰਬੰਧਕ ਨੂੰ ਹਟਾ ਦਿੱਤਾ ਗਿਆ ਸੀ ਤੇ ਆਰਬੀਆਈ ਦੇ ਸਾਬਕਾ ਅਧਿਕਾਰੀ ਨੂੰ ਬੈਂਕ ਦਾ ਪ੍ਰਬੰਧਕ ਬਣਾਇਆ ਗਿਆ ਸੀ।

 

ਪੀਐਮਸੀ ਬੈਂਕ ਰਿਜ਼ਰਵ ਬੈਂਕ ਦੁਆਰਾ ਨਿਯੁਕਤ ਕੀਤੇ ਪ੍ਰਸ਼ਾਸਕ ਦੇ ਅਧੀਨ ਕੰਮ ਕਰ ਰਿਹਾ ਹੈ। ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਬੈਂਕ ਦੇ ਸਾਬਕਾ ਪ੍ਰਬੰਧਕਾਂ ਦੀ ਜਾਂਚ ਕਰ ਰਹੀ ਹੈ। ਪੀਐਮਸੀ ਦੇਸ਼ ਦੇ ਚੋਟੀ ਦੇ 10 ਸਹਿਕਾਰੀ ਬੈਂਕਾਂ ਵਿਚੋਂ ਇਕ ਹੈ ਜਿਸ ਵਿਚ ਜਮ੍ਹਾ 11,600 ਕਰੋੜ ਰੁਪਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PMC Bank case Accused Rakesh Wadhawan Sarang Wadhawan Satyam Singh sent to police custody