ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PMC ਬੈਂਕ ਦੇ ਤਿੰਨ ਹੋਰ ਡਾਇਰੈਕਟਰ ਗ੍ਰਿਫ਼ਤਾਰ

PMC ਬੈਂਕ ਦੇ ਤਿੰਨ ਹੋਰ ਡਾਇਰੈਕਟਰ ਗ੍ਰਿਫ਼ਤਾਰ

ਪੰਜਾਬ ਐਂਡ ਮਹਾਰਾਸ਼ਟਰ ਕਾਰਪੋਰੇਸ਼ਨ ਬੈਂਕ (PMC Bank) ਘੁਟਾਲੇ ’ਚ ਤਿੰਨ ਹੋਰ ਡਾਇਰੇਕਟਰ ਗ੍ਰਿਫ਼ਤਾਰ ਕਰ ਲਏ ਗਏ ਹਨ। ਹੁਣ ਗ੍ਰਿਫ਼ਤਾਰ ਕੀਤੇ ਡਾਇਰੈਕਟਰਾਂ ਵਿੱਚ ਦੋ ਮਹਿਲਾਵਾਂ ਹਨ। ਡਾ. ਤ੍ਰਿਪਤੀ ਬਨੇ ਰੀਕਵਰੀ ਕਮੇਟੀ ਦੇ ਮੈਂਬਰ ਸਨ, ਜਦ ਕਿ ਮੁਕਤੀ ਬਾਵੀਸੀ ਲੋਨ ਐਂਡ ਐਡਵਾਂਸੇਜ਼ ਕਮੇਟੀ ਦੇ ਮੈਂਬਰ ਸਨ।

 

 

ਤੀਜੇ ਡਾਇਰੈਕਟਰ ਦਾ ਨਾਂਅ ਜਗਦੀਸ਼ ਮੁਖੀ ਹੈ, ਉਹ ਬੈਂਕ ਦੀ ਆਡਿਟ ਕਮੇਟੀ ਦੇ ਮੈਂਬਰ ਸਨ। ਗ੍ਰਿਫ਼ਤਾਰ ਕੀਤੇ ਗਏ ਤਿੰਨੇ ਡਾਇਰੈਕਟਰਾਂ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

 

 

ਚੇਤੇ ਰਹੇ ਕਿ ਇਸ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਲੋਕ ਸਭਾ ’ਚ ਪੰਜਾਬ ਐਂਡ ਮਹਾਰਾਸ਼ਟਰ ਕਾਰਪੋਰੇਸ਼ਨ ਬੈਂਕ ਘੁਟਾਲੇ ਬਾਰੇ ਵੱਡਾ ਬਿਆਨ ਦਿੱਤਾ ਸੀ। ਉਨ੍ਹਾਂ ਆਖਿਆ ਸੀ ਕਿ ਅਸੀਂ ਯਕੀਨੀ ਬਣਾਇਆ ਹੈ ਕਿ ਪ੍ਰੋਮੋਟਰਾਂ ਦੀਆਂ ਜ਼ਬਤ ਸੰਪਤੀਆਂ ਕੁਝ ਸ਼ਰਤਾਂ ਅਧੀਨ ਭਾਰਤੀ ਰਿਜ਼ਰਵ ਬੈਂਕ (RBI) ਨੂੰ ਦਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਆਖਿਆ ਸੀ ਕਿ ਉਨ੍ਹਾਂ ਸੰਪਤੀਆਂ ਦੀ ਨੀਲਾਮੀ ਰਾਹੀਂ ਮਿਲੇ ਪੈਸੇ ਨੂੰ ਖਾਤੇਦਾਰਾਂ ਵਿੱਚ ਵੰਡਿਆ ਜਾ ਸਕਦਾ ਹੈ।

 

 

ਸ੍ਰੀਮਤੀ ਸੀਤਾਰਮਣ ਨੇ ਇਹ ਵੀ ਕਿਹਾ ਸੀ ਕਿ PMC ਬੈਂਕ ਦੇ ਲਗਭਗ 78 ਫ਼ੀ ਸਦੀ ਖਾਤਾ–ਧਾਰਕਾਂ ਨੂੰ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਇਸ ਬੈਂਕ ਦੇ ਖਾਤਾ–ਧਾਰਕਾਂ ਲਈ ਇਹ ਖ਼ਬਰ ਵੀ ਆਈ ਸੀ ਕਿ ਉਹ ਹੁਣ ਮੈਡੀਕਲ ਐਮਰਜੈਂਸੀ ਦੀ ਹਾਲਤ ਵਿੱਚ ਇੱਕ ਲੱਖ ਰੁਪਏ ਕਢਵਾਉਣ ਲਈ RBI ਵੱਲੋਂ ਨਿਯੁਕਤ ਪ੍ਰਸ਼ਾਸਕ ਨਾਲ ਸੰਪਰਕ ਕਰ ਸਕਦੇ ਹਨ।

 

 

RBI ਨੇ ਪੈਸਾ ਕਢਵਾਉਣ ’ਤੇ ਲੱਗੀਆਂ ਪਾਬੰਦੀਆਂ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਲਈ ਹਾਈ ਕੋਰਟ ’ਚ ਦਿੱਤੇ ਆਪਣੇ ਹਲਫ਼ੀਆ ਬਿਆਨ ਵਿੱਚ ਇਸ ਦਾ ਜ਼ਿਕਰ ਕੀਤਾ ਸੀ। RBI ਨੇ ਇਸ ਬਿਆਨ ਵਿੱਚ ਵਿਆਹ, ਪੜ੍ਹਾਈ, ਉਪਜੀਵਕਾ ਸਮੇਤ ਹੋਰ ਔਕੜਾਂ ਵਾਲੀਆਂ ਸਥਿਤੀਆਂ ਲਈ 50,000 ਰੁਪਏ ਤੱਕ ਦੀ ਨਿਕਾਸੀ ਦੀ ਵੀ ਜਾਣਕਾਰੀ ਅਦਾਲਤ ਨੂੰ ਦਿੱਤੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PMC Bank s three more Directors arrested