ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਣਾਅ ਕਾਰਨ PMC ਦੇ ਚੌਥੇ ਖਾਤਾ–ਧਾਰਕ ਦੀ ਮੌਤ, RBI ਵਿਰੁੱਧ ਜ਼ਬਰਦਸਤ ਰੋਸ ਮੁਜ਼ਾਹਰਾ

ਤਣਾਅ ਕਾਰਨ PMC ਦੇ ਚੌਥੇ ਖਾਤਾ–ਧਾਰਕ ਦੀ ਮੌਤ, RBI ਵਿਰੁੱਧ ਜ਼ਬਰਦਸਤ ਰੋਸ ਮੁਜ਼ਾਹਰਾ

ਪੰਜਾਬ ਐਂਡ ਮਹਾਰਾਸ਼ਟਰਾ ਕੋਆਪ੍ਰੇਟਿਵ (PMC) ਬੈਂਕ ਘੁਟਾਲੇ ’ਚ ਬੈਂਕ ਦੇ ਖਾਤਾ–ਧਾਰਕਾਂ ਦੇ ਵਿਰੋਧ ਦਾ ਸੇਕ ਹੁਣ ਭਾਰਤੀ ਰਿਜ਼ਰਵ ਬੈਂਕ (RBI) ਤੱਕ ਵੀ ਪੁੱਜ ਗਿਆ ਹੈ। ਸਨਿੱਚਰਵਾਰ ਨੂੰ ਮੁੰਬਈ ’ਚ ਰਿਜ਼ਰਵ ਬੈਂਕ ਦੇ ਦਫ਼ਤਰ ਦੇ ਬਾਹਰ ਪੀਐੱਮਸੀ ਬੈਂਕ ਦੇ ਖਾਤਾ–ਧਾਰਕਾਂ ਨੇ। ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ।

 

 

ਇੱਥੇ ਵਰਨਣਯੋਗ ਹੈ ਕਿ ਪੀਐੱਮਸੀ ਬੈਂਕ ਦੇ ਇੱਕ ਖਾਤਾ–ਧਾਰਕ ਦੀ ਮੌਤ ਹੋ ਗਈ ਸੀ। ਮੁੰਬਈ ਦੇ ਮੁਲੁੰਡ ਇਲਾਕੇ ਦੇ ਇੱਕ ਹੋਰ ਵਿਅਕਤੀ ਮੁਰਲੀਧਰ ਆਸਨਦਾਸ ਧਾਰਾ ਨਾਂਅ ਦੇ ਵਿਅਕਤੀ ਦੀ ਮੌਤ ਹੋਈ ਸੀ।

 

 

ਪਰਿਵਾਰਕ ਮੈਂਬਰਾਂ ਮੁਤਾਬਕ ਪੈਸੇ ਨਾ ਹੋਣ ਕਾਰਨ ਬਜ਼ੁਰਗ ਆਸਨਦਾਸ ਦਾ ਇਲਾਜ ਨਹੀਂ ਹੋ ਸਕਿਆ ਤੇ ਉਨ੍ਹਾਂ ਦੀ ਮੌਤ ਹੋ ਗਈ। ਘੁਟਾਲੇ ਕਾਰਨ ਭਾਰੀ ਵਿੱਤੀ ਸੰਕਟ ਦੇ ਨਾਲ–ਨਾਲ RBI ਦੀਆਂ ਪਾਬੰਦੀਆਂ ਦਾਸਾਹਮਣਾ ਕਰ ਰਹੇ PMC ਬੈਂਕ ’ਚੋਂ ਪੈਸੇ ਕਢਵਾਉਣ ਦੀ ਇੱਕ ਹੱਦ ਤੈਅ ਕਰ ਦਿੱਤੀ ਗਈ ਹੈ।

 

 

ਲੋਕਾਂ ਦਾ ਪੈਸੇ ਉਸੇ ਵਿੱਚ ਫਸਿਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਹੁਣ ਤੱਕ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਇਸੇ ਬੈਂਕ ਦੇ ਦੋ ਹੋਰ ਖਾਤਾ–ਧਾਰਕਾਂ ਸੰਜੇ ਗੁਲਾਟੀ  ਤੇ ਫੱਤੇਮਲ ਪੰਜਾਬੀ ਦੀ ਦਿਲ ਦਾ ਦੌਰਾਨ ਪੈਣ ਕਾਰਨ ਮੌਤ ਹੋ ਚੁੱਕੀ ਹੈ। ਉਹ ਵੀ ਦੋਵੇਂ ਇਸ ਬੈਂਕ ਵਿੱਚ ਆਪਣੇ ਧਨ ਕਾਰਨ ਬਹੁਤ ਫ਼ਿਕਰਮੰਦ ਸਨ।

 

 

ਇਸ ਤੋਂ ਇਲਾਵਾ 39 ਸਾਲਾਂ ਦੀ ਇੱਕ ਡਾਕਟਰ ਨੇ ਖ਼ੁਦਕੁਸ਼ੀ ਕਰ ਲਈ ਸੀ। ਉਸ ਦਾ ਵੀ ਇਸ ਬੈਂਕ ਵਿੱਚ ਖਾਤਾ ਸੀ। ਉਹ ਪਿਛਲੇ ਕੁਝ ਸਮੇਂ ਤੋਂ ਘੋਰ–ਨਿਰਾਸ਼ਾ (ਡੀਪ੍ਰੈਸ਼ਨ) ਨਾਲ ਜੂਝ ਰਹੀ ਸੀ। PMC ਬੈਂਕ ਵਿੱਚ ਪੈਸੇ ਫ਼ਸ ਜਾਣ ਕਾਰਨ ਉਹ ਵੀ ਤਣਾਅ ਹੇਠ ਸਨ।

 

 

PMLA ਦੀ ਵਿਸ਼ੇਸ਼ ਅਦਾਲਤ ਨੇ PMC ਬੈਂਕ ਘੁਟਾਲੇ ’ਚ ਗ੍ਰਿਫ਼ਤਾਰ ਰਾਕੇਸ਼ ਅਤੇ ਸਾਰੰਗ ਵਧਾਵਨ 16 ਅਕਤੂਬਰ ਤੱਕ ਲਈ ਪੁਲਿਸ ਹਿਰਾਸਤ ਵਿੱਚ ਸਨ।

 

 

ਇੱਥੇ ਵਰਨਣਯੋਗ ਹੈ ਕੰਸਟਰੱਕਸ਼ਨ ਕੰਪਨੀ HDIL ਨੇ ਬੈਂਕ ਨੂੰ ਲਗਭਗ 4,300 ਕਰੋੜ ਰੁਪਏ ਦਾ ਚੂਨਾ ਲਾਇਆ ਹੈ; ਜਿਸ ਕਾਰਨ ਬੈਂਕ ਦਾ ਨਾ ਸਿਰਫ਼ ਲੱਕ ਟੁੱਟ ਗਿਆ ਹੈ; ਸਗੋਂ ਰਿਜ਼ਰਵ ਬੈਂਕ ਨੇ ਇਸ ’ਤੇ ਛੇ ਮਹੀਨਿਆਂ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਾ ਦਿੱਤੀਆਂ ਹਲ। ਹੁਣ ਖਾਤਾ–ਧਾਰਕ ਛੇ ਮਹੀਨਿਆਂ ਵਿੱਚ ਸਿਰਫ਼ 40,000 ਰੁਪਏ ਕਢਵਾ ਸਕਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PMC s 4th Account holder dies due to stress Protest against RBI