ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PMO ਅੱਜ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨਾਲ ਕਰੇਗਾ ਮੀਟਿੰਗ

PMO ਅੱਜ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨਾਲ ਕਰੇਗਾ ਮੀਟਿੰਗ

ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਦੀ ਸ਼ਨੀਵਾਰ (ਅੱਜ) ਵਿੱਤ ਮੰਤਰਾਲੇ ਨਾਲ ਪੰਜ ਸਕੱਤਰਾਂ ਸਮੇਤ ਉਚ ਅਧਿਕਾਰੀਆਂ ਨਾਲ ਮੀਟਿੰਗ ਹੋਵੇਗੀ, ਜਿਸ ਵਿਚ ਦੌਲਤਮੰਤ ਕਰਦਾਤਾਵਾਂ ਉਤੇ ਸਰਚਾਰਜ ਤੋਂ ਲੈ ਕੇ ਆਟੋ ਅੇਤ ਰੀਅਲ ਅਸਟੇਟ ਖੇਤਰ ਦੀ ਸੁਸਤੀ ਨੂੰ ਦੂਰ ਕਰਨ ਦੇ ਉਪਾਅ ਉਤੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਸੁਧਾਰ ਦੇ ਉਪਾਆਵਾਂ ਉਤੇ ਵਿਚਾਰ ਕਰ ਰਹੀ ਹੈ।

 

ਪੀਐਮਓ ਦੇ ਮੁੱਖ ਸਕੱਤਰ ਨੁਪੇਂਦਰ ਮਿਸ਼ਰਾ ਸ਼ਨੀਵਾਰ ਨੂੰ ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਸੂਤਰਾਂ ਨੇ ਦੱਸਿਆ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਵਿੱਤ ਮੰਤਰਾਲੇ ਦੇ ਅਧਿਕਾਰੀ ਇਸ ਮੀਟਿੰਗ ਵਿਚ ਆਟੋ ਅਤੇ ਰਿਅਲਟੀ ਸੈਕਟਰ ਨਾਲ–ਨਾਲ ਐਫਪੀਆਈ (ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ) ਤੋਂ ਪ੍ਰਭਾਵਿਤ ਸ਼ੇਅਰ ਬਾਜ਼ਾਰ ਵਿਚ ਸੁਸਤੀ ਨੂੰ ਦੂਰ ਕਰਨ ਦੀ ਵਿਕਲਪ ਤੇ ਹੱਲ ਪੇਸ਼ ਕਰਨਗੇ।

 

ਵਿੱਤ ਮੰਤਰੀ ਨਿਰਮਲਾ ਸੀਤਾ ਰਮਣ ਨੇ ਅਹਿਮਦਾਬਾਦ ਵਿਚ ਸ਼ੁੱਕਰਵਾਰ ਨੂੰ ਕਿਹਾ ਕਿ ਵਿੱਤ ਰੁਝਾਨਾਂ ਵਿਚ ਸੁਧਾਰ ਦੇ ਮੱਦੇਨਜ਼ਰ ਮੰਤਰਾਲਾ ਅਜੇ ਪੀਐਮਓ ਨਾਲ ਗੱਲਬਾਤ ਕਰ ਰਿਹਾ ਹੈ। ਉਨ੍ਹਾਂ ਮੀਡੀਆ ਨਾਲ ਗੱਲਬਾਤ ਵਿਚ ਕਿਹਾ, ‘ਮੈਂ ਸੋਮਵਾਰ ਤੋਂ ਹੁਣ ਤੱਕ ਬੈਂਕਾਂ, ਵਿੱਤੀ ਸੰਸਥਾਵਾਂ, ਐਸਐਮਈ, ਉਦਯੋਗ ਅਤੇ ਆਟੋਮੋਬਾਇਲ ਸਮੇਤ ਪੰਜ ਅਲੱਗ–ਅਲੱਗ ਸਮੂਹਾਂ ਦੇ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਹਨ। ਅਸੀਂ ਵਿਸ਼ਲੇਸ਼ਣ ਕਰ ਰਹੇ ਹਾਂ ਕਿ ਕਿਹੜਾ ਕਦਮ ਚੁੱਕਿਆ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PMO meeting with officials of Finance Ministry discuss on this issue