ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PNB ਘੁਟਾਲੇ ਦੇ ਮੁਲਜ਼ਮ ਮੇਹੁਲ ਚੌਕਸੀ ਨੇ ਛੱਡੀ ਭਾਰਤੀ ਨਾਗਰਿਕਤਾ

ਲਗਭਗ 13000 ਕਰੋੜ ਰੁਪਏ ਦੇ ਪੀਐਨਬੀ ਘੁਟਾਲੇ ਦੇ ਮੁੱਖ ਮੁਲਜ਼ਮਾਂ ਚ ਇੱਕ ਮੇਹੁਲ ਚੌਕਸੀ ਨੇ ਭਾਰਤੀ ਨਾਗਰਿਕਤਾ ਛੱਡ ਦਿੱਤੀ ਹੈ। ਚੌਕਸੀ ਨੇ ਆਪਣੇ ਭਾਰਤੀ ਪਾਸਪੋਰਟ ਨੂੰ ਸਰੰਡਰ ਕਰ ਦਿੱਤਾ ਹੈ। ਖ਼ਬਰ ਹੈ ਕਿ ਉਸਨੇ ਆਪਣਾ ਭਾਰਤੀ ਪਾਸਪੋਰਟ ਐਂਟੀਗੁਆ ਹਾਈਕਮਿਸ਼ਨ ਚ ਜਮ੍ਹਾ ਕਰਵਾ ਦਿੱਤਾ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਕਿਹਾ ਜਾ ਰਿਹਾ ਹੈ ਕਿ ਹੁਣ ਭਾਰਤ ਸਰਕਾਰ ਲਈ ਚੌਕਸੀ ਨੂੰ ਭਾਰਤ ਲਿਆਉਣ ਮੁਸ਼ਕਲ ਹੋ ਜਾਵੇਗਾ। ਚੌਕਸੀ ਨੇ ਹਾਈਕਮਿਸ਼ਨ ਨੂੰ ਕਿਹਾ ਕਿ ਉਸਨੇ ਨਿਯਮਾਂ ਤਹਿਤ ਐਂਟੀਗੁਆ ਦੀ ਨਾਗਰਿਕਤਾ ਲਈ ਤੇ ਭਾਰਤ ਦੀ ਨਾਗਰਿਕਤਾ ਛੱਡੀ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਭਾਰਤ ਸਰਕਾਰ ਦੇ ਹੱਥੋਂ ਵਾਂਝਾ ਭਗੋੜਾ ਕਰਾਰ ਮੇਹੁਲ ਚੌਕਸੀ ਗੀਤਾਂਜਲੀ ਗਰੁੱਪ ਦਾ ਚੇਅਰਮੈਨ ਹੈ ਤੇ ਉਸਨੇ ਐਂਟੀਗੁਆ ਚ ਸ਼ਰਣ ਲਈ ਹੋਈ ਹੈ। ਸੂਤਰਾਂ ਮੁਤਾਬਕ ਚੌਕਸੀ ਨੇ ਆਪਣਾ ਪਾਸਪੋਰਟ ਨੰਬਰ z3396732 ਨੂੰ ਕੈਂਸਲ ਬੁੱਕ ਨਾਲ ਜਮ੍ਹਾ ਕਰਾ ਦਿੱਤਾ ਹੈ। ਨਾਗਰਿਕਤਾ ਛੱਡਣ ਲਈ ਚੌਕਸੀ ਨੂੰ 177 ਅਮਰੀਕੀ ਡਾਲਰ ਦਾ ਡ੍ਰਾਫ਼ਟ ਵੀ ਜਮ੍ਹਾ ਕਰਾਉਣਾ ਪਿਆ ਹੈ।

 

ਇਸ ਬਾਰੇ ਵਿਦੇਸ਼ ਮੰਤਰਾਲਾ ਦੇ ਜਨਰਲ ਸਕੱਤਰ ਅਮਿਤ ਨਾਰੰਗ ਨੇ ਗ੍ਰਹਿ ਮੰਤਰਾਲਾ ਨੂੰ ਸੂਚਨਾ ਦੇ ਦਿੱਤੀ ਹੈ। ਨਾਗਰਿਕਤਾ ਛੱਡਣ ਵਾਲੇ ਫ਼ਾਰਮ ਚ ਚੌਕਸੀ ਨੇ ਆਪਣਾ ਨਵਾਂ ਪਤਾ ਜਾਲੀ ਹਾਰਬਰ, ਸੈਂਟ ਮਾਰਕਸ ਐਂਟੀਗੁਆ ਦੱਸਿਆ ਹੈ।

 

ਦਰਅਸਲ ਚੌਕਸੀ ਭਾਰਤੀ ਨਾਗਰਿਕਤਾ ਛੱਡ ਕੇ ਹਵਾਲਗੀ ਦੀ ਕਾਰਵਾਈ ਤੋਂ ਬਚਣਾ ਚਾਹੁੰਦਾ ਹੈ। ਚੌਕਸੀ ਦੀ ਇਸ ਸਬੰਧੀ ਐਂਟੀਗੁਆ ਦੀ ਕੋਰਟ ਚ 22 ਫਰਵਰੀ ਨੂੰ ਸੁਣਵਾਈ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਵਿਦੇਸ਼ ਮੰਤਰਾਲਾ ਅਤੇ ਜਾਂਚ ਏਜੰਸੀਆਂ ਤੋਂ ਮਾਮਲੇ ਦੀ ਤਾਜ਼ਾ ਰਿਪੋਰਟ ਮੰਗੀ ਹੈ।

 

ਦੱਸਣਯੋਗ ਹੈ ਕਿ ਚੌਕਸੀ ਨੇ 2017 ਚ ਹੀ ਐਂਟੀਗੁਆ ਦੀ ਨਾਗਰਿਕਤਾ ਲਈ ਸੀ। ਮੁੰਬਈ ਪੁਲਿਸ ਦੀ ਹਰੀ ਝੰਡੀ ਮਗਰੋਂ ਚੌਕਸੀ ਨੂੰ ਨਾਗਰਿਕਤਾ ਮਿਲੀ ਸੀ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PNB scam accused Mihum surrenders leave Indian nationals