ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PNB ਘੁਟਾਲਾ: ਈਡੀ ਨੇ ਨੀਰਵ ਮੋਦੀ ਦੀ 255 ਕਰੋੜੀ ਜਾਇਦਾਦ ਕੀਤੀ ਜ਼ਬਤ

ਪੰਜਾਬ ਨੈਸ਼ਨਲ ਬੈਂਕ ਘੁਟਾਲਾ ਮਾਮਲੇ 'ਚ ਦੋਸ਼ੀ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ 'ਤੇ ਸ਼ਿਕੰਜਾ ਕੱਸਦੇ ਹੋਏ ਈ.ਡੀ. ਨੇ ਵੱਡੀ ਕਾਰਵਾਈ ਕੀਤੀ ਹੈ। ਈ.ਡੀ. ਨੇ ਹਾਂਗਕਾਂਗ 'ਚ ਨੀਰਵ ਮੋਦੀ ਦੀ ਕੁਝ ਸੰਪਤੀ ਅਤੇ ਸਮਾਨ ਜ਼ਬਤ ਕੀਤਾ ਹੈ, ਜਿਸ ਦੀ ਕੀਮਤ 255 ਕਰੋੜ ਰੁਪਏ ਦੱਸੀ ਜਾ ਰਹੀ ਹੈ।

 

ਜਾਣਕਾਰੀ ਮੁਤਾਬਕ ਈ.ਡੀ. ਨੇ ਪਿਛਲੇ ਦਿਨੀਂ ਪੀ.ਐੱਨ.ਬੀ. ਘੋਟਾਲੇ 'ਚ ਮੇਹੁਲ ਚੌਕਸੀ ਅਤੇ ਹੋਰ ਦੋਸ਼ੀਆਂ ਦੀਆਂ 218 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਹ ਸੰਪਤੀਆਂ ਭਾਰਤ ਅਤੇ ਚਾਰ ਹੋਰ ਦੇਸ਼ਾਂ 'ਚ ਹਨ। 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਘੋਟਾਲੇ 'ਚ ਈ.ਡੀ. ਦੇ ਮਨੀ ਲਾਂਡਰਿੰਗ ਦੀ ਜਾਂਚ ਕਰ ਰਿਹਾ ਹੈ। ਈ.ਡੀ. ਨੇ ਇਹ ਕਾਰਵਾਈ ਪੀ.ਐੱਮ.ਐੱਲ. ਕੋਰਟ 'ਚ ਪੇਸ਼ ਨਾ ਹੋਣ ਮਗਰੋਂ ਕੀਤੀ ਸੀ। ਕੋਰਟ ਨੇ ਘੁਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੌਕਸੀ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ।    

 

 

 

 

ਈ.ਡੀ. ਨੇ ਧਨ ਸ਼ੋਧਨ ਕਾਨੂੰਨ (ਪੀ.ਐੱਮ.ਐੱਲ.ਏ.) ਐਕਟ ਦੇ ਤਹਿਤ ਨੀਰਵ ਮੋਦੀ ਦੀ ਜਿਨ੍ਹਾਂ ਸੰਪਤੀਆਂ ਨੂੰ ਜ਼ਬਤ ਕੀਤਾ ਸੀ, ਉਨ੍ਹਾਂ 'ਚੋਂ 5 ਵਿਦੇਸ਼ੀ ਬੈਂਕ ਖਾਤੇ (ਕੁੱਲ ਰਾਸ਼ੀ 278 ਕਰੋੜ ਰੁਪਏ), ਹਾਂਗਕਾਂਗ ਤੋਂ ਬਰਾਮਦ ਕੀਤੀ ਗਈ ਹੀਰਿਆਂ ਦੀ ਜਿਊਲਰੀ (22.69 ਕਰੋੜ ਰੁਪਏ) ਅਤੇ 19.5 ਕਰੋੜ ਰੁਪਏ ਦੇ ਮੁੱਲ ਦਾ ਦੱਖਣੀ ਮੁੰਬਈ 'ਚ ਸਥਿਤ ਇਕ ਫਲੈਟ ਸ਼ਾਮਲ ਸੀ।

 

ਇਸ ਤੋਂ ਇਲਾਵਾ ਜ਼ਬਤ ਕੀਤੀਆਂ ਗਈਆਂ ਸੰਪਤੀਆਂ, ਗਹਿਣੇ, ਫਲੈਟ ਅਤੇ ਬੈਂਕ ਬੈਲੇਂਸ ਆਦਿ ਭਾਰਤ, ਬ੍ਰਿਟੇਨ ਅਤੇ ਨਿਊਯਾਰਕ ਸਮੇਤ ਹੋਰ ਥਾਵਾਂ 'ਚ ਹਨ। ਅਜਿਹੇ ਬਹੁਤ ਘੱਟ ਮਾਮਲੇ ਹਨ, ਜਿਨ੍ਹਾਂ 'ਚੋਂ ਭਾਰਤੀ ਏਜੰਸੀਆਂ ਨੇ ਕਿਸੇ ਅਪਰਾਧਿਕ ਜਾਂਚ ਦੇ ਸਿਲਸਿਲੇ 'ਚ ਵਿਦੇਸ਼ 'ਚ ਸੰਪਤੀਆਂ ਜ਼ਬਤ ਕੀਤੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PNB scam ED seized 255 crore of Nirv Modis assets