ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਵਿਟਜ਼ਰਲੈਂਡ ਵਿਚ ਸੀਲ ਕੀਤੇ ਨੀਰਵ ਮੋਦੀ ਦੇ 4 ਖਾਤੇ

ਸਵਿਟਜ਼ਰਲੈਂਡ ਵਿਚ ਸੀਲ ਕੀਤੇ ਨੀਰਵ ਮੋਦੀ ਦੇ 4 ਖਾਤੇ

ਪੀਐਨਬੀ ਬੈਂਕ ਘੁਟਾਲੇ ਦੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਉਸਦੀ ਭੈਣ ਪੂਰਵੀ ਮੋਦੀ ਦੇ ਖਾਤੇ ਸੀਲ ਕੀਤੇ ਗਏ ਹਨ। ਨੀਰਵ ਮੋਦੀ ਦੇ ਸਵਿਟਜ਼ਰਲੈਂਡ ਵਿਚ ਚਾਰ ਖਾਤੇ ਸੀਲ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਨੀਰਵ ਮੋਦੀ ਦੇ ਕਰੀਬ ਛੇ ਮਿਲੀਅਨ ਡਾਲਰ ਸੀਲ ਕੀਤੇ ਗਏ ਹਨ। ਉਥੇ ਵੀਰਵਾਰ ਨੂੰ ਵੀਡੀਓ ਲਿੰਕ ਦੇ ਰਾਹੀਂ ਜੇਲ੍ਹ ਤੋਂ ਲੰਦਨ ਦੀ ਵੇਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਵਿਚ ਹਿਰਾਸਤ ਉਤੇ ਸੁਣਵਾਈ ਲਈ ਪੇਸ਼ੀ ਦੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।

 

ਨੀਰਵ (48) ਕਰੀਬ ਦੋ ਅਰਬ ਅਮਰੀਕੀ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਘੁਟਾਲੇ ਅਤੇ ਧਨਸ਼ੋਧਨ ਮਾਮਲੇ ਵਿਚ ਮਾਰਚ ਵਿਚ ਆਪਣੀ ਗ੍ਰਿਫਤਾਰੀ ਦੇ ਬਾਅਦ ਦੱਖਣੀ–ਪੱਛਮੀ ਲੰਦਨ ਦੀ ਜੇਲ੍ਹ ਵਿਚ ਬੰਦ ਹੈ। ਇਸ ਮਹੀਨੇ ਸ਼ੁਰੂ ਵਿਚ ਬ੍ਰਿਟੇਨ ਦੀ ਹਾਈਕੋਰਟ ਨੇ ਨੀਰਵ ਦੀ ਜਮਾਨਤ ਦੀ ਅਰਜੀ ਠੁਕਰਾ ਦਿੱਤੀ ਸੀ, ਜਿਸਦੇ ਬਾਅਦ ਅਦਾਲਤ ਵਿਚ ਉਸਦੀ ਪੇਸ਼ੀ ਹੋਵੇਗੀ। ਨੀਰਵ ਦੀ ਜਮਾਨਤ ਪਟੀਸ਼ਨ ਹੁਣ ਤੱਕ ਚਾਰ ਵਾਰ ਠੁਕਰਾਈ ਜਾ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PNB scam main accused Nirv Modi 4 bank accounts seized in Switzerland