ਲੰਦਨ ਵਿੱਚ ਰਹਿ ਰਹੇ ਹੀਰਾ ਵਪਾਰੀ ਨੀਰਵ ਮੋਦੀ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਬ੍ਰਿਟੇਨ ਦੀ ਅਦਾਲਤ ਨੇ ਭਗੌੜੇ ਹੀਰੇ ਦੇ ਵਪਾਰੀ ਨੀਰਵ ਮੋਦੀ ਦਾ ਰਿਮਾਂਡ 25 ਜੁਲਾਈ ਤੱਕ ਵਧਾ ਦਿੱਤਾ ਹੈ। ਉਧਰ, ਪੀਐਨਬੀ ਬੈਂਕ ਘੁਟਾਲੇ ਦੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਉਸ ਦੀ ਭੈਣ ਪੂਰਵੀ ਮੋਦੀ ਦੇ ਖਾਤੇ ਸੀਲ ਕੀਤੇ ਗਏ ਹਨ।
ਨੀਰਵ ਮੋਦੀ ਦੇ ਸਵਿਟਜ਼ਰਲੈਂਡ ਵਿੱਚ ਚਾਰ ਖਾਤੇ ਸੀਲ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਨੀਰਵ ਮੋਦੀ ਦੇ ਕਰੀਬ ਛੇ ਮਿਲੀਅਨ ਡਾਲਰ ਸੀਲ ਕੀਤੇ ਗਏ ਹਨ।
Four Swiss bank accounts of fugitive Nirav Modi and his sister Purvi Modi have been seized. Swiss authorities have seized these accounts on request of Enforcement Directorate (file pic) pic.twitter.com/mxz5TVDtJ0
— ANI (@ANI) June 27, 2019
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨੀਰਵ ਮੋਦੀ ਦੇ ਬੈਂਕ ਖਾਤਿਆਂ ਨੂੰ ਸੀਜ ਕਰਨ ਲਈ ਸਵਿਟਜ਼ਰਲੈਂਡ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ। ਵੀਰਵਾਰ ਨੂੰ ਵੀਡੀਓ ਲਿੰਕ ਰਾਹੀਂ, ਨੀਰਵ ਮੋਦੀ ਨੂੰ ਲੰਡਨ ਦੀ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਵਿੱਚ ਨਿਯਮਤ ਹਿਰਾਸਤ ਉੱਤੇ ਸੁਣਵਾਈ ਲਈ ਪੇਸ਼ ਕੀਤਾ ਗਿਆ ਸੀ।
ਨੀਰਵ (48) ਕਰੀਬ ਦੋ ਅਰਬ ਅਮਰੀਕੀ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਘੁਟਾਲੇ ਅਤੇ ਮਨੀ ਲਾਂਡਿਰੰਗ ਮਾਮਲੇ ਵਿੱਚ ਮਾਰਚ ਵਿਚ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਦੱਖਣੀ–ਪੱਛਮੀ ਲੰਦਨ ਦੀ ਜੇਲ੍ਹ ਵਿਚ ਬੰਦ ਹੈ। ਇਸ ਮਹੀਨੇ ਸ਼ੁਰੂ ਵਿਚ ਬ੍ਰਿਟੇਨ ਦੀ ਹਾਈ ਕੋਰਟ ਨੇ ਨੀਰਵ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤਾ ਸੀ ਜਿਸ ਤੋਂ ਬਾਅਦ ਅਦਾਲਤ ਵਿੱਚ ਉਸ ਦੀ ਪਹਿਲਾ ਪੇਸ਼ੀ ਹੋਵੇਗੀ। ਨੀਰਵ ਦੀ ਜ਼ਮਾਨਤ ਪਟੀਸ਼ਨ ਹੁਣ ਤੱਕ ਚਾਰ ਵਾਰ ਠੁਕਰਾਈ ਜਾ ਚੁੱਕੀ ਹੈ।