ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਪਸ ਆ ਸਕਦਾ ਪੀਐਨਬੀ ਘੁਟਾਲੇ ਦਾ ਦੋਸ਼ੀ ਚੋਕਸੀ

ਵਾਪਸ ਆ ਸਕਦਾ ਪੀਐਨਬੀ ਘੁਟਾਲੇ ਦਾ ਦੋਸ਼ੀ ਚੋਕਸੀ

ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨਾਲ ਕਰੀਬ 13 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ `ਚ ਭਗੌੜਾ ਮੇਹੂਲ ਚੋਕਸੀ ਨੇ ਐਂਟੀਗੁਆ ਦੀ ਨਾਗਰਿਕਤਾ ਲੈ ਲਈ ਹੈ। ਇਸਦੇ ਬਾਵਜੂਦ ਉਸਦੀ ਵਾਪਸੀ ਸੰਭਵ ਹੈ, ਕਿਉਂਕਿ ਐਂਟੀਗੁਆ ਦੇ ਕਾਨੂੰਨ `ਚ ਰਾਸ਼ਟਰਮੰਡਲ ਮੈਂਬਰ ਦੇਸ਼ਾਂ ਦੇ ਨਾਲ ਆਪਰਾਧਿਕ ਮਾਮਲਿਆਂ `ਚ ਸਹਿਯੋਗ ਦੇਣ ਦਾ ਪ੍ਰਵਧਾਨ ਹੈ।


ਸੂਤਰਾਂ ਨੇ ਦੱਸਿਆ ਕਿ ਐਂਟੀਗੁਆ ਦੇ ਕਾਨੂੰਨ 1993 ਦੀ ਧਾਰਾ 7 `ਚ ਸਾਫ ਤੌਰ `ਤੇ ਲਿਖਿਆ ਗਿਆ ਹੈ ਕਿ ਉਹ ਰਾਸ਼ਟਰਮੰਡਲ ਦੇ ਮੈਂਬਰ ਦੇਸ਼ਾਂ ਅਤੇ ਕਾਨੂੰਨ `ਚ ਲਿਖੇ ਦੇਸ਼ਾਂ ਦੇ ਨਾਲ ਅਪਰਾਧ ਨੂੰ ਰੋਕਣ ਅਤੇ ਅਪਰਾਧੀਆਂ ਨੂੰ ਸਜ਼ਾ ਦਿਵਾਉਣ `ਚ ਸਹਿਯੋਗ ਕਰੇਗਾ। ਭਾਰਤ ਅਤੇ ਐਂਟੀਗੁਆ ਦੋਵੇਂ ਹੀ ਰਾਸ਼ਟਰਮੰਡਲ ਦੇ ਮੈਂਬਰ ਹਨ, ਕਾਨੂੰਨ ਦੀ ਇਹ ਧਾਰਾ ਇਸ ਮਾਮਲੇ `ਚ ਲਾਗੂ ਹੁੰਦੀ ਹੈ। ਸੂਤਰਾਂ ਨੇ ਦੱਸਿਆ ਕਿ ਐਂਟੀਗੁਆ ਦੀ ਸਰਕਾਰ ਵੱਲੋਂ ਵਿਦੇਸ਼ ਮੰਤਰੀ ਈ ਪੀ ਚੇਟ ਗ੍ਰੀਨੀ ਅਤੇ ਸੋਲਿਸਟਰ ਜਨਰਲ ਮਾਰਟਿਨ ਕਾਮਾਚੋ ਨੇ ਵੀ ਭਾਰਤੀ ਅਧਿਕਾਰੀਆਂ ਦੇ ਨਾਲ ਹੋਈ ਮੁਲਾਕਾਤ ਦੌਰਾਨ ਇਸ ਤੱਥ ਤੋਂ ਜਾਣੂ ਕਰਵਾਇਆ ਹੈ।

 

ਸੀਬੀਆਈ ਪਹਿਲਾਂ ਹੀ ਕਰ ਚੁੱਕੀ ਹੈ ਅਪੀਲ


ਕੇਂਦਰੀ ਜਾਂਚ ਏਜੰਸੀ ਸੀਬੀਆਈ ਪਹਿਲਾਂ ਹੀ ਚੋਕਸੀ ਦੀ ਵਾਪਸੀ ਲਈ ਪ੍ਰਕਿਰਿਆ ਸ਼ੁਰੂ ਕਰ ਚੁੱਕੀ ਹੈ। ਏਜੰਸੀ ਨੇ ਐਂਟੀਗੁਆ ਨੂੰ ਸੰਯੁਕਤ ਰਾਸ਼ਟਰ ਦੇ ਭ੍ਰਿਸ਼ਟਾਚਾਰ ਰੋਕੂ ਸਮਝੌਤੇ ਦੇ ਤਹਿਤ ਚੋਕਸੀ ਨੂੰ ਭਾਰਤ ਨੂੰ ਸੌਪਣ ਦੀ ਅਪੀਲ ਕੀਤੀ ਹੈ। ਦੋਵਾਂ ਦੇਸ਼ ਇਸ ਸਮਝੌਤੇ ਦੇ ਮੈਂਬਰ ਹਨ। ਇਹ ਭ੍ਰਿਸ਼ਟਾਚਾਰ ਦੇ ਖਿਲਾਫ਼ ਕੇਵਲ ਇਕ ਬੰਧਨਕਾਰੀ ਕੌਮਾਂਤਰੀ ਸਮਝੌਤਾ ਹੈ।

 

ਭਾਰਤੀ ਦਲ ਪਹੁੰਚਿਆ ਐਂਟੀਗੁਆ


ਰਿਪੋਰਟ ਦੇ ਮੁਤਾਬਕ ਸਰਕਾਰ ਨੇ ਇਕ ਟੀਮ ਕੁਝ ਦਿਨ ਪਹਿਲਾਂ ਐਂਟੀਗੁਆ ਭੇਜੀ ਸੀ। ਇਸ `ਚ ਵਿਦੇਸ਼ ਮੰਤਰਾਲੇ `ਚ ਕੌਂਸਲਰ ਤੇ ਪਾਸਪੋਰਟ ਪ੍ਰਭਾਵ `ਚ ਵਧੀਕ ਸਕੱਤਰ ਸਮੇਤ ਹੋਰ ਏਜੰਸੀਆਂ ਦੇ ਅਧਿਕਾਰੀ ਸ਼ਾਮਲ ਸਨ। ਸੂਤਰਾਂ ਨੇ ਦੱਸਿਆ ਕਿ ਟੀਮ ਨੇ ਐਂਟੀਗੁਆ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੂੰ ਮਿਲਕੇ ਚੋਕਸੀ ਦੀ ਵਾਪਸੀ ਸਬੰਧੀ ਦਸਤਾਵੇਜ਼ ਦਿੱਤੇ ਸਨ।

 

ਪਿਛਲੇ ਸਾਲ ਮਿਲੀ ਨਾਗਰਿਕਤਾ


ਚੋਕਸੀ ਨੂੰ ਪਿਛਲੇ ਸਾਲ ਨਵੰਬਰ `ਚ ਐਂਟੀਗੁਆ ਨੇ ਆਪਣੀ ਨਾਗਰਿਕਤਾ ਦਿੱਤੀ। ਉਸ ਨੂੰ ਇਹ ਨਾਗਰਿਕਤਾ ਰਾਸ਼ਟਰੀ ਵਿਕਾਸ ਫੰਡ `ਚ ਘੱਟੋ ਘੱਟ ਇਕ ਲੱਖ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ ਦੇ ਤਹਿਤ ਮਿਲੀ ਹੈ। ਉਥੇ 4 ਜਨਵਰੀ ਨੂੰ ਚੋਕਸੀ ਨੇ ਦੇਸ਼ ਛੱਡਿਆ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PNB Scam: Mehul Choksi can be extradited under Commonwealth laws from Antigua to India